09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

15 ਅਗਸਤ ਤੋਂ ਪਹਿਲਾਂ ਗੰਨੇ ਦਾ ਬਕਾਇਆ ਕਿਸਾਨਾਂ ਦੇ ਖਾਤਿਆਂ ’ਚ ਨਾ ਆਇਆ ਤਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ

ਗੁਰਦਾਸਪੁਰ, 9 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਨੇ 15 ਅਗਸਤ ਤੋਂ ਪਹਿਲਾਂ ਕਿਸਾਨਾਂ ਦਾ ਬਕਾਇਆ 68 ਰੁਪਏ 50 ਪੈਸੇ ਕਿਸਾਨਾਂ ਦੇ ਖਾਤਿਆਂ ’ਚ ਨਾ ਪਾਏ ਤਾਂ ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਆਪਣੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਖਿਲਾਫ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਜਾਵੇਗਾ। ਜਦੋਂ ਕਿ ਮਿੱਲਾਂ ਵਾਲਿਆਂ ਨੇ ਜਥੇਬੰਦੀਆਂ ਨੂੰ ਪਿਛਲੇ ਦਿਨੀਂ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੇ ਰਹਿੰਦੇ ਬਕਾਏ ਜਲਦੀ ਖਾਤਿਆਂ ’ਚ ਪਾ ਦਿੱਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 10-08-2026
ਗੁਰਦਾਸਪੁਰ, 9 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਨੇ 15 ਅਗਸਤ ਤੋਂ ਪਹਿਲਾਂ ਕਿਸਾਨਾਂ ਦਾ ਬਕਾਇਆ 68 ਰੁਪਏ 50 ਪੈਸੇ ਕਿਸਾਨਾਂ ਦੇ ਖਾਤਿਆਂ ’ਚ ਨਾ ਪਾਏ ਤਾਂ ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਆਪਣੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਖਿਲਾਫ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਜਾਵੇਗਾ। ਜਦੋਂ ਕਿ ਮਿੱਲਾਂ ਵਾਲਿਆਂ ਨੇ ਜਥੇਬੰਦੀਆਂ ਨੂੰ ਪਿਛਲੇ ਦਿਨੀਂ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੇ ਰਹਿੰਦੇ ਬਕਾਏ ਜਲਦੀ ਖਾਤਿਆਂ ’ਚ ਪਾ ਦਿੱਤੇ ਜਾਣਗੇ। ਪਰ ਸਰਕਾਰ ਤੇ ਮਿੱਲ ਪ੍ਰਬੰਧਕਾਂ ਵਲੋਂ ਅਜੇ ਤੱਕ ਕੋਈ ਵੀ ਬਕਾਇਆ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਪਾਇਆ। ਜਿਸ ਕਰਕੇ ਪੱਗੜੀ ਸੰਭਾਲ ਜੱਟਾ ਲਹਿਰ ਤੇ ਭਰਾਤਰੀ ਜਥੇਬੰਦੀਆਂ ਦਾ ਸਰਕਾਰ ਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਭਾਰੀ ਰੋਸ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਗੜੀ ਸੰਭਾਲ ਜੱਟਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਕਿਸਾਨ ਆਗੂ ਸਰਬਜੀਤ ਸਿੰਘ ਲਾਲੀਆ, ਕ੍ਰਿਪਾਲ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਰਾਮ ਸਿੰਘ ਅਤੇ ਕਰਤਾਰ ਸਿੰਘ ਪੁਰਾਣਾ ਸ਼ਾਲਾ ਮੀਟਿੰਗ ਤੋਂ ਬਾਅਦ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲਾ ਬਕਾਇਆ ਕਿਸਾਨਾਂ ਦਾ ਇਕ ਸਾਲ ਤੋਂ ਖੜ੍ਹਾ ਹੈ ਤੇ ਦੂਜੀ ਫਸਲ ਗੰਨੇ ਦੀ ਵੀ ਤਿਆਰ ਹੋਣ ਜਾ ਰਹੀ ਹੈ ਅਤੇ ਫਿਰ ਪੰਜਾਬ ਸਰਕਾਰ ਤੇ ਮਿੱਲ ਪ੍ਰਬੰਧਕਾਂ ਵਲੋਂ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਤੇ ਕਿਸਾਨ ਹੁਣ ਬੇਵੱਸ ਹੋਏ ਪਏ ਹਨ ਤੇ ਉਹ ਹੁਣ ਸੰਘਰਸ਼ ਦੇ ਸਿਵਾਏ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮਿੱਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨਾਲ ਕੀਤਾ ਵਾਅਦਾ ਵਫਾ ਨਹੀਂ ਹੋਇਆ ਤਾਂ ਸੰਘਰਸ਼ ਇੰਨ੍ਹਾ ਤਿੱਖਾ ਹੋਵੇਗਾ ਕਿ ਕਿਸਾਨ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਗੇ ਤੇ ਇਸ ਦੀ ਜ਼ਿੰਮੇਵਾਰੀ ਸਹਿਕਾਰਤਾ ਮੰਤਰੀ ਪੰਜਾਬ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮੀਟਿੰਗਾਂ ਦਾ ਡਰਾਮਾ ਕਰਨ ਦੀ ਜਗ੍ਹਾ ਬਣਦੇ ਹੱਕ ਲਾਗੂ ਕਰੇ ਸਰਕਾਰ-ਇੰਜ: ਸੁਖਵਿੰਦਰ ਬਾਂਗੋਵਾਣੀ/ਰਣਜੀਤ ਧਾਲੀਵਾਲ * ਸਾਂਝ... ਅਗਲੀ ਖ਼ਬਰ ‘ ਨਸ਼ਾ ਮੁਕਤੀ ਮੋਰਚਾ’ ਦੀ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
Ad Position 24