30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਕੋਟਲੀ ਸੂਰਤ ਮੱਲ੍ਹੀ ’ਚ ਕੀਤਾ ਮਾਰਚ

ਕੋਟਲੀ ਸੂਰਤ ਮੱਲ੍ਹੀ, 28 ਅਗਸਤ (ਕੁਲਦੀਪ ਸਿੰਘ ਨਾਗਰਾ)-ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜ਼ੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਇਸ ਸਰਹੱਦੀ ਇਲਾਕੇ ਅੰਦਰ ਭਰਵਾਂ ਸਮਰਥਨ ਮਿਲਿਆ ਤੇ ਹਰ ਵਰਗ ਦੇ ਲੋਕਾਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਕਿਸਾਨ ਮਜਦੂਰ ਯੂਨੀਅਨ ਵਲੋਂ ਕਸਬਾ ਕੋਟਲੀ ਸੂਰਤ ਮੱਲ੍ਹੀ ਸਮੇਤ ਅੱਡਾ ਰਾਏਚੱਕ, ਬੋਹੜੀ ਸ਼ਿਕਾਰ ਸਮੇਤ ਇਲਾਕੇ ਅੰਦਰ ਮਾਰਚ ਕੱਢਿਆ ਗਿਆ ਤੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਕੋਟਲੀ ਸੂਰਤ ਮੱਲ੍ਹੀ, 28 ਅਗਸਤ (ਕੁਲਦੀਪ ਸਿੰਘ ਨਾਗਰਾ)-ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜ਼ੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਇਸ ਸਰਹੱਦੀ ਇਲਾਕੇ ਅੰਦਰ ਭਰਵਾਂ ਸਮਰਥਨ ਮਿਲਿਆ ਤੇ ਹਰ ਵਰਗ ਦੇ ਲੋਕਾਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਕਿਸਾਨ ਮਜਦੂਰ ਯੂਨੀਅਨ ਵਲੋਂ ਕਸਬਾ ਕੋਟਲੀ ਸੂਰਤ ਮੱਲ੍ਹੀ ਸਮੇਤ ਅੱਡਾ ਰਾਏਚੱਕ, ਬੋਹੜੀ ਸ਼ਿਕਾਰ ਸਮੇਤ ਇਲਾਕੇ ਅੰਦਰ ਮਾਰਚ ਕੱਢਿਆ ਗਿਆ ਤੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ ਕੋਟਲੀ ਸੂਰਤ ਮੱਲ੍ਹੀ, ਮੁਖਤਾਰ ਸਿੰਘ ਉਗਰੇਵਾਲ ਮੈਂਬਰ ਕੋਰ ਕਮੇਟੀ, ਮਨਜੀਤ ਸਿੰਘ ਬਸੰਤਕੋਟ ਸੂਬਾ ਪ੍ਰੈੱਸ ਸਕੱਤਰ ਸਮੇਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਲੋਕਾਂ ’ਚ ਵੱਡਾ ਰੋਸ ਹੈ। ਇਸ ਮੌਕੇ ਕੁਲਦੀਪ ਸਿੰਘ ਚੰਦੂਮੰਜ ਬਲਾਕ ਪ੍ਰਧਾਨ, ਗੁਰਸ਼ਿੰਦਰ ਸਿੰਘ ਆੜ੍ਹਤੀ ਚੰਦੂਮੰਜ, ਬਲਰਾਜ ਸਿੰਘ ਉਗਰੇਵਾਲ, ਸੁਖਵਿੰਦਰ ਸਿੰਘ, ਬਲਬੀਰ ਸਿੰਘ ਚੰਦੂਮੰਜ, ਬਾਬਾ ਪਿਆਰਾ ਸਿੰਘ ਨਿਹੰਗ ਕੋਟਲੀ, ਸਰਪੰਚ ਅਵਤਾਰ ਸਿੰਘ ਕੋਟਲੀ, ਦਵਿੰਦਰ ਸਿੰਘ ਨੰਗਲ, ਨਿਰਮਲ ਸਿੰਘ ਨੰਗਲ, ਇੰਦਰਜੀਤ ਸਿੰਘ ਵੜੈਚ, ਰਜਵੰਤ ਸਿੰਘ ਬਿੱਟੂ ਡੇਰਾ ਪਠਾਣਾ ਸਮੇਤ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਊਧਨਵਾਲ ’ਚ ਆਮ ਆਦਮੀ ਕਲੀਨਿਕ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮਿਸ਼ਨ 2027 ਤਹਿਤ ਮਸੀਹ ਭਾਈਚਾਰੇ ਨੇ ਭਾਜਪਾ ਛੱਡ ਕੇ ਰਣਜੀਤ ਸਿੰਘ ਕਾਹਲੋਂ ਨੂੰ ਦਿੱਤਾ ਸਮਰਥਨ
Ad Position 24