12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਿਪਾਲ ਯਾਤਰਾ ਦੀ ਸੁਰੱਖਿਆ ਤੇ ਸਹੂਲਤਾਂ ਸੰਬੰਧੀ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ

ਪਠਾਨਕੋਟ, 11 ਅਗਸਤ (ਸੰਧੂ)-ਨਿਪਾਲ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ, ਸਹੂਲਤਾਂ ਤੇ ਸੁਚਾਰੂ ਯਾਤਰਾ ਨੂੰ ਲੈ ਕੇ ਪਰਿਵਾਰ ਪ੍ਰਬੋਧਨ ਪੰਜਾਬ ਦੇ ਵਫ਼ਦ ਨੇ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਫ਼ਦ ਵਿਚ ਅਖਿਲ ਭਾਰਤੀ ਅਧਿਕਾਰੀ ਕਿਸ਼ੋਰ ਕਾਂਤ, ਪਰਿਵਾਰ ਪ੍ਰਬੋਧਨ ਪ੍ਰਮੁੱਖ ਵਿਜੈ ਆਨੰਦ, ਜਤਿਨ ਤੇ ਸਾਹਿਲ ਛਾਪੋਲਾ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਸੰਧੂ)-ਨਿਪਾਲ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ, ਸਹੂਲਤਾਂ ਤੇ ਸੁਚਾਰੂ ਯਾਤਰਾ ਨੂੰ ਲੈ ਕੇ ਪਰਿਵਾਰ ਪ੍ਰਬੋਧਨ ਪੰਜਾਬ ਦੇ ਵਫ਼ਦ ਨੇ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਫ਼ਦ ਵਿਚ ਅਖਿਲ ਭਾਰਤੀ ਅਧਿਕਾਰੀ ਕਿਸ਼ੋਰ ਕਾਂਤ, ਪਰਿਵਾਰ ਪ੍ਰਬੋਧਨ ਪ੍ਰਮੁੱਖ ਵਿਜੈ ਆਨੰਦ, ਜਤਿਨ ਤੇ ਸਾਹਿਲ ਛਾਪੋਲਾ ਸ਼ਾਮਿਲ ਸਨ। ਮੁਲਾਕਾਤ ਦੌਰਾਨ ਨੇਪਾਲ ਯਾਤਰਾ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸੁਵਿਧਾਵਾਂ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਫ਼ਦ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਿਪਾਲ ਯਾਤਰਾ ਦੌਰਾਨ ਸ਼ਰਧਾਲੂ ਲੁੰਬਿਨੀ, ਪੋਖਰਾ, ਮੁਕਤਿਨਾਥ ਧਾਮ, ਕਾਠਮੰਡੂ ਸਥਿਤ ਪਸ਼ੂਪਤਿਨਾਥ ਮੰਦਰ, ਬੌਧਨਾਥ ਸਤੂਪ, ਸਵਯੰਭੂਨਾਥ, ਬੂਢਾ ਨੀਲਕੰਠ, ਮਨੋਕਾਮਨਾ ਮਾਤਾ ਮੰਦਰ ਤੇ ਜਨਕਪੁਰ ਸਮੇਤ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ। ਵਫ਼ਦ ਨੇ ਇਸ ਮੁਲਾਕਾਤ ਨੂੰ ਸੰਭਵ ਬਣਾਉਣ ਲਈ ਅਸ਼ਵਨੀ ਸ਼ਰਮਾ ਵਿਧਾਇਕ ਪਠਾਨਕੋਟ ਦੇ ਵਿਸ਼ੇਸ਼ ਸਹਿਯੋਗ ਤੇ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ। ਵਫ਼ਦ ਨੇ ਕਿਹਾ ਕਿ ਨਿਪਾਲ ਯਾਤਰਾ ਵਿਚ ਸ਼ਾਮਿਲ ਸਾਰੇ ਸ਼ਰਧਾਲੂਆਂ ਦੀ ਸੁਰੱਖਿਅਤ, ਸੁਚਾਰੂ ਤੇ ਮੰਗਲਮਈ ਯਾਤਰਾ ਪਰਿਵਾਰ ਪ੍ਰਬੋਧਨ ਪੰਜਾਬ ਦੀ ਮੁੱਖ ਤਰਜੀਹ ਹੈ।
Ad Position 22
No active advertisement
ਪਿਛਲੀ ਖ਼ਬਰ ਤਾਰਾਗੜ੍ਹ ਦੇ ਆਸ-ਪਾਸ ਇਲਾਕੇ ’ਚ ਰਸੋਈ ਗੈਸ ਸਿਲੰਡਰਾਂ ਦੀ ਬਲੈਕ ਜ਼ੋਰਾਂ ’ਤੇ ਅਗਲੀ ਖ਼ਬਰ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਸਹਿਜ ਪਾਠ ਦੀ ਕੀਤੀ ਆਰੰਭਤਾ
Ad Position 24