20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਲਾ ਬਾਲਾ ਦੇ ਛੱਪੜ ਦੀ 19 ਸਾਲ ਬਾਅਦ ਹੋਈ ਸਫਾਈ

ਕਾਹਨੂੰਵਾਨ, 20 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕਾਲਾਬਾਲਾ ਦੇ ਛੱਪੜ ਦੀ 19 ਸਾਲ ਦੇ ਲੰਬੇ ਵਕਫ਼ੇ ਤੋਂ ਬਾਅਦ ਹੋਣ ’ਤੇ ਪਿੰਡ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਬਲਜੀਤ ਕੌਰ, ਬਲਦੀਪ ਸਿੰਘ, ਮਨਜੋਤ ਸਿੰਘ, ਯੋਧ ਸਿੰਘ ਜੀਤਾ, ਹਰਵਿੰਦਰ ਸਿੰਘ ਤੇ ਹਰਜੀਤ ਨੇ ਦੱਸਿਆ ਕਿ ਪਿੰਡ ਕਾਲਾ ਬਾਲਾ ਦੇ ਵਾਰਡ ਨੰਬਰ 7 ਵਿਚ ਪੈਂਦੇ ਛੱਪੜ 2007 ਵਿਚ ਸਫਾਈ ਹੋਈ ਸੀ, ਪਰ ਬਾਅਦ ’ਚ ਕਿਸੇ ਵੀ ਗ੍ਰਾਮ ਪੰਚਾਇਤ ਵਲੋਂ ਇਸ ਛੱਪੜ ਦੀ ਸਫਾਈ ਨਹੀਂ ਕਰਵਾਈ ਗਈ ਸੀ, ਜਿਸ ਕਾਰਨ ਛੱਪੜ ’ਚ ਗਾਰ ਤੇ ਜੰਗਲੀ ਜੜੀ-ਬੂਟੀ ਉੱਗੀ ਹੋਣ ਕਾਰਨ ਇਸ ਵਾਰ ਦੇ ਗੰਦੇ ਪਾਣੀ ਦਾ ਬਰਾਬਰ ਨਿਕਾਸ ਨਹੀਂ ਸੀ ਹੋ ਰਿਹਾ।

Ad Position 21
No active advertisement
ਅਜੀਤ ਡੈਸਕ 21-08-2026
ਕਾਹਨੂੰਵਾਨ, 20 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕਾਲਾਬਾਲਾ ਦੇ ਛੱਪੜ ਦੀ 19 ਸਾਲ ਦੇ ਲੰਬੇ ਵਕਫ਼ੇ ਤੋਂ ਬਾਅਦ ਹੋਣ ’ਤੇ ਪਿੰਡ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਬਲਜੀਤ ਕੌਰ, ਬਲਦੀਪ ਸਿੰਘ, ਮਨਜੋਤ ਸਿੰਘ, ਯੋਧ ਸਿੰਘ ਜੀਤਾ, ਹਰਵਿੰਦਰ ਸਿੰਘ ਤੇ ਹਰਜੀਤ ਨੇ ਦੱਸਿਆ ਕਿ ਪਿੰਡ ਕਾਲਾ ਬਾਲਾ ਦੇ ਵਾਰਡ ਨੰਬਰ 7 ਵਿਚ ਪੈਂਦੇ ਛੱਪੜ 2007 ਵਿਚ ਸਫਾਈ ਹੋਈ ਸੀ, ਪਰ ਬਾਅਦ ’ਚ ਕਿਸੇ ਵੀ ਗ੍ਰਾਮ ਪੰਚਾਇਤ ਵਲੋਂ ਇਸ ਛੱਪੜ ਦੀ ਸਫਾਈ ਨਹੀਂ ਕਰਵਾਈ ਗਈ ਸੀ, ਜਿਸ ਕਾਰਨ ਛੱਪੜ ’ਚ ਗਾਰ ਤੇ ਜੰਗਲੀ ਜੜੀ-ਬੂਟੀ ਉੱਗੀ ਹੋਣ ਕਾਰਨ ਇਸ ਵਾਰ ਦੇ ਗੰਦੇ ਪਾਣੀ ਦਾ ਬਰਾਬਰ ਨਿਕਾਸ ਨਹੀਂ ਸੀ ਹੋ ਰਿਹਾ। ਛੱਪੜ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਗਲੀਆਂ ਤੇ ਨਾਲੀਆਂ ਵਿਚ ਖੜ੍ਹਾ ਰਹਿੰਦਾ ਸੀ। ਮਾਮੂਲੀ ਬਾਰਿਸ਼ ਹੋਣ ਤੋਂ ਬਾਅਦ ਇਹ ਪਾਣੀ ਕਈ ਦਿਨ ਤੱਕ ਗਲੀਆਂ ਵਿਚ ਖੜਾ ਰਹਿੰਦਾ ਸੀ, ਜਿਸ ਵਿਚੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਸੀ ਅਤੇ ਲੋਕਾਂ ਨੂੰ ਗੰਦੇ ਪਾਣੀ ਤੋਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਛੱਪੜ ਦੀ ਸਫਾਈ ਦਾ ਮਾਮਲਾ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਮਾਹਲ ਵਲੋਂ ਬੀ.ਡੀ.ਪੀ.ਓ. ਕਾਹਨੂੰਵਾਨ ਦੇ ਧਿਆਨ ਵਿਚ ਇਹ ਮਸਲਾ ਲਿਆਉਣ ਤੋਂ ਬਾਅਦ ਛੱਪੜ ਦੀ ਸਫਾਈ ਦਾ ਕੰਮ ਮੁਕੰਮਲ ਹੋ ਸਕਿਆ ਹੈ, ਜਿਸ ਤੋਂ ਬਾਅਦ ਜਿੱਥੇ ਵਾਰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਗੁਰਇਕਬਾਲ ਸਿੰਘ ਮਾਹਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਸੁਖਰਾਜ ਸਿੰਘ ਕਾਹਲੋਂ ਨੂੰ ਸਦਮਾ- ਵੱਡੇ ਭਰਾ ਦਾ ਦਿਹਾਂਤ ਅਗਲੀ ਖ਼ਬਰ ਹਰਨਾਮ ਨਗਰ ਨਿਵਾਸੀ ਬਿਜਲੀ ਸਪਲਾਈ ਤੋਂ ਪ੍ਰੇਸ਼ਾਨ
Ad Position 24