15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਾਉਣ ਮਹੀਨੇ ਦਾ ਸਾਲਾਨਾ ਗੁਰਮਤਿ ਸਮਾਗਮ ਕੱਲ੍ਹ- ਡਾ. ਗੁਰਜਿੰਦਰ ਸਿੰਘ

ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਪਿਛਲੇ 50 ਸਾਲ ਤੋਂ ਗੁਰਮਤਿ ਪ੍ਰਚਾਰ ਤੇ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ। ਹਫ਼ਤਾਵਾਰੀ ਸਮਾਗਮ ਤੋਂ ਇਲਾਵਾ ਬੱਚਿਆਂ ਨੂੰ ਗੁਰਮਤਿ ਤੇ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹਰ ਸਨਿਚਰਵਾਰ ਅਤੇ ਐਤਵਾਰ ਮੁਫ਼ਤ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

Ad Position 21
No active advertisement
ਮੁੱਖ ਸੇਵਾਦਾਰ ਡਾ: ਗੁਰਜਿੰਦਰ ਸਿੰਘ 15-08-2026
ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਪਿਛਲੇ 50 ਸਾਲ ਤੋਂ ਗੁਰਮਤਿ ਪ੍ਰਚਾਰ ਤੇ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ। ਹਫ਼ਤਾਵਾਰੀ ਸਮਾਗਮ ਤੋਂ ਇਲਾਵਾ ਬੱਚਿਆਂ ਨੂੰ ਗੁਰਮਤਿ ਤੇ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹਰ ਸਨਿਚਰਵਾਰ ਅਤੇ ਐਤਵਾਰ ਮੁਫ਼ਤ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸੇ ਸੰਬੰਧੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਦੇ ਮੁੱਖ ਸੇਵਾਦਾਰ ਡਾ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਾਉਣ ਦੇ ਅਖੀਰਲੇ ਐਤਵਾਰ 16 ਅਗਸਤ 2026 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਵੇਰੇ 6:15 ਤੋਂ ਸ਼ੁਰੂ ਹੋ ਕੇ 9:00 ਵਜੇ ਤੱਕ ਚੱਲੇਗਾ, ਜਿਸ ’ਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿਚ ਪਾਠ ਤੋਂ ਇਲਾਵਾ ਕੀਰਤਨ, ਕਥਾ ਤੇ ਸ਼ਬਦ ਵਿਚਾਰਾਂ ਹੋਣਗੀਆਂ। ਸਮਾਗਮ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਮਾਲ ਪੂੜੇ ਅਤੇ ਖੀਰ ਦੇ ਲੰਗਰ ਅਤੁੱਟ ਵਰਤਣਗੇ।
Ad Position 22
No active advertisement
ਪਿਛਲੀ ਖ਼ਬਰ ਸਲੂਨ ਅਤੇ ਜਨਰਲ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਮੈਥੋਡਿਸਟ ਐਜੂਕੇਸ਼ਨ ਸੀ.ਸੈਕੰ. ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ
Ad Position 24