12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਤਾਰਾਗੜ੍ਹ ਦੇ ਆਸ-ਪਾਸ ਇਲਾਕੇ ’ਚ ਰਸੋਈ ਗੈਸ ਸਿਲੰਡਰਾਂ ਦੀ ਬਲੈਕ ਜ਼ੋਰਾਂ ’ਤੇ

ਤਾਰਾਗੜ੍ਹ, 11 ਅਗਸਤ (ਸੋਹਨ ਲਾਲ)-ਰਸੋਈ ਗੈਸ ਦੀ ਤਾਰਾਗੜ੍ਹ ਦੇ ਇਲਾਕੇ ’ਚ ਬਲੈਕ ਜ਼ੋਰਾਂ ’ਤੇ ਹੈ। ਲੋਕਾਂ ਦਾ ਕਹਿਣਾ ਹੈ ਕਿ ਰਸੋਈ ਗੈਸ ਦਾ ਸਿਲੰਡਰ ਬਲੈਕ ਵਿਚ 2000 ਰੁਪਏ ’ਚ ਸਾਨੂੰ ਆਰਾਮ ਨਾਲ ਮਿਲ ਜਾਂਦਾ ਹੈ, ਜੇ ਅਸੀਂ ਆਪਣੀ ਕਾਪੀ ’ਤੇ ਸਿਲੰਡਰ ਲੈਂਦੇ ਹਾਂ ਤਾਂ ਇੰਡੀਅਨ ਏਜੰਸੀ ਵਾਲਿਆਂ ਨੇ 45 ਦਿਨਾਂ ਦਾ ਸਮਾਂ ਤੈਅ ਕੀਤਾ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 12-08-2026
ਤਾਰਾਗੜ੍ਹ, 11 ਅਗਸਤ (ਸੋਹਨ ਲਾਲ)-ਰਸੋਈ ਗੈਸ ਦੀ ਤਾਰਾਗੜ੍ਹ ਦੇ ਇਲਾਕੇ ’ਚ ਬਲੈਕ ਜ਼ੋਰਾਂ ’ਤੇ ਹੈ। ਲੋਕਾਂ ਦਾ ਕਹਿਣਾ ਹੈ ਕਿ ਰਸੋਈ ਗੈਸ ਦਾ ਸਿਲੰਡਰ ਬਲੈਕ ਵਿਚ 2000 ਰੁਪਏ ’ਚ ਸਾਨੂੰ ਆਰਾਮ ਨਾਲ ਮਿਲ ਜਾਂਦਾ ਹੈ, ਜੇ ਅਸੀਂ ਆਪਣੀ ਕਾਪੀ ’ਤੇ ਸਿਲੰਡਰ ਲੈਂਦੇ ਹਾਂ ਤਾਂ ਇੰਡੀਅਨ ਏਜੰਸੀ ਵਾਲਿਆਂ ਨੇ 45 ਦਿਨਾਂ ਦਾ ਸਮਾਂ ਤੈਅ ਕੀਤਾ ਹੋਇਆ ਹੈ। ਪਰ ਇੰਡੀਅਨ ਏਜੰਸੀ ਵਾਲੇ ਤਿੰਨ-ਤਿੰਨ ਮਹੀਨੇ ਡੀ.ਐਸ.ਆਰ. ਨੰਬਰ ਆਉਣ ਤੋਂ ਬਾਅਦ ਵੀ ਸਾਨੂੰ ਰਸੋਈ ਗੈਸ ਸਿਲੰਡਰ ਨਹੀਂ ਦਿੰਦੇ । ਲੋਕਾਂ ਦਾ ਕਹਿਣਾ ਹੈ ਕਿ ਜੇ ਅਸੀਂ ਉਨ੍ਹਾਂ ਨੂੰ ਕਹਿ ਦਿੰਦੇ ਹਾਂ ਕਿ ਸਾਨੂੰ ਤੁਸੀਂ ਰਸੋਈ ਗੈਸ ਸਿਲੰਡਰ ਬਲੈਕ ਵਿਚ ਦੇ ਦਿਉ ਤਾਂ ਉਹ ਸਾਨੂੰ 2000 ਰੁਪਏ ਵਿਚ ਦਿੰਦੇ ਹਨ । ਦੱਸ ਦੇਈਏ ਕਿ ਐਚ.ਪੀ. ਏਜੰਸੀ ਵਾਲਿਆਂ ਨੇ 25-26 ਦਿਨਾਂ ਬਾਅਦ ਡੀ.ਐਸ.ਆਰ. ਨੰਬਰ ਤੋਂ ਬਾਅਦ ਸਿਲੰਡਰ ਲੋਕਾਂ ਨੂੰ ਦੇ ਰਹੇ ਹਨ, ਕਿਉਂਕਿ ਇਨ੍ਹਾਂ ਦੀ ਐਚ.ਪੀ. ਗੈਸ ਏਜੰਸੀ ’ਤੇ ਹਲਕਾ ਭੋਆ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿਛਲੇ ਦਿਨੀਂ ਇਨ੍ਹਾਂ ਦੀ ਐਚ.ਪੀ. ਗੈਸ ਏਜੰਸੀ ਵਿਚ ਛਾਪੇਮਾਰੀ ਕੀਤੀ ਸੀ ਤੇ ਇਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਲੋਕਾਂ ਨੂੰ ਸਮੇਂ ’ਤੇ ਰਸੋਈ ਸਿਲੰਡਰ ਦਿੱਤੇ ਜਾਣ ਤਾਂ ਹੀ ਇਹ ਲੋਕਾਂ ਨੂੰ ਸਮੇਂ ’ਤੇ ਰਸੋਈ ਗੈਸ ਸਿਲੰਡਰ ਦੇ ਰਹੇ ਹਨ। ਲੋਕਾਂ ਨੇ ਹਲਕਾ ਭੋਆ ਦੇ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਇੰਡੀਅਨ ਗੈਸ ਏਜੰਸੀ ’ਤੇ ਵੀ ਛਾਪੇਮਾਰੀ ਕੀਤੀ ਜਾਵੇ ਤਾਂ ਕਿ ਇਹ ਵੀ ਲੋਕਾਂ ਨੂੰ ਡੀ.ਐਸ.ਆਰ. ਨੰਬਰ ਆਉਣ ਤੋਂ ਬਾਅਦ ਰਸੋਈ ਗੈਸ ਸਿਲੰਡਰ ਦੇਣ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-13 ’ਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਨਿਪਾਲ ਯਾਤਰਾ ਦੀ ਸੁਰੱਖਿਆ ਤੇ ਸਹੂਲਤਾਂ ਸੰਬੰਧੀ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
Ad Position 24