ਪਿੰਡ ਬਲੱਗਣ ਵਿਖੇ ਧੰਨ ਧੰਨ ਬਾਬਾ ਕੇਸ਼ੋ ਸ਼ਾਹ ਵਲੀ ਜੀ ਦੀ ਦਰਗਾਹ ’ਤੇ ਮੇਲਾ ਕਰਵਾਇਆ
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਧੰਨ ਧੰਨ ਬਾਬਾ ਕੇਸ਼ੋ ਸ਼ਾਹ ਵਲੀ ਜੀ ਦੀ ਦਰਗਾਹ ’ਤੇ ਸਲਾਨਾ ਮੇਲਾ ਬਾਬਾ ਕਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ’ਚ ਮੁੱਖ ਮਹਿਮਾਨ ਵਜੋਂ ਰਣਜੀਤ ਸਿੰਘ ਕਾਹਲੋਂ ਪੰਜਾਬ ਪ੍ਰਧਾਨ ਲੋਕ ਸੰਘਰਸ਼ ਮੋਰਚਾ ਸ਼ਾਮਿਲ ਹੋਏ ।
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਧੰਨ ਧੰਨ ਬਾਬਾ ਕੇਸ਼ੋ ਸ਼ਾਹ ਵਲੀ ਜੀ ਦੀ ਦਰਗਾਹ ’ਤੇ ਸਲਾਨਾ ਮੇਲਾ ਬਾਬਾ ਕਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ’ਚ ਮੁੱਖ ਮਹਿਮਾਨ ਵਜੋਂ ਰਣਜੀਤ ਸਿੰਘ ਕਾਹਲੋਂ ਪੰਜਾਬ ਪ੍ਰਧਾਨ ਲੋਕ ਸੰਘਰਸ਼ ਮੋਰਚਾ ਸ਼ਾਮਿਲ ਹੋਏ । ਮੇਲੇ ਵਿਚ ਇਲਾਕੇ ਦੇ ਮੋਹਤਬਰ ਤੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਸ਼ਾਮਿਲ ਹੋਈਆਂ । ਇਸ ਮੌਕੇ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬੀ.ਐਸ. ਭੱਟੀ ਤੇ ਜਸ਼ਨਮੀਤ ਨੇ ਸਭਿੱਆਚਾਰ ਗੀਤ ਪੇਸ਼ ਕਰਕੇ ਸੰਗਤਾਂ ਦਾ ਮਨੋਰੰਜਨ ਕੀਤਾ । ਇਸ ਮੌਕੇ ਪੁਰਾਣੀ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ । ਮੇਲੇ ਦੌਰਾਨ ਰਣਜੀਤ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ, ਉਹ ਸਾਡੀ ਟੀਮ ਦੇ ਧਿਆਨ ਵਿਚ ਲਿਆਂਦੀਆਂ ਜਾਣ, ਅਸੀਂ ਉਨ੍ਹਾਂ ਸਮੱਸਿਆਂ ਦਾ ਹੱਲ ਕਰਨ ਲਈ ਯਤਨਸ਼ੀਲ ਰਹਾਂਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜੋ ਸਾਡਾ ਮਿਸ਼ਨ 2027 ਚੱਲ ਰਿਹਾ ਹੈ, ਇਸ ’ਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ ਤਾਂ ਜੋ ਅਸੀਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੀਟ ਜਿੱਤ ਕੇ ਗੁਰਦਾਸਪੁਰ ਹਲਕੇ ਨੂੰ ਨੰਬਰ-1 ਹਲਕਾ ਬਣਾਈਏ। ਇਸ ਮੌਕੇ ਵੱਡੀ ਗਿਣਤੀ ’ਚ ਮੋਹਤਬਰ ਵਿਅਕਤੀਆਂ ਨੇ ਮਿਸ਼ਨ 2027 ਵਿਚ ਰਲ ਕੇ ਮਿਸ਼ਨ 2027 ਨੂੰ ਵੱਡਾ ਬਲ ਦਿੱਤਾ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਮੁੱਖ ਸੇਵਾਦਾਰ ਬਾਬਾ ਕਾਲਾ, ਬਲੱਗਣ ਪਿੰਡ ਤੋਂ ਸਰਪੰਚ ਪ੍ਰੀਤਮ ਸਿੰਘ, ਰਣਜੋਧ ਸਿੰਘ ਬਲਾਕ ਸੰਮਤੀ ਮੈਂਬਰ, ਬਿਕਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ, ਜੁਝਾਰ ਸਿੰਘ ਪੁਰੋਵਾਲ ਜੱਟਾਂ, ਕੁਲਦੀਪ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਟੋਨੀ ਭੋਪਰ ਸੈਦਾਂ, ਸੁੱਚਾ ਸਿੰਘ ਮੱਲੀ, ਸੁਰਜੀਤ ਸਿੰਘ ਸਿੰਘੋਵਾਲ, ਪਰਮਜੀਤ ਸਿੰਘ ਸਾਬਕਾ ਸਰਪੰਚ, ਹਰਮਨ ਸਿੰਘ, ਦਵਿੰਦਰ ਸਿੰਘ, ਅਸ਼ਵਨੀ ਚਗੂਵਾਲ, ਦਲਜੀਤ ਸਿੰਘ ਮੁਕੰਦਪੁਰ ਆਦਿ ਹਾਜ਼ਰ ਸਨ ।