30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਿਸ਼ਨ 2027 ਤਹਿਤ ਮਸੀਹ ਭਾਈਚਾਰੇ ਨੇ ਭਾਜਪਾ ਛੱਡ ਕੇ ਰਣਜੀਤ ਸਿੰਘ ਕਾਹਲੋਂ ਨੂੰ ਦਿੱਤਾ ਸਮਰਥਨ

ਤਿੱਬੜ, 28 ਅਗਸਤ (ਸੋਹਨ ਮਲਿਕ)-ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਦੇ ਮਿਸ਼ਨ 2027 ਤਹਿਤ ਪਿੰਡ ਬਖਤਪੁਰ ਵਿਖੇ 2 ਵੱਖ-ਵੱਖ ਥਾਵਾਂ ’ਤੇ ਭਰਵੀਆਂ ਮੀਟਿੰਗਾਂ ਹੋਈਆਂ। ਪਹਿਲੀ ਮੀਟਿੰਗ ਮਲੂਕ ਮਸੀਹ ਰੰਧਾਵਾ ਦੀ ਪ੍ਰਧਾਨਗੀ ਹੇਠ ਮਸੀਹ ਭਾਈਚਾਰੇ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-08-2026
ਤਿੱਬੜ, 28 ਅਗਸਤ (ਸੋਹਨ ਮਲਿਕ)-ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਦੇ ਮਿਸ਼ਨ 2027 ਤਹਿਤ ਪਿੰਡ ਬਖਤਪੁਰ ਵਿਖੇ 2 ਵੱਖ-ਵੱਖ ਥਾਵਾਂ ’ਤੇ ਭਰਵੀਆਂ ਮੀਟਿੰਗਾਂ ਹੋਈਆਂ। ਪਹਿਲੀ ਮੀਟਿੰਗ ਮਲੂਕ ਮਸੀਹ ਰੰਧਾਵਾ ਦੀ ਪ੍ਰਧਾਨਗੀ ਹੇਠ ਮਸੀਹ ਭਾਈਚਾਰੇ ਵਲੋਂ ਕੀਤੀ ਗਈ। ਜਿਸ ’ਚ ਭਾਈਚਾਰੇ ਨੇ ਆਪਣੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ ਰੱਖੇ। ਭਾਈਚਾਰੇ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਤੇ ਦੂਜੀਆਂ ਸਰਕਾਰਾਂ ਦੇ ਆਗੂਆਂ ਨੇ ਸਿਰਫ ਵਾਅਦੇ ਕੀਤੇ ਹਨ। ਪਰ ਮਸੀਹ ਭਾਈਚਾਰੇ ਲਈ ਕਿਸੇ ਨੇ ਕੰਮ ਨਹੀਂ ਕੀਤਾ। ਇਸ ਮੌਕੇ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ ਵਿਚ ਸ. ਕਾਹਲੋਂ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਾਉਣ ਦਾ ਐਲਾਨ ਕੀਤਾ। ਇਸੇ ਤਹਿਤ ਦੂਜੀ ਮੀਟਿੰਗ ਪਿੰਡ ਬਖਤਪੁਰਾ ਵਿਖੇ ਹੋਈ, ਜਿੱਥੇ ਮਨੋਹਰ ਲਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਣਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਮਿਸ਼ਨ 2027 ’ਚ ਸ਼ਮੂਲੀਅਤ ਕੀਤੀ। ਸ. ਕਾਹਲੋਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਸਮੱਸਿਆਵਾਂ ਦਾ ਹਰ ਵਿਭਾਗ ਨਾਲ ਮਿਲ ਕੇ ਜਲਦ ਹੱਲ ਕਰਵਾਇਆ ਜਾਵੇਗਾ। ਅਨਪੜ੍ਹਤਾ, ਗਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਪੜ੍ਹਾਈ ਅਤੇ ਖੇਡਾਂ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ, ਕਸ਼ਮੀਰ ਸਿੰਘ ਵਾਹਲਾ ਹਸਨਪੁਰ, ਕਰਮਜੀਤ ਸਿੰਘ, ਅਮਰੀਕ ਸਿੰਘ ਸਰਸਪੁਰ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਹੈਰੀ ਕਾਹਲੋਂ, ਨਵੀਂ ਕਾਹਲੋਂ, ਜੱਗਾ ਔਲਖ, ਦਮਨ ਔਲਖ, ਬਿੱਕਾ ਸਰਪੰਚ, ਗੋਪੀ, ਬਾਬਾ ਨਵਦੀਪ ਸਿੰਘ, ਸੰਨੀ, ਮਨੋਹਰ ਲਾਲ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹੈਪੀ, ਮਲੂਕ ਮਸੀਹ ਰੰਧਾਵਾ, ਸੁਖਦੇਵ ਮਸੀਹ, ਅਮਰੀਕ ਮਸੀਹ, ਕਰਮਾ ਮਸੀਹ, ਬਲਬੀਰ ਮਸੀਹ ਰੰਧਾਵਾ, ਲਵਲੀ, ਬਚਨ ਮਸੀਹ, ਰਾਮ ਮਸੀਹ, ਸੰਗੀਤਾ, ਰਾਣੀ, ਤੋਸ਼, ਰੌਕਸ ਮਸੀਹ, ਪਰਮਜੀਤ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਕੋਟਲੀ ਸੂਰਤ ਮੱਲ੍ਹੀ ’ਚ ਕੀਤਾ ਮਾਰਚ ਅਗਲੀ ਖ਼ਬਰ ਸੱਜਣ ਕੁਮਾਰ ਦੀ ਪ੍ਰਸੰਸਾ ਵਾਲੇ ਬਿਆਨਾਂ ਨੇ ਸਿੱਖ ਕੌਮ ਦੇ ਜ਼ਖ਼ਮ ਮੁੜ ਕੀਤੇ ਤਾਜ਼ਾ-ਚੀਮਾ, ਬੁਟਰ, ਪਵਾਰ ਤੇ ਚਾਹ ਗਿੱਲ
Ad Position 24