02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ ਮਨੀ ਮਹੇਸ਼ ਯਾਤਰੀਆਂ ਲਈ ਲਗਾਇਆ ਲੰਗਰ

ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ 8ਵਾਂ ਵਿਸ਼ਾਲ ਭੰਡਾਰਾ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਨੀ ਮਹੇਸ਼ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਤਾਰਾਗੜ੍ਹ ਤੋਂ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਮਣੀ ਮਹੇਸ਼ ਦੀ ਯਾਤਰਾ ਬਹੁਤ ਜ਼ਿਆਦਾ ਕਠਿਨ ਹੈ ਤੇ ਇਸ ਲਈ ਮਨੀ ਮਹੇਸ਼ ਜਾਣ ਵਾਲੇ ਯਾਤਰੀਆਂ ਦੀ ਸੁਵਿਧਾਵਾਂ ਮੁਤਾਬਿਕ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ 8ਵਾਂ ਵਿਸ਼ਾਲ ਭੰਡਾਰਾ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਨੀ ਮਹੇਸ਼ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਤਾਰਾਗੜ੍ਹ ਤੋਂ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਮਣੀ ਮਹੇਸ਼ ਦੀ ਯਾਤਰਾ ਬਹੁਤ ਜ਼ਿਆਦਾ ਕਠਿਨ ਹੈ ਤੇ ਇਸ ਲਈ ਮਨੀ ਮਹੇਸ਼ ਜਾਣ ਵਾਲੇ ਯਾਤਰੀਆਂ ਦੀ ਸੁਵਿਧਾਵਾਂ ਮੁਤਾਬਿਕ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ 8ਵਾਂ ਭੰਡਾਰਾ ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਭੰਡਾਰਾ ਪਠਾਨਕੋਟ ਤੋਂ ਦੁਨੇਰਾ ਰੋਡ ’ਤੇ ਦੁਨੇਰੇ ਤੋਂ ਪੰਜ ਕਿੱਲੋਮੀਟਰ ਪਹਿਲਾਂ ਹਨੂਮਾਨ ਜੀ ਦੇ ਮੰਦਿਰ ਵਿਖੇ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮਨੀ ਮਹੇਸ਼ ਦੀ ਯਾਤਰਾ ਚਾਲੂ ਰਹੇਗੀ ਇਹ ਭੰਡਾਰਾ ਵੀ ਚੱਲਦਾ ਰਹੇਗਾ ਅਤੇ ਯਾਤਰੀਆਂ ਦੀਆਂ ਸੁਵਿਧਾਵਾਂ ਮੁਤਾਬਿਕ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਠਾਕੁਰ ਸਰਬਜੀਤ ਸਿੰਘ ਸੱਭਾ, ਸਰਪੰਚ ਜੋਗਿੰਦਰ ਸਿੰਘ, ਸ਼ਾਲੂ ਮਹਾਜਨ, ਸਾਬੀ ਸਿਹੋੜਾ, ਸ਼ੇਰ ਸਿੰਘ, ਜਤਿੰਦਰ ਸਿੰਘ ਫੌਜੀ, ਸੀਤਾ ਚਾਚਾ ਝੇਲਾ ਆਮ ਦਾ ਛਕੜਗੜ, ਮੋਨੂ ਨੰਬਰਦਾਰ, ਵਿਸ਼ਾਲ ਮਹਾਜਨ, ਬੋਧ ਰਾਜ ਹਲਵਾਈ, ਸੈਂਟੀ ਠਾਕੁਰ ਅਤੇ ਹੋਰ ਬਹੁਤ ਸਾਰੇ ਸ਼ਿਵ ਭਗਤ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਦੇ ਸਬੰਧ ’ਚ ਹਵਨ ਯੱਗ ਤੇ ਝੰਡਾ ਪੂਜਨ ਕਰਵਾਇਆ ਅਗਲੀ ਖ਼ਬਰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੀ ਮੀਟਿੰਗ
Ad Position 24