ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੀ ਮੀਟਿੰਗ
ਗੁਰਦਾਸਪੁਰ, 1 ਸਤੰਬਰ (ਪੰਕਜ ਸ਼ਰਮਾ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਿੱਬੜੀ ਕੈਂਟੀ ਦੀ ਮੀਟਿੰਗ ਸੂਬੇਦਾਰ ਮੇਜਰ ਦਲਬੀਰ ਸਿੰਘ ਡੁਗਰੀ ਤੇ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਗੋਹਤ ਦੀ ਰਹਿਨੁਮਾਈ ਹੇਠ ਤਿੱਬੜੀ ਰੋਡ ਘੁਰਾਲਾ ਚੌਕ ਅਮਨ ਟੈਂਟ ਹਾਊਸ ਵਿਖੇ ਹੋਈ। ਜਿਸ ਵਿਚ ਪੰਜਾਬ ਪ੍ਰਧਾਨ ਐਸ.
ਗੁਰਦਾਸਪੁਰ, 1 ਸਤੰਬਰ (ਪੰਕਜ ਸ਼ਰਮਾ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਿੱਬੜੀ ਕੈਂਟੀ ਦੀ ਮੀਟਿੰਗ ਸੂਬੇਦਾਰ ਮੇਜਰ ਦਲਬੀਰ ਸਿੰਘ ਡੁਗਰੀ ਤੇ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਗੋਹਤ ਦੀ ਰਹਿਨੁਮਾਈ ਹੇਠ ਤਿੱਬੜੀ ਰੋਡ ਘੁਰਾਲਾ ਚੌਕ ਅਮਨ ਟੈਂਟ ਹਾਊਸ ਵਿਖੇ ਹੋਈ। ਜਿਸ ਵਿਚ ਪੰਜਾਬ ਪ੍ਰਧਾਨ ਐਸ.ਪੀ ਸਿੰਘ ਗੋਸਲ ਵਿਸੇਸ ਤੌਰ ’ਤੇ ਪਹੁੰਚੇ। ਮੀਟਿੰਗ ’ਚ ਸਾਬਕਾ ਸੈਨਿਕਾਂ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ ਤੇ ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਆਗੂਆਂ ਨੇ ਕਿਹਾ ਕਿ ਪੰਜਾਬ ’ਚ ਸਾਬਕਾ ਸੈਨਿਕ ਜੋ ਪੈਸਕੋ ’ਚ ਜੌਬ ਕਰਦੇ ਹਨ, ਉਨ੍ਹਾਂ ਨੂੰ ਪੈਸਕੋ ਦੁਆਰਾ ਕਾਫੀ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਬਣਦੀ ਤਨਖਾਹ ਨਹੀਂ ਦਿੱਤੀ ਜਾਂਦੀ। ਅਧਿਕਾਰੀ ਮਨਮਰਜੀ ਨਾਲ ਉਨ੍ਹਾਂ ਦੇ ਵਿਭਾਗ ਦੀ ਵੰਡ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਸੰਗਰਸ਼ ਕਮੇਟੀ ਵਲੋਂ ਪੈਸਕੋ ਕੰਪਨੀ ਖਿਲਾਫ ਸੰਘਰਸ਼ ਆਰੰਭ ਕੀਤਾ ਜਾਵੇਗਾ, ਹੱਕੀ ਮੰਗਾਂ ਸਬੰਧੀ ਦਿੱਲੀ ਪ੍ਰਦਰਸ਼ਨ ਲਈ ਵੀ ਸੈਨਿਕਾਂ ਨੂੰ ਲਾਮਬੰਦ ਕੀਤਾ ਜਾ ਰਹਿ ਹੈ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਾਇਬ ਸੂਬੇਦਾਰ ਕੁਲਵੀਰ ਸਿੰਘ ਗੁਰਾਇਆ ਨੇ ਨਿਭਾਈ। ਇਸ ਮੌਕੇ ਕੈਪਟਨ ਜਗੀਰ ਸਿੰਘ, ਕੈਪਟਨ ਕਸ਼ਮੀਰ ਸਿੰਘ ਪਨਿਆੜ, ਪੇਟੀ ਅਫਸਰ ਸੰਤੋਖ ਸਿੰਘ, ਕੈਪਟਨ ਸ਼ਮਸ਼ੇਰ ਸਿੰਘ ਬਾਜਵਾ, ਸੂਬੇਦਾਰ ਮੇਜਰ ਦਲਜੀਤ ਸਿੰਘ, ਸੂਬੇਦਾਰ ਗੁਰਦਿਆਲ ਸਿੰਘ, ਹਵਾਲਦਾਰ ਜੋਗਿੰਦਰ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ ਗੋਹਤ, ਕੈਪਟਨ ਤਰਸੇਮ ਸਿੰਘ, ਹਵਾਲਦਾਰ ਜਸਵਿੰਦਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ ਆਦਿ ਹਾਜਰ ਸਨ ।