ਮਸੀਹ ਭਾਈਚਾਰੇ ਦੇ ਦਰਜਨਾਂ ਪਰਿਵਾਰਾਂ ਨੇ ਭਗਵਾਨਪੁਰੀਆ ਪਰਿਵਾਰ ਨੂੰ ਦਿੱਤਾ ਸਮਰਥਨ
ਚੇਅਰਪਰਸਨ ਰਾਜਵਿੰਦਰ ਕੌਰ ਨੇ ਕੀਤਾ ਸਵਾਗਤ
ਡੇਰਾ ਬਾਬਾ ਨਾਨਕ, 14 ਅਗਸਤ (ਵਿਜੇ ਸ਼ਰਮਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਭਗਵਾਨਪੁਰੀਆ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਦਰਜਨਾਂ ਪਾਸਟਰ ਤੇ ਮਸੀਹ ਭਾਈਚਾਰੇ ਦੇ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਮਸੀਹ ਭਾਈਚਾਰੇ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਡੇ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਹਰ ਵਰਗ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਹਲਕੇ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਲਕੇ ਦੀ ਵਾਗਡੋਰ ਭਗਵਾਨਪੁਰੀਆ ਪਰਿਵਾਰ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੇ ਹਨ।
ਮ
ਮੀਟਿੰਗ ਦੌਰਾਨ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਨਾਲ ਸਰਪੰਚ ਦਲਬੀਰ ਸਿੰਘ ਤਿੱਲਾ, ਜਸਬੀਰ ਸਿੰਘ ਵਡਾਲਾ ਬਾਂਗਰ ਤੇ ਹੋਰ। ਤਸਵੀਰ : ਵਿਜੇ ਸ਼ਰਮਾ
15-08-2026
ਡੇਰਾ ਬਾਬਾ ਨਾਨਕ, 14 ਅਗਸਤ (ਵਿਜੇ ਸ਼ਰਮਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਭਗਵਾਨਪੁਰੀਆ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਦਰਜਨਾਂ ਪਾਸਟਰ ਤੇ ਮਸੀਹ ਭਾਈਚਾਰੇ ਦੇ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਮਸੀਹ ਭਾਈਚਾਰੇ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਡੇ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਹਰ ਵਰਗ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਹਲਕੇ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਲਕੇ ਦੀ ਵਾਗਡੋਰ ਭਗਵਾਨਪੁਰੀਆ ਪਰਿਵਾਰ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਅਗਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਭਗਵਾਨਪੁਰੀਆ ਪਰਿਵਾਰ ਦੇ ਹੱਕ ’ਚ ਆਪਣਾ ਫ਼ਤਵਾ ਦਿੰਦੇ ਹਨ, ਅਸੀਂ ਹਲਕੇ ਦੇ ਲੋਕਾਂ ਨੂੰ ਡਰ ਮੁਕਤ ਤੇ ਅਮਨ ਸ਼ਾਂਤੀ ਦਾ ਰਾਜ ਦੇਵਾਂਗੇ। ਸਰਪੰਚ ਦਲਬੀਰ ਸਿੰਘ ਭਿੱਲਾ ਤੇ ਸੀਨੀਅਰ ਆਗੂ ਜਸਬੀਰ ਸਿੰਘ ਕਾਹਲੋਂ ਨੇ ਵੀ ਮਸੀਹ ਭਾਈਚਾਰੇ ਵਲੋਂ ਦਿੱਤੇ ਗਏ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਲਈ ਭਗਵਾਨਪੁਰੀਆ ਪਰਿਵਾਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ, ਜਿੱਥੇ ਕੋਈ ਵੀ ਜਰੂਰਤਮੰਦ ਪਰਿਵਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਮਿਲ ਕੇ ਆਪਣੀ ਮੁਸ਼ਕਿਲ ਦਸ ਸਕਦਾ ਹੈ। ਇਸ ਮੌਕੇ ਬਲਬੀਰ ਸਿੰਘ ਘੁੰਮਣ, ਸਰਪੰਚ ਸਰਬਜੀਤ ਕੌਰ, ਜਗਜੀਤ ਸਿੰਘ, ਨਿਰਮਲ ਸਿੰਘ ਦੋਸਤਪੁਰ, ਪਾਸਟਰ ਲਖਵਿੰਦਰ ਮਸੀਹ, ਹਰਦੀਪ ਮਸੀਹ, ਪਵਨਦੀਪ ਸੁਨੀਲ, ਸਟੀਫਨ, ਦੀਪਕ, ਸਾਜਨ, ਬਬਲੂ, ਮਾਈਕਲ ਮਸੀਹ ਆਦਿ ਹਾਜ਼ਰ ਸਨ।