ਪਿੰਡ ਸਿਹੋੜਾ ਕਲਾਂ ਵਲੋਂ ਪੰਜ ਕਿੱਲੋਮੀਟਰ ਮੈਰਾਥਨ ਦੌੜ ਦਾ ਆਯੋਜਨ
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਦੇ ਨੌਜਵਾਨਾਂ ਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਸੁਰਿੰਦਰ ਸ਼ਾਹ ਦੀ ਅਗਵਾਈ ਹੇਠ ਪੰਜ ਕਿੱਲੋਮੀਟਰ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਖੇਡਾਂ ਪ੍ਰਤੀ ਜਾਗਰੂਕ ਕਰਨਾ ਤੇ ਹਲਕਾ ਭੋਆ ’ਚ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ l ਇਸ ਦੌੜ ਵਿਚ ਜਿੱਤਣ ਵਾਲੇ ਖਿਡਾਰੀ ਨੂੰ 11000 ਰੁਪਏ ਦੂਸਰੇ ਨੰਬਰ ’ਤੇ ਰਹਿਣ ਵਾਲੇ ਖਿਡਾਰੀ ਨੂੰ 5100 ਤੇ ਤੀਸਰੇ ਸਥਾਨ ਵਾਲੇ ਖਿਡਾਰੀ ਨੂੰ 3100 ਰੁਪਏ ਇਨਾਮ ਵਜੋਂ ਦਿੱਤੇ ਗਏ।
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਦੇ ਨੌਜਵਾਨਾਂ ਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਸੁਰਿੰਦਰ ਸ਼ਾਹ ਦੀ ਅਗਵਾਈ ਹੇਠ ਪੰਜ ਕਿੱਲੋਮੀਟਰ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਖੇਡਾਂ ਪ੍ਰਤੀ ਜਾਗਰੂਕ ਕਰਨਾ ਤੇ ਹਲਕਾ ਭੋਆ ’ਚ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ l ਇਸ ਦੌੜ ਵਿਚ ਜਿੱਤਣ ਵਾਲੇ ਖਿਡਾਰੀ ਨੂੰ 11000 ਰੁਪਏ ਦੂਸਰੇ ਨੰਬਰ ’ਤੇ ਰਹਿਣ ਵਾਲੇ ਖਿਡਾਰੀ ਨੂੰ 5100 ਤੇ ਤੀਸਰੇ ਸਥਾਨ ਵਾਲੇ ਖਿਡਾਰੀ ਨੂੰ 3100 ਰੁਪਏ ਇਨਾਮ ਵਜੋਂ ਦਿੱਤੇ ਗਏ। ਇਹ ਦੌੜ ਸਰਪੰਚ ਸੁਰਿੰਦਰ ਸ਼ਾਹ, ਸਮੂਹ ਗ੍ਰਾਮ ਪੰਚਾਇਤ ਤੇ ਕਮੇਟੀ ਮੈਂਬਰਾਂ ਵਲੋਂ ਕਰਵਾਈ ਗਈ l ਜਿਸ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਰਾਸ਼ੀ ਦਿੱਤੀ ਗਈ। ਇਸ ਮੌਕੇ ਪੰਚ ਸੁਰਜੀਤ ਕੁਮਾਰ, ਅਸ਼ੋਕ ਕੁਮਾਰ, ਊਸ਼ਾ ਸੈਣੀ, ਕੋਮਲ, ਪੁਸ਼ਪਿੰਦਰ ਕੁਮਾਰ, ਸੰਗੀਤਾ ਜੱਗੀ, ਮਮਤਾ, ਨੀਲਮ ਦੇਵੀ ਅਤੇ ਕਮੇਟੀ ਮੈਂਬਰ ਰਿੰਕਾ ਸੈਣੀ, ਜਤਿਨ ਸੈਣੀ, ਗਿੰਨੀ, ਗਗਨ ਸੈਣੀ, ਰਾਹੁਲ ਕੁਮਾਰ, ਜਸਵਿੰਦਰ ਲਾਡੀ, ਤਰਸੇਮ, ਪੁਨੀਤ ਸੈਣੀ, ਮੰਨੂ ਜੱਗੀ, ਬਿੱਕੂ ਜੱਗੀ, ਬਚਿੱਤਰ ਸਿੰਘ, ਸਵਰਨ ਸਿੰਘ, ਰਾਜ ਕੁਮਾਰ, ਕਾਲੂ ਜੱਗੀ, ਮਨਜੀਤ ਸਿੰਘ, ਗੋਪੂ ਸੈਣੀ, ਪੰਮਾ, ਅਵੇ ਸੈਣੀ, ਬੱਬ, ਪਵਨ ਆਦਿ ਨੌਜਵਾਨ ਮੌਜੂਦ ਸਨ।