ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਗੁਰਬਾਣੀ ਤੇ ਬਾਣੇ ਨਾਲ ਜੋੜਨ ਦੀ ਮੁੱਖ ਲੋੜ : ਜਥੇਦਾਰ ਬਾਬਾ ਜੋਗਾ ਸਿੰਘ
ਹਰਚੋਵਾਲ, 19 ਅਗਸਤ (ਢਿੱਲੋਂ, ਭਾਮ)-ਭਾਮੜੀ ਪੁਲ ਵਿਖੇ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਥਾਂ ’ਤੇ 16ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਧੌਸੇ ਨਗਾਰੇ ਨਿਸ਼ਾਨਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਥੇਦਾਰ ਬਾਬਾ ਜੋਗਾ ਸਿੰਘ ਨੇ ਸੰਗਤਾਂ ਨੂੰ ਨਾਮ ਜਪਣ ਲਈ ਪ੍ਰੇਰਿਤ ਕੀਤਾ ਤੇ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਨੌਜਵਾਨ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜੋ।
ਹਰਚੋਵਾਲ, 19 ਅਗਸਤ (ਢਿੱਲੋਂ, ਭਾਮ)-ਭਾਮੜੀ ਪੁਲ ਵਿਖੇ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਥਾਂ ’ਤੇ 16ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਧੌਸੇ ਨਗਾਰੇ ਨਿਸ਼ਾਨਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਥੇਦਾਰ ਬਾਬਾ ਜੋਗਾ ਸਿੰਘ ਨੇ ਸੰਗਤਾਂ ਨੂੰ ਨਾਮ ਜਪਣ ਲਈ ਪ੍ਰੇਰਿਤ ਕੀਤਾ ਤੇ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਨੌਜਵਾਨ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜੋ। ਅੱਜ ਦੇ ਸਮੇਂ ਵਿਚ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਬਹੁਤ ਲੋੜ ਹੈ। ਜਥੇਦਾਰ ਬਾਬਾ ਨਰਿੰਦਰ ਸਿੰਘ ਭਾਮੜੀ ਵਲੋਂ ਆਏ ਹੋਏ ਸੰਤਾਂ-ਮਹਾਂਪੁਰਖਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਮਾਲ ਪੂੜੇ, ਖੀਰ ਦੇ ਲੰਗਰ ਅਤੇ ਸ਼ਹੀਦੀ ਸਰਦਾਈ ਦੀਆਂ ਦੇਗਾਂ ਵਰਤਾਈਆਂ ਗਈਆਂ। ਇਸ ਮੌਕੇ ਜਥੇਦਾਰ ਮਹਾਂਕਾਲ ਬਾਬਾ ਜਗੀਰ ਸਿੰਘ, ਨਿਸ਼ਾਨਚੀ ਸਿੰਘ, ਗਿਆਨੀ ਮਹਿਤਾਬ ਸਿੰਘ ਅਕਾਲ ਬੁੰਗਾ ਭੰਬੋਈ, ਬਾਬਾ ਸੁੱਖਾ ਸਿੰਘ ਭੰਬੋਈ, ਗਿਆਨੀ ਗਗਨਦੀਪ ਸਿੰਘ ਭੰਬੋਈ, ਤਰਨਾ ਸਿੰਘ, ਬੰਟਾ ਸਿੰਘ ਤਰਨਾ ਦਲ, ਅੰਮ੍ਰਿਤਪਾਲ ਸਿੰਘ, ਮੋਹਕਮ ਸਿੰਘ, ਗੁਰਦਿੱਤ ਸਿੰਘ ਆਦਿ ਗੁਰੂ ਕੀ ਲਾਡਲੀ ਭੁਚੰਗ ਫੌਜ ਹਾਜ਼ਰ ਸਨ।