ਮੀਟਿੰਗਾਂ ਦਾ ਡਰਾਮਾ ਕਰਨ ਦੀ ਜਗ੍ਹਾ ਬਣਦੇ ਹੱਕ ਲਾਗੂ ਕਰੇ ਸਰਕਾਰ-ਇੰਜ: ਸੁਖਵਿੰਦਰ ਬਾਂਗੋਵਾਣੀ/ਰਣਜੀਤ ਧਾਲੀਵਾਲ
* ਸਾਂਝੇ ਫਰੰਟ ਦੇ ਸੂਝਵਾਨ ਆਗੂਆਂ ਨੂੰ ਜ਼ਮੀਰੀ ਅਪੀਲ ਦੇ ਨਾਲ ਦਿੱਤੀ ਚਿਤਾਵਨੀ
ਗੁਰਦਾਸਪੁਰ, 9 ਅਗਸਤ (ਚੱਕਰਾਜਾ)-7 ਅਗਸਤ ਦੀ ਇਤਿਹਾਸਕ ਅਤੇ ਬੇਮਿਸਾਲ ਮਹਾਂ ਰੈਲੀ ਦੀ ਜਗ੍ਹਾ ਹੋਏ ਮਹਾਂ ਰੈਲੇ ਨੇ ਪੰਜਾਬ ਸਰਕਾਰ, ਗੁਪਤਚਰ ਏਜੰਸੀਆਂ ਅਤੇ ਪ੍ਰਸ਼ਾਸਨ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ । ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ, ਜਨਰਲ ਸਕੱਤਰ ਇੰਜ: ਰਣਜੀਤ ਸਿੰਘ ਧਾਲੀਵਾਲ ਅਤੇ ਇੰਜ: ਬਲਬੀਰ ਸਿੰਘ ਵੋਹਰਾ ਨੇ ਸਾਂਝੇ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਰੈਲੀ ’ਚ ਲੱਖਾਂ ਦੀ ਤਾਦਾਦ ਦੇ ਹੋਏ ਇਕੱਠ ਦੀ ਵਿਸ਼ਾਲ ਸਫਲਤਾ ਨੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ ।
ਇ
ਇੰਜ: ਸੁਖਵਿੰਦਰ ਬਾਂਗੋਵਾਣੀ ਤੇ ਰਣਜੀਤ ਧਾਲੀਵਾਲ ।
10-08-2026
ਗੁਰਦਾਸਪੁਰ, 9 ਅਗਸਤ (ਚੱਕਰਾਜਾ)-7 ਅਗਸਤ ਦੀ ਇਤਿਹਾਸਕ ਅਤੇ ਬੇਮਿਸਾਲ ਮਹਾਂ ਰੈਲੀ ਦੀ ਜਗ੍ਹਾ ਹੋਏ ਮਹਾਂ ਰੈਲੇ ਨੇ ਪੰਜਾਬ ਸਰਕਾਰ, ਗੁਪਤਚਰ ਏਜੰਸੀਆਂ ਅਤੇ ਪ੍ਰਸ਼ਾਸਨ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ । ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ, ਜਨਰਲ ਸਕੱਤਰ ਇੰਜ: ਰਣਜੀਤ ਸਿੰਘ ਧਾਲੀਵਾਲ ਅਤੇ ਇੰਜ: ਬਲਬੀਰ ਸਿੰਘ ਵੋਹਰਾ ਨੇ ਸਾਂਝੇ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਰੈਲੀ ’ਚ ਲੱਖਾਂ ਦੀ ਤਾਦਾਦ ਦੇ ਹੋਏ ਇਕੱਠ ਦੀ ਵਿਸ਼ਾਲ ਸਫਲਤਾ ਨੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ । ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਇਕ ਵਾਰ ਫਿਰ 27 ਅਗਸਤ ਦੀ ਮੀਟਿੰਗ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਹੁਣ ਤੱਕ ਸਾਨੂੰ 36 ਵਾਰ ਮੀਟਿੰਗਾਂ ਦੀ ਤਾਰੀਖ਼ ਦੇ ਕੇ ਨਾ ਚੱਜ ਨਾਲ ਗੱਲਬਾਤ ਕੀਤੀ, ਸਗੋਂ ਮੀਟਿੰਗਾਂ ਪੋਸਟਪੋਨ ਕਰਕੇ ਸਮਾਂ ਬਰਬਾਦ ਕੀਤਾ ਤੇ ਬੇਇੱਜ਼ਤ ਕੀਤਾ ਗਿਆ ਹੈ । ਜੇ ਤਿੰਨ-ਚਾਰ ਵਾਰ ਮੀਟਿੰਗ ਕਰਕੇ ਗੱਲ ਕੀਤੀ ਵੀ ਤਾਂ ਸਾਡੀਆਂ ਹੱਕੀ ਮੰਗਾਂ ਦਾ ਮਜ਼ਾਕ ਉਡਾਉਣ ਤੇ ਸਾਨੂੰ ਖੱਜਲ-ਖੁਆਰ ਕਰਨ ਤੋਂ ਇਲਾਵਾ ਕੋਈ ਸਿੱਟਾ ਨਹੀਂ ਕੱਢਿਆ ਗਿਆ । ਸਮੂਹ ਮੁਲਾਜ਼ਮ-ਪੈਨਸ਼ਨਰ ਭਾਈਚਾਰੇ ਨੂੰ 27 ਅਗਸਤ ਦੀ ਇਹ ਮੀਟਿੰਗ ਮਨਜ਼ੂਰ ਕਰਨ ਦੀ ਜਗ੍ਹਾ ਆਪਣਾ ਸੰਘਰਸ਼ ਨਿਰਵਿਘਨ ਜਾਰੀ ਰੱਖਣਾ ਚਾਹੀਦਾ ਹੈ, ਕਿਉਂਕਿ ਸਰਕਾਰ ਹੁਣ ਤੱਕ ਸਾਡੀਆਂ ਹੱਕੀ ਮੰਗਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀ ਹੈ, ਹੋਰ ਜਾਣੂ ਕਰਵਾਉਣ ਦੀ ਕੀ ਲੋੜ ਤਾਂ ਲੱਗਦੀ ਨਹੀਂ। ਸਾਂਝੇ ਫਰੰਟ ਦੀ ਆਗੂ ਟੀਮ ਅੱਗੇ ਸਾਡੀਆਂ ਅਹਿਮ ਅਪੀਲਾਂ, ਹੁਣ ਗੱਲਬਾਤ ਦੇ ਸਮੇਂ ਲੰਘ ਚੁੱਕੇ ਹਨ। ਜਦੋਂ ਕਿ ਮਾਣਯੋਗ ਅਦਾਲਤਾਂ ਦੀ ਜਗ੍ਹਾ ਸਰਕਾਰ ਨੇ ਸਾਡੇ ਹੱਕਾਂ ਬਾਰੇ ਸਾਨੂੰ ਹੁਣ ਤੱਕ ਅਣਗੌਲਿਆਂ ਹੀ ਰੱਖਿਆ ਹੈ ਤਾਂ ਫਿਰ ਹੁਣ ਵੀ ਕੇਵਲ ਸਮਾਂ ਬਰਬਾਦ ਕਰਨ ਤੇ ਸਰਕਾਰ ਤੋਂ ਬੇਇੱਜਤ ਹੋਣ ਤੋਂ ਪਹਿਲਾਂ ਸੋਚ ਸਮਝ ਨਾਲ ਹੀ ਸਰਕਾਰ ਦੀ ਮੀਟਿੰਗ ਬਾਰੇ ਫੈਸਲਾ ਲੈਣ ਦੀ ਲੋੜ ਹੈ । ਇਸ ਸਮੇਂ ਇਸ ਜਥੇਬੰਦੀ ਤੇ ਪੰਜ ਸੂਬਿਆਂ ਦੀ ਸਾਂਝੀ ਜਥੇਬੰਦੀ ‘ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼’ ਦੇ ਚੇਅਰਮੈਨ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਨਾਲ ਮੌਜੂਦ ਸਨ ।