ਬੇਰਿੰਗ ਕਾਲਜ ਦੇ ਐਮ.ਕਾਮ. ਸਮੈਸਟਰ ਚੌਥਾ ਦੇ ਨਤੀਜੇ ਰਹੇ ਸ਼ਾਨਦਾਰ
ਬਟਾਲਾ, 19 ਅਗਸਤ (ਸਤਿੰਦਰ ਸਿੰਘ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰ. ਡਾ.
ਬਟਾਲਾ, 19 ਅਗਸਤ (ਸਤਿੰਦਰ ਸਿੰਘ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰ. ਡਾ. ਜੇ.ਪੀ. ਸਿੰਘ ਦੇ ਯੋਗ ਮਾਰਗ ਦਰਸ਼ਨ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ. ਰਿਤੂ ਪਾਂਧੀ ਨਈਅਰ ਦੀ ਅਗਵਾਈ ਵਿਚ ਐਮ.ਕਾਮ ਸਮੈਸ਼ਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਮੀਡੀਆ ਕਨਵੀਨਰ ਪ੍ਰੋ. ਰਮਨਦੀਪ ਕੌਰ ਤੇ ਦਫ਼ਤਰ ਸੁਪਰੀਡੇਟ ਮਿ. ਰੋਬਿਨ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਸਮੈਸ਼ਟਰ ਪ੍ਰੀਖਿਆਵਾਂ ਦੇ ਨਤੀਜਿਆਂ ’ਚੋਂ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਮੱਲਾ ਮਾਰਦੇ ਹੋਏ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਕਸ਼ਿਸ ਵਰਮਾ ਨੇ 8.5 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ, ਰਮਨੀਕ ਕੌਰ ਨੇ 8.3 ਸੀ.ਜੀ.ਪੀ.ਏ ਪ੍ਰਾਪਤ ਕਰਕੇ ਦੂਸਰਾ ਤੇ ਕਨਿਕਾ ਨੇ 7.88 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਲਕ ਕੀਤਾ ਹੈ। ਇਸ ਮੌਕੇ ਡਾ. ਰਿਤੂ ਪਾਂਧੀ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ. ਜੇ.ਪੀ. ਸਿੰਘ ਨੇ ਕਾਮਰਸ ਵਿਭਾਗ ਦੇ ਪ੍ਰੋਫੈਸਰ ਵਿਕਰਮ ਅਗਰਵਾਲ, ਪ੍ਰੋ. ਰਾਬੀਆ ਸ਼ਰਮਾ, ਪ੍ਰੋ. ਕੋਮਲਪ੍ਰੀਤ ਕੌਰ ਤੇ ਪ੍ਰੋ. ਰੇਚਲ ਨੂੰ ਵਧੀਆ ਨਤੀਜੇ ਲਿਆਉਣ ਲਈ ਵਧਾਈ ਦਿੱਤੀ।