ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿਤਾਂ ਦੇ ਪੂਰੀ ਤਰ੍ਹਾਂ ਖਿਲਾਫ਼, 25ਵੀਂ ਪਾਰਟੀ ਕਾਨਫਰੰਸ ਵਿਚ ਅਹਿਮ ਫੈਸਲੇ
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਅੱਜ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਕੁਲ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਜ਼ਿਲ੍ਹਾ ਗੁਰਦਾਸਪੁਰ ਦੀ 25ਵੀਂ ਪਾਰਟੀ ਕਾਨਫਰੰਸ ਕਰਵਾਈ ਗਈ । ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹੇ ਦੇ ਕਨਵੀਨਰ ਰਣਵੀਰ ਸਿੰਘ ਵਿਰਕ ਦੀ ਅਗਵਾਈ ਵਿਚ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ ।
ਕ
ਕਰਵਾਈ ਗਈ 25ਵੀਂ ਪਾਰਟੀ ਕਾਨਫਰੰਸ ਦੀ ਤਸਵੀਰ । ਤਸਵੀਰ: ਵਿਸ਼ਾਲ ਮੁੰਨਾ
02-09-2026
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਅੱਜ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਕੁਲ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਜ਼ਿਲ੍ਹਾ ਗੁਰਦਾਸਪੁਰ ਦੀ 25ਵੀਂ ਪਾਰਟੀ ਕਾਨਫਰੰਸ ਕਰਵਾਈ ਗਈ । ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹੇ ਦੇ ਕਨਵੀਨਰ ਰਣਵੀਰ ਸਿੰਘ ਵਿਰਕ ਦੀ ਅਗਵਾਈ ਵਿਚ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ । ਲਖਵਿੰਦਰ ਸਿੰਘ ਮਰੜ ਨੇ ਪਿਛਲੇ ਸਮੇਂ ਦੌਰਾਨ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ । ਡੈਲੀਗੇਟ ਹਾਊਸ ਵਿਚ 50 ਡੈਲੀਗੇਟਾਂ ਨੇ ਹਿੱਸਾ ਲਿਆ । ਹਾਊਸ ਦੀ ਪ੍ਰਧਾਨਗੀ ਰੂਪ ਸਿੰਘ ਪੱਡਾ, ਮੁਰਾਰੀ ਲਾਲ ਸ਼ਰਮਾ ਤੇ ਸੁਖਵਿੰਦਰ ਸਿੰਘ ਮਰੜ ਵਲੋਂ ਕੀਤੀ ਗਈ । ਰੂਪ ਸਿੰਘ ਪੱਡਾ ਵਲੋਂ ਸਵਾਗਤੀ ਭਾਸ਼ਣ ਪੇਸ਼ ਕੀਤਾ ਗਿਆ । ਸਾਥੀ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਨੇ ਉਦਘਾਟਨੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿੱਤਾਂ ਦੇ ਖਿਲਾਫ਼ ਹੈ । ਕੇਂਦਰ ਸਰਕਾਰ ਤੁਰੰਤ ਇਸ ਨੂੰ ਰੱਦ ਕਰੇ, ਇਸ ਸਮਝੌਤੇ ਨਾਲ ਡੇਅਰੀ ਫਾਰਮ, ਮੱਛੀ ਰੁਜ਼ਗਾਰ ਖੇਤੀਬਾੜੀ ਦਾ ਧੰਦਾ ਸਭ ਬਰਬਾਦ ਹੋ ਜਾਵੇਗਾ ਖੇਤੀ ਉਪਜਾਂ ਦਾ ਸਹੀ ਮੁੱਲ ਨਹੀਂ ਮਿਲੇਗਾ । ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਇਸ ਸਮਝੌਤੇ ਦਾ ਵਿਰੋਧ ਕਰ ਰਹੀਆਂ ਹਨ । ਅੰਤ ਵਿਚ ਸਾਥੀ ਮੇਜਰ ਸਿੰਘ ਭਿੱਖੀਵਿੰਡ ਨੇ ਸਭ ਸਾਥੀਆਂ ਦਾ ਧੰਨਵਾਦ ਕਰਦਿਆਂ ਪਾਰਟੀ ਲਈ ਵੱਧ ਤੋਂ ਵੱਧ ਫੰਡ ਇੱਕਠਾ ਕਰੇਕ ਭੇਜਣ ਦੀ ਅਪੀਲ ਕੀਤੀ । ਅਗਸਤ ਤੋਂ 2 ਸਤੰਬਰ ਤੱਕ ਮਹਿੰਗਾਈ ਵਿਰੁੱਧ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੁਰਾਰੀ ਲਾਲ ਸ਼ਰਮਾ ਨੇ ਪਿਛਲੇ ਤਿੰਨ ਸਾਲਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ । ਡੈਲੀਗੇਟਾਂ ਨੇ ਰਿਪੋਰਟ ’ਤੇ ਆਪਣੇ ਵਿਚਾਰ ਰੱਖੇ, ਉਪਰੰਤ ਰਿਪੋਰਟ ਪਾਸ ਕੀਤੀ ਗਈ । ਨਵੀਂ ਜ਼ਿਲ੍ਹਾ ਕਮੇਟੀ ਵਿਚ ਰੂਪ ਸਿੰਘ ਪੱਡਾ, ਜਨਕ ਰਾਜ, ਜਗਦੀਪ ਸਿੰਘ, ਲਖਵਿੰਦਰ ਸਿੰਘ ਮਰੜ, ਅਮਰਜੀਤ ਸਿੰਘ, ਅਨੂਪ ਸਿੰਘ, ਨਵਤੇਜ ਸਿੰਘ, ਧੀਰ ਸਿੰਘ ਸਿੱਧੂ, ਰਣਜੀਤ ਸਿੰਘ ਅਤੇ ਧੀਰ ਸਿੰਘ ਚਿਤੋੜਗੜ ਨੂੰ ਚੁਣਿਆ ਗਿਆ । ਪ੍ਰੋ: ਦੇਸ਼ ਸੂਦ, ਸੁਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਪਰਮਾਨੰਦ ਇਨਵਾਈਟੀ ਵੀ ਲਿਆ ਗਿਆ । ਰਣਵੀਰ ਸਿੰਘ ਵਿਰਕ, ਮੁਰਾਰੀ ਲਾਲ ਸ਼ਰਮਾ, ਕਸ਼ਮੀਰ ਸਿੰਘ, ਹਰਦੀਪ ਸਿੰਘ ਤਲਵੰਡੀ, ਹਰਭਜਨ ਸਿੰਘ, ਲਖਵਿੰਦਰ ਸਿੰਘ, ਸਤਪਾਲ ਇਹ ਸਾਰੇ ਸੀਨੀਅਰ ਸਾਥੀ ਸਪੈਸ਼ਲ ਇਨਵਾਇਟੀ ਚੁਣੇ ਗਏ । ਇਸ ਮੌਕੇ ਪ੍ਰਸ਼ੋਤਮ ਸਿੰਘ ਮਿਨਹਾਸ, ਮਾਸਟਰ ਦੇਸ ਰਾਜ, ਜਾਗੀਰ ਸਿੰਘ ਅਤੇ ਨਿਰਮਲ ਸਿੰਘ ਮਰੜ ਆਦਿ ਹਾਜ਼ਰ ਸਨ ।