ਸਲੂਨ ਅਤੇ ਜਨਰਲ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਕਾਹਨੂੰਵਾਨ, 14 ਅਗਸਤ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਸਿਵਾਲਾ ਮੰਦਰ ਚੌਂਕ ਨੇੜੇ ਵੀਰਵਾਰ ਦੀ ਦੇਰ ਸ਼ਾਮ ਇਕ ਦੁਕਾਨ ਵਿਚ ਭੇਦਭਰੇ ਹਾਲਾਤਾਂ ਵਿਚ ਅੱਗ ਲੱਗ ਜਾਣ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਗਿਆ। ਹਾਲਾਂਕਿ ਦੁਕਾਨਦਾਰ ਵਲੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਾਈ ਗਈ ਹੈ, ਜਿਸ ਨੇ ਪਹਿਲਾਂ ਦੁਕਾਨ ਵਿਚੋਂ ਪੋਣੇ ਦੋ ਲੱਖ ਰੁਪਏ ਚੋਰੀ ਕੀਤੇ ਸਨ ਤੇ ਜਾਣ ਸਮੇਭ ਉਹ ਦੁਕਾਨ ਨੂੰ ਅੱਗ ਲਗਾ ਗਿਆ।
ਕਾਹਨੂੰਵਾਨ, 14 ਅਗਸਤ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਸਿਵਾਲਾ ਮੰਦਰ ਚੌਂਕ ਨੇੜੇ ਵੀਰਵਾਰ ਦੀ ਦੇਰ ਸ਼ਾਮ ਇਕ ਦੁਕਾਨ ਵਿਚ ਭੇਦਭਰੇ ਹਾਲਾਤਾਂ ਵਿਚ ਅੱਗ ਲੱਗ ਜਾਣ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਗਿਆ। ਹਾਲਾਂਕਿ ਦੁਕਾਨਦਾਰ ਵਲੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਾਈ ਗਈ ਹੈ, ਜਿਸ ਨੇ ਪਹਿਲਾਂ ਦੁਕਾਨ ਵਿਚੋਂ ਪੋਣੇ ਦੋ ਲੱਖ ਰੁਪਏ ਚੋਰੀ ਕੀਤੇ ਸਨ ਤੇ ਜਾਣ ਸਮੇਭ ਉਹ ਦੁਕਾਨ ਨੂੰ ਅੱਗ ਲਗਾ ਗਿਆ। ਪੀੜਤ ਦੁਕਾਨਦਾਰ ਵਲੋਂ ਇਸ ਸਬੰਧੀ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਪੀੜਤ ਲਵਕੇਸ਼ ਦੇਵਗਨ ਪੁੱਤਰ ਸੋਮਰਾਜ ਨੇ ਦੱਸਿਆ ਕਿ ਉਸ ਦੀ ਪਤਨੀ ਰੋਸ਼ਨੀ ਸਿਵਾਲਾ ਮੰਦਰ ਚੌਕ ਨੇੜੇ ਆਪਣੇ ਘਰ ਦੇ ਵਿਚ ਹੀ ਬਣੀ ਦੁਕਾਨ ਵਿਚ ਮੁਨਿਆਰੀ ਦਾ ਸਮਾਨ ਵੇਚਣ ਦੇ ਨਾਲ ਸਲੂਨ ਤੇ ਬਿਊਟੀ ਪਾਰਲਰ ਦਾ ਵੀ ਕੰਮ ਕਰਦੀ ਹੈ। ਵੀਰਵਾਰ ਦੀ ਦੇਰ ਸ਼ਾਮ ਨੂੰ ਉਸ ਦਾ ਪੂਰਾ ਪਰਿਵਾਰ ਘਰ ਮੌਜੂਦ ਸੀ ਕਿ ਇਸੇ ਦੌਰਾਨ ਉਨ੍ਹਾਂ ਦੇ ਦੁਕਾਨ ਵੱਲ ਕੋਈ ਖੜਾਕ ਹੋਇਆ ਤਾਂ ਉਸ ਦੀ ਪਤਨੀ ਕਮਰੇ ਤੋਂ ਬਾਹਰ ਨਿਕਲੀ ਤਾਂ ਉਸ ਨੇ ਕਿਸੇ ਸ਼ਰਾਰਤੀ ਵਿਅਕਤੀ ਨੂੰ ਘਰ ਦੀਆਂ ਪੌੜੀਆਂ ਰਾਹੀਂ ਭੱਜਦੇ ਦੇਖਿਆ। ਜਦੋਂ ਉਸਨੇ ਦੁਕਾਨ ਵੱਲ ਧਿਆਨ ਮਾਰਿਆ ਤਾਂ ਦੁਕਾਨ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ, ਜਦੋਂ ਮੇਰੀ ਪਤਨੀ ਨੇ ਮੈਨੂੰ ਆਵਾਜ਼ ਮਾਰੀ ਤਾਂ ਮੈਂ ਦੇਖਿਆ ਕਿ ਦੁਕਾਨ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੀ ਸੀ, ਜਿਸ ਤੋਂ ਬਾਅਦ ਮੈਂ ਆਪਣੀ ਗੁਆਂਢੀਆਂ ਨੂੰ ਆਵਾਜ਼ ਮਾਰੀ ਤਾਂ ਤੁਰੰਤ ਵੱਡੀ ਗਿਣਤੀ ’ਚ ਮਹੱਲਾ ਵਾਸੀ ਮੌਕੇ ’ਤੇ ਪੁੱਜ ਗਏ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਚੁੱਕਾ ਸੀ। ਪੀੜਤ ਤੇ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚਲਾ ਸਾਰਾ ਸਮਾਨ ਸੜਨ ਤੋਂ ਇਲਾਵਾ ਦੁਕਾਨ ਵਿਚ ਪਏ ਪੌਣੇ ਦੋ ਲੱਖ ਰੁਪਏ, ਜੋ ਕਮੇਟੀ ਦੇਣ ਦੇ ਲਈ ਰੱਖੇ ਸਨ, ਉਹ ਵੀ ਚੋਰੀ ਹੋਣ ਨਾਲ ਉਸ ਦਾ 7 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧੀ ਥਾਣਾ ਕਾਹਨੂੰਵਾਨ ਦੇ ਐਸ.ਐਚ.ਓ. ਕੁਲਦੀਪ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।