ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਨ ਲਈ ਉਤਾਵਲੀ : ਉਦੇਵੀਰ ਰੰਧਾਵਾ
ਕੋਟਲੀ ਸੂਰਤ ਮੱਲ੍ਹੀ, 19 ਅਗਸਤ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਨੌਜਵਾਨ ਆਗੂ ਉੁਦੇਵੀਰ ਸਿੰਘ ਰੰਧਾਵਾ ਨੇ ਹਲਕੇ ਦੇ ਸੀਨੀਅਰ ਕਾਂਗਰਸੀ ਵਰਕਰਾ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਪੰਜਾਬ ਦੀ ਜਨਤਾ ਭਗਵੰਤ ਮਾਨ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਬੜੀ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੀ ਹੈ।
ਉ
ਉਦੇਵੀਰ ਸਿੰਘ ਰੰਧਾਵਾ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਗੁਰਮੇਜ ਸਿੰਘ ਭੱਟੀ ਤੇ ਮੰਡਲ ਪ੍ਰਧਾਨ ਹਰਦੇਵ ਸਿੰਘ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ। ਤਸਵੀਰ : ਨਾਗਰਾ
20-08-2026
ਕੋਟਲੀ ਸੂਰਤ ਮੱਲ੍ਹੀ, 19 ਅਗਸਤ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਨੌਜਵਾਨ ਆਗੂ ਉੁਦੇਵੀਰ ਸਿੰਘ ਰੰਧਾਵਾ ਨੇ ਹਲਕੇ ਦੇ ਸੀਨੀਅਰ ਕਾਂਗਰਸੀ ਵਰਕਰਾ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਪੰਜਾਬ ਦੀ ਜਨਤਾ ਭਗਵੰਤ ਮਾਨ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਬੜੀ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੀ ਹੈ। ਸ: ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਬਹੁਤ ਮੰਦਾ ਹਾਲ ਹੋਇਆ ਪਿਆ ਹੈ ਤੇ ਰੋਜ਼ਾਨਾ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨੂੰ ਰੋਕਣ ’ਚ ‘ਆਪ’ ਦੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਵੱਲ 4 ਸਾਲ ਤਵੱਜੋਂ ਨਹੀਂ ਦਿੱਤੀ ਤੇ ਅਖੀਰਲੇ ਸਾਲ ਵਿਚ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਰਕੇ ਪੰਜਾਬ ਦੇ ਹਲਾਤ ਬਹੁਤ ਖ਼ਰਾਬ ਹੋ ਗਏ ਹਨ ਤੇ ਲੋਕਾਂ ਨੂੰ ਨਿੱਤ ਫਿਰੌਤੀਆਂ ਦੇ ਫ਼ੋਨ ਆ ਰਹੇ ਹਨ ਅਤੇ ਲੁੱਟ-ਖੋਹ ਤੇ ਕਤਲ ਦੀਆਂ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਰਕੇ ਵਪਾਰੀ ਵਰਗ ਤੇ ਆਮ ਲੋਕ ਚਿੰਤਤ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਇਕਜੁੱਟ ਹੋ ਗਏ ਹਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਜ਼ ਸਿੰਘ ਭੱਟੀ ਦਰਗਾਬਾਦ, ਮੰਡਲ ਪ੍ਰਧਾਨ ਹਰਦੇਵ ਸਿੰਘ ਭੰਮਰਾ, ਐਡਵੋਕੇਟ ਬਰਾਜਿੰਦਰਾ ਸਿੰਘ ਸਾਬਕਾ ਸਰਪੰਚ ਸ਼ਿਕਾਰ, ਸੁਖਚਰਨ ਸਿੰਘ ਦਰਗਾਬਾਦ, ਕਸਮੀਰ ਸਿੰਘ ਅਲੀਨੰਗਲ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਲਖਬੀਰ ਸਿੰਘ ਲੱਡੂ ਢੇਸੀਆ, ਅੰਗਰੇਜ ਸਿੰਘ ਲੁਕਮਾਨੀਆਂ, ਦੀਦਾਰ ਸਿੰਘ ਦੋਲੋਵਾਲ, ਗੁਰਦੀਪ ਸਿੰਘ ਪ੍ਰਧਾਨ ਰਾਏਚੱਕ, ਲੁਭਾਇਆ ਮਸੀਹ ਡੇਰਾ ਪਠਾਣਾ, ਸਰਪੰਚ ਸੁਖਜਿੰਦਰ ਸਿੰਘ ਗੁੱਜਰ, ਨੰਬਰਦਾਰ ਹਰਭਜਨ ਸਿੰਘ ਮਲਕਪੁਰ, ਸਿਮਰਤਪਾਲ ਸਿੰਘ ਰੈਬੋ, ਸੋਨੂੰ ਮਸੀਹ ਦਰਗਾਬਾਦ, ਲਾਲੀ ਠੇਕੇਦਾਰ ਦੋਲੋਵਾਲ, ਸੈਮ ਦੋਲੋਵਾਲ, ਰਿਆਜ ਮਸੀਹ ਦਰਗਾਬਾਦ, ਧਰਮਿੰਦਰ ਸਿੰਘ ਸੰਧੂ ਸਮੇਤ ਨੌਜਵਾਨ ਹਾਜ਼ਰ ਸਨ।