ਕਾਰ ’ਤੇ ਆਏ ਚੋਰ ਗੁਦਾਮ ’ਚੋਂ ਲੈਪਟਾਪ ਲੈ ਕੇ ਹੋਏ ਫਰਾਰ
ਭਰੇ ਗੁਦਾਮ ਵਿਚ ਲੱਭਦੇ ਰਹੇ ਨਕਦੀ-ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ
ਗੁਰਦਾਸਪੁਰ, 11 ਅਗਸਤ (ਚੱਕਰਾਜਾ)-ਸਥਾਨਕ ਇਸਲਾਮਾਬਾਦ ਮੁਹੱਲੇ ’ਚ ਲਾਹੌਰੀ ਜੀਰਾ ਤੇ ਹੋਰ ਕਨਫੈਕਸ਼ਨਰੀ ਦੇ ਵੱਡੇ ਗੁਦਾਮ ਦੇ ਤਾਲੇ ਤੋੜ ਕੇ ਚੋਰ ਅੰਦਰੋਂ ਲੈਪਟਾਪ ਲੈ ਕੇ ਫਰਾਰ ਹੋ ਗਏ । ਹੈਰਾਨੀ ਦੀ ਗੱਲ ਹੈ ਕਿ ਸੈਂਟਰੋ ਕਾਰ ’ਤੇ ਆਏ ਇਨਾਂ ਦੋ ਚੋਰਾਂ ਨੇ ਨਕਦੀ ਦੀ ਤਲਾਸ਼ ਵਿਚ ਗੁਦਾਮ ਦੀ ਕਾਫੀ ਫਰੋਲਾ ਫਰਾਲੀ ਕੀਤੀ।
ਗੁਰਦਾਸਪੁਰ, 11 ਅਗਸਤ (ਚੱਕਰਾਜਾ)-ਸਥਾਨਕ ਇਸਲਾਮਾਬਾਦ ਮੁਹੱਲੇ ’ਚ ਲਾਹੌਰੀ ਜੀਰਾ ਤੇ ਹੋਰ ਕਨਫੈਕਸ਼ਨਰੀ ਦੇ ਵੱਡੇ ਗੁਦਾਮ ਦੇ ਤਾਲੇ ਤੋੜ ਕੇ ਚੋਰ ਅੰਦਰੋਂ ਲੈਪਟਾਪ ਲੈ ਕੇ ਫਰਾਰ ਹੋ ਗਏ । ਹੈਰਾਨੀ ਦੀ ਗੱਲ ਹੈ ਕਿ ਸੈਂਟਰੋ ਕਾਰ ’ਤੇ ਆਏ ਇਨਾਂ ਦੋ ਚੋਰਾਂ ਨੇ ਨਕਦੀ ਦੀ ਤਲਾਸ਼ ਵਿਚ ਗੁਦਾਮ ਦੀ ਕਾਫੀ ਫਰੋਲਾ ਫਰਾਲੀ ਕੀਤੀ। ਪਰ ਭਰੇ ਗੁਦਾਮ ਵਿਚ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਗਾਇਆ । ਗਨੀਮਤ ਰਹੀ ਕਿ ਕੁਦਰਤੀ ਉਸ ਦਿਨ ਗੁਦਾਮ ਦੇ ਮਾਲਕ ਵਲੋਂ ਗੁਦਾਮ ਵਿਚ ਨਕਦੀ ਨਹੀਂ ਛੱਡੀ ਗਈ ਸੀ। ਚੋਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈਆਂ। ਪਰ ਉਨ੍ਹਾਂ ਵਲੋਂ ਮੂੰਹ ਸਿਰ ਚੰਗੀ ਤਰ੍ਹਾਂ ਨਾਲ ਕੱਪੜੇ ਨਾਲ ਲਪੇਟੇ ਹੋਏ ਸਨ। ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ। ਗੁਦਾਮ ਮਾਲਕ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਗੁਦਾਮ ਮਾਲਕ ਅੰਕੁਰ ਸ਼ਰਮਾ ਦਾ ਕਹਿਣਾ ਹੈ ਕਿ ਬੇਸ਼ਕ ਉਨ੍ਹਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਪਰ ਲੈਪਟਾਪ ਵਿਚ ਪਿਆ ਡਾਟਾ ਵੀ ਉਨ੍ਹਾਂ ਲਈ ਕਾਫੀ ਕੀਮਤੀ ਸੀ, ਜਿਸ ਵਿਚ ਜੀ.ਐਸ.ਟੀ ਅਤੇ ਹੋਰ ਸੇਲ ਪਰਚੇਜ਼ ਦੇ ਹਿਸਾਬ ਕਿਤਾਬ ਦੇ ਨਾਲ ਨਾਲ ਕੁਝ ਪਰਿਵਾਰਿਕ ਤਸਵੀਰਾਂ ਵੀ ਮੌਜੂਦ ਸੀ।