26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੰਦੀ ਸਿੰਘਾਂ ਜਾਂ ਹੋਰਾਂ ਨੂੰ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਨਾ ਕਰਨਾ ਗੈਰ ਕਾਨੂੰਨੀ ਹੀ ਨਹੀਂ ਸਗੋਂ ਪਾਪ ਹੈ-ਪ੍ਰਿੰਸੀਪਲ ਸ਼ਰਮਾ

ਬਟਾਲਾ, 25 ਅਗਸਤ (ਸਤਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਬੰਦੀ ਸਿੰਘਾਂ ਨੂੰ ਜਾਂ ਹੋਰ ਕੈਦੀਆਂ ਨੂੰ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮ ਦੇ ਮੁਤਾਬਕ ਆਪਣੀ ਸਜ਼ਾ ਕੱਟ ਲਈ ਹੈ, ਬਿਨ੍ਹਾਂ ਕਿਸੇ ਕਾਰਨ ਦੇ ਜੇਲ੍ਹਾਂ ’ਚ ਰੱਖਣਾ ਗੈਰ ਕਾਨੂੰਨੀ ਹੀ ਨਹੀਂ, ਸਗੋਂ ਪਾਪ ਵੀ ਹੈ। ਕਿਸੇ ਦੀ ਆਜ਼ਾਦੀ ਨੂੰ ਰੋਲਣਾ ਚੰਗਾ ਕੰਮ ਨਹੀਂ।

Ad Position 21
No active advertisement
ਅਜੀਤ ਡੈਸਕ 26-08-2026
ਬਟਾਲਾ, 25 ਅਗਸਤ (ਸਤਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਬੰਦੀ ਸਿੰਘਾਂ ਨੂੰ ਜਾਂ ਹੋਰ ਕੈਦੀਆਂ ਨੂੰ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮ ਦੇ ਮੁਤਾਬਕ ਆਪਣੀ ਸਜ਼ਾ ਕੱਟ ਲਈ ਹੈ, ਬਿਨ੍ਹਾਂ ਕਿਸੇ ਕਾਰਨ ਦੇ ਜੇਲ੍ਹਾਂ ’ਚ ਰੱਖਣਾ ਗੈਰ ਕਾਨੂੰਨੀ ਹੀ ਨਹੀਂ, ਸਗੋਂ ਪਾਪ ਵੀ ਹੈ। ਕਿਸੇ ਦੀ ਆਜ਼ਾਦੀ ਨੂੰ ਰੋਲਣਾ ਚੰਗਾ ਕੰਮ ਨਹੀਂ। ਇਸ ਦੇ ਨਾਲ ਹੀ ਪ੍ਰਿੰਸੀਪਲ ਸ਼ਰਮਾ ਨੇ ਬੜੀ ਨਿਮਰਤਾ ਤੇ ਸਤਿਕਾਰ ਸਹਿਤ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ, ਕਿਸਾਨ, ਮਜ਼ਦੂਰ, ਵਪਾਰਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਬੰਦ ਦੀਆਂ ਕਾਲਾਂ ’ਚ ਸਕੂਲ-ਕਾਲਜਾਂ ਨੂੰ ਸ਼ਾਮਿਲ ਨਾ ਕਰੋ। ਸਿੱਖਿਆ ’ਤੇ ਸਭ ਕੁਝ ਨਿਰਭਰ ਹੈ, ਜੇ ਸਿੱਖਿਆ ਰੁਕ ਗਈ ਤਾਂ ਪੰਜਾਬ ’ਚ ਕੁਝ ਵੀ ਨਹੀਂ ਬਚੇਗਾ, ਜਿਵੇਂ ਅਧਿਆਪਕ, ਕਰਮਚਾਰੀ, ਡਾਕਟਰ ਆਦਿ। ਉਨ੍ਹਾਂ ਦੱਸਿਆ ਕਿ ਅੱਤਵਾਦ ਸਮੇਂ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਤੇ ਉਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਸੀ ਤੇ ਬੰਦ ਦੀ ਕਾਲ ਦੌਰਾਨ ਸਕੂਲ-ਕਾਲਜਾਂ ਨੂੰ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਦੀ ਕਾਲ ਦੇਣਾ ਜਾਇਜ਼ ਨਹੀਂ ਹੈ, ਇਸ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਦਾ ਕੇਂਦਰ ਸਰਕਾਰ ’ਤੇ ਕੋਈ ਵੀ ਅਸਰ ਨਹੀਂ ਹੁੰਦਾ। ਬੰਦ ਦੌਰਾਨ ਸਾਰੀ ਔਖ ਪੰਜਾਬੀਆਂ ਨੂੰ ਝੱਲਣੀ ਪੈਂਦੀ ਹੈ, ਭਾਵੇਂ ਉਹ ਮਜ਼ਦੂਰ ਹੋਵੇ, ਟੈਕਸੀ ਵਾਲਾ ਹੋਵੇ, ਰੇੜੀ ਵਾਲਾ ਹੋਵੇ, ਦੁਕਾਨਦਾਰ ਹੋਵੇ, ਮਿਸਤਰੀ ਹੋਵੇ ਜਾਂ ਸਕੂਲੀ ਵਿਦਿਆਰਥੀ ਹੋਣ, ਇਹ ਸਾਰੇ ਇਸ ਦੀ ਮਾਰ ਝੱਲਦੇ ਹਨ। ਇਸੇ ਕਾਰਨ ਕਰ ਕੇ ਬਹੁਤ ਸਾਰੇ ਦੁਕਾਨਦਾਰ ਤੇ ਵਪਾਰੀ ਆਪਣਾ ਵਪਾਰ ਹੌਲੀ-ਹੌਲੀ ਬਾਹਰ ਸੈੱਟ ਕਰਦੇ ਜਾ ਰਹੇ ਹਨ। ਮਾਂ-ਬਾਪ ਵਲੋਂ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਣਾ ਵੀ ਇਸ ਦਾ ਅਸਰ ਹੈ। ਇਨ੍ਹਾਂ ਲੋਕਾਂ ਦਾ ਕੇਂਦਰ ਸਰਕਾਰ ’ਤੇ ਦਬਾਅ ਨਹੀਂ ਹੈ, ਇਸ ਲਈ ਬੰਦ ਦੌਰਾਨ ਵਿੱਦਿਅਕ ਅਦਾਰਿਆਂ ਤੇ ਬਾਜ਼ਾਰ ਬੰਦ ਕਰਨਾ ਪੰਜਾਬ ਲਈ ਘਾਤਕ ਹੈ। ਇਹ ਆਪਣੇ ਪੈਰ ’ਤੇ ਆਪ ਹੀ ਕੁਹਾੜੀ ਮਾਰਦੇ ਹਨ। ਹਾਂ, ਜੇ ਇਹ ਮੁੱਦਾ ਪੰਜਾਬ ਸਰਕਾਰ ਕੋਲ ਹੱਲ ਕਰਾਉਣਾ ਹੈ ਤਾਂ ਇਹੋ ਜਿਹਾ ਦਬਾਅ ਮੰਨਿਆ ਜਾ ਸਕਦਾ ਹੈ, ਲੋੜ ਪਵੇ ਤਾਂ ਪੰਜਾਬ ਦੇ ਗੁਰਦੁਆਰੇ, ਮੰਦਰ, ਮਸਜਿਦ, ਚਰਚ, ਸਕੂਲ, ਕਾਲਜ ਨੂੰ ਆਪਣੇ-ਆਪਣੇ ਥਾਂ ਅਰਦਾਸ ਕਰਨ ਲਈ ਕਹਿਣਾ ਚਾਹੀਦਾ ਹੈ, ਇਹ ਬੰਦ ਕਰਾਉਣ ਦੀ ਬਜਾਏ ਇਕ ਵੱਖਰਾ ਵਿਕਲਪ ਹੋਵੇਗਾ। ਉਨ੍ਹਾਂ ਬੇਨਤੀ ਕੀਤੀ ਕਿ ਆਓ ਸਾਰੇ ਰਲ ਕੇ ਪੰਜਾਬ ਦਾ ਭਲਾ ਕਰੀਏ, ਇਸ ਨੂੰ ਮੁੜ ਹੱਸਦਾ-ਵੱਸਦਾ ਤੇ ਸੋਹਣਾ ਬਣਾਈਏ ਤਾਂ ਜੋ ਲੋਕ ਪੰਜਾਬ ਛੱਡਣ ਦੀ ਬਜਾਏ ਬਾਹਰਲੇ ਲੋਕ ਪੰਜਾਬ ਆ ਸਕਣ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ’ਤੇ ਜੋੜਾ ਘਰ ਸੇਵਾ ਸੁਸਾਇਟੀ ਸੰਗਤਾਂ ਲਈ ਤਿਆਰ ਕਰੇਗੀ 15 ਟਨ ਮਠਿਆਈ-ਮੀਤ ਪ੍ਰਧਾਨ ਸਤਨਾਮ ਸਿੰਘ ਸਮਰੱਥ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਸਮੂਹਿਰ ਛੁੱਟੀ ਲੈ ਕੇ ਕੱਲ੍ਹ ਕਰਨਗੇ ਦਫਤਰ ਬੰਦ-ਰਣਜੀਤ ਟੋਨਾ
Ad Position 24