11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਸਬਾ ਦੋਰਾਂਗਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਦੋਰਾਂਗਲਾ ਵਿਖੇ ਚੰਨਣ ਸਿੰਘ ਦੋਰਾਂਗਲਾ ਤੇ ਵਰਿੰਦਰ ਕੁਮਾਰ ਭਿੰਦਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਪਿਛਲੇ ਸਾਲ 26 ਅਗਸਤ ਨੂੰ ਭਾਰੀ ਮੀਂਹ ਕਾਰਨ ਦਰਿਆ ਰਾਵੀ ਤੇ ਉਝ ਵਿਚ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਧੁਸੀ ਬੰਨ੍ਹ ਤੇ ਸੜਕਾਂ ਦੇ ਕੰਢੇ (ਬਰਮ) ਰੁੜ੍ਹ ਗਏ ਸਨ।

Ad Position 21
No active advertisement
ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਦੋਰਾਂਗਲਾ ਵਿਖੇ ਚੰਨਣ ਸਿੰਘ ਦੋਰਾਂਗਲਾ ਤੇ ਵਰਿੰਦਰ ਕੁਮਾਰ ਭਿੰਦਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਪਿਛਲੇ ਸਾਲ 26 ਅਗਸਤ ਨੂੰ ਭਾਰੀ ਮੀਂਹ ਕਾਰਨ ਦਰਿਆ ਰਾਵੀ ਤੇ ਉਝ ਵਿਚ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਧੁਸੀ ਬੰਨ੍ਹ ਤੇ ਸੜਕਾਂ ਦੇ ਕੰਢੇ (ਬਰਮ) ਰੁੜ੍ਹ ਗਏ ਸਨ। ਪਰ ਨਹਿਰੀ ਵਿਭਾਗ, ਪੀ.ਡਬਲਯੂ.ਡੀ ਅਤੇ ਪੰਜਾਬ ਮੰਡੀਕਰਨ ਬੋਰਡ ਦੀ ਅਣਦੇਖੀ ਕਰਾਨ ਜਿੱਥੇ ਪਿੰਡ ਬਾਊਪਰ ਨੇੜੇ ਧੁਸੀ ਬੰਨ੍ਹ ’ਤੇ ਹੜ੍ਹਾਂ ਵੇਲੇ ਦਾ ਪਿਆ ਪਾੜ ਨਾ ਪੂਰਨ ਕਰਕੇ ਪਿਛਲੇ ਦਿਨੀਂ ਆਏ ਭਾਰੀ ਮੀਂਹ ਕਰਕੇ ਨੌਮਣੀ ਨਾਲੇ ਵਿਚ ਵਧੇ ਪਾਣੀ ਨਾਲ ਪਿੰਡ ਬਾਊਪੁਰ ਦੇ ਖੇਤਾਂ ਵਿਚ ਪਾਣੀ ਭਰ ਗਿਆ ਸੀ ਅਤੇ ਇਸ ਪਾੜ ਨੂੰ ਬਾਅਦ ਵਿਚ ਭਰਿਆ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਵਾਇਆ ਟੋਟਾ ਮੋੜ ਦੋਰਾਂਗਲਾ ਅਤੇ ਵਾਇਆ ਗਾਹਲੜੀ ਸੜਕ ਤੋਂ ਇਲਾਵਾ ਸਰਹੱਦੀ ਖੇਤਰ ਦੀਆਂ ਸੜਕਾਂ ਦੇ ਦੋਨੋਂ ਪਾਸੇ ਕੰਢਿਆਂ ’ਤੇ ਮਿੱਟੀ ਨਾ ਪਾਉਣ ਕਰਕੇ ਵਾਪਰੇ ਹਾਦਸਿਆਂ ’ਚ ਕਈ ਮੌਤਾਂ ਹੋ ਚੁੱਕੀਆਂ ਹਨ। ਜਦੋਂ ਕਿ ਪਿੰਡ ਸੱਦੇ ਨੇੜੇ ਨਾਲੇ (ਡੋਗਾ) ’ਤੇ ਬਣੇ ਪੁਲ ’ਤੇ ਟੋਏ ਟਿੱਬੇ ਹਨ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਅਜੇ ਤੱਕ ਨਾ ਤਾਂ ਪ੍ਰੀਮਿਕਸ ਪਾਇਆ ਗਿਆ ਅਤੇ ਨਾ ਹੀ ਇਸ ’ਤੇ ਰੈਂਪ ਬਣਾਇਆ ਗਿਆ। ਆਗੂਆਂ ਨੇ ਫੈਸਲਾ ਕੀਤਾ ਕਿ ਇਲਾਕੇ ਦੇ ਮੋਹਤਬਰਾਂ ਤੱਕ ਪਹੁੰਚ ਕਰਕੇ 14 ਅਗਸਤ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਸਰਹੱਦੀ ਖੇਤਰ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਦੋਰਾਂਗਲਾ ਦੇ ਸੰਮਤੀ ਮੈਂਬਰ ਲਖਵਿੰਦਰ ਸਿੰਘ, ਅਮਰੀਕ ਸਿੰਘ, ਸੁਮੀਰ ਮਹਾਜਨ, ਮਹਿੰਦਰ ਸਿੰਘ, ਅਮਰਜੀਤ, ਅਜੀਤ ਰਾਜ, ਵਿਜੇ ਕੁਮਾਰ ਅਤੇ ਅਜੇ ਕੁਮਾਰ ਕਾਲੀਆ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਹਵਾਰਾ ਨੂੰ ਤਰੁੰਤ ਲੰਬੀ ਪੈਰੋਲ ਦਿੱਤੀ ਜਾਵੇ -ਜਾਡਲੀ ਅਗਲੀ ਖ਼ਬਰ ਕਾਰ ’ਤੇ ਆਏ ਚੋਰ ਗੁਦਾਮ ’ਚੋਂ ਲੈਪਟਾਪ ਲੈ ਕੇ ਹੋਏ ਫਰਾਰ ਭਰੇ ਗੁਦਾਮ ਵਿਚ ਲੱਭਦੇ ਰਹੇ ਨਕਦੀ-ਘਟਨਾ ਸੀ.ਸੀ.ਟੀ.ਵੀ ਕੈਮਰੇ...
Ad Position 24