ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਵਿਸ਼ੇਸ਼ ਬੱਚਿਆਂ ਲਈ ਸਹਾਇਤਾ ਰਾਸ਼ੀ ਭੇਟ
ਪਠਾਨਕੋਟ, 1 ਸਤੰਬਰ (ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਸੈਸ਼ਨ 2026-27 ਦੀ ਪਹਿਲੀ ਕੈਬਨਿਟ ਮੀਟਿੰਗ ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਮੇਜ਼ਬਾਨੀ ਹੇਠ ਹੋਟਲ ਜ਼ੋਨ ਪਠਾਨਕੋਟ ਵਿਖੇ ਕਰਵਾਈ ਗਈ । ਮੀਟਿੰਗ ਦੀ ਪ੍ਰਧਾਨਗੀ ਡਿਸਟ੍ਰਿਕਟ ਗਵਰਨਰ ਲਾਇਨ ਜੀ.
ਪਠਾਨਕੋਟ, 1 ਸਤੰਬਰ (ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਸੈਸ਼ਨ 2026-27 ਦੀ ਪਹਿਲੀ ਕੈਬਨਿਟ ਮੀਟਿੰਗ ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਮੇਜ਼ਬਾਨੀ ਹੇਠ ਹੋਟਲ ਜ਼ੋਨ ਪਠਾਨਕੋਟ ਵਿਖੇ ਕਰਵਾਈ ਗਈ । ਮੀਟਿੰਗ ਦੀ ਪ੍ਰਧਾਨਗੀ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਭਾਟੀਆ ਨੇ ਕੀਤੀ । ਇਸ ਦੌਰਾਨ ਡਿਸਟ੍ਰਿਕਟ ਦੇ ਵੱਖ-ਵੱਖ ਕਲੱਬਾਂ ਤੋਂ ਕਰੀਬ 132 ਕੈਬਨਿਟ ਮੈਂਬਰਾਂ ਨੇ ਭਾਗ ਲਿਆ । ਮੰਚ ’ਤੇ ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਰਾਜੀਵ ਖੋਸਲਾ, ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਰਾਜੀਵ ਵਿਗ, ਪੀ.ਡੀ.ਜੀ. ਵੀ.ਐਮ. ਗੋਇਲ, ਪੀ.ਡੀ.ਜੀ. ਸੁਦੀਪ ਗਰਗ, ਪੀ.ਡੀ.ਜੀ. ਜੀ.ਐਸ. ਸੇਠੀ, ਪੀ.ਡੀ.ਜੀ. ਜਸਵਿੰਦਰ ਸਿੰਘ, ਪੀ.ਡੀ.ਜੀ. ਨਵਨੀਤ ਸੇਠ, ਪੀ.ਡੀ.ਜੀ. ਦਪਿੰਦਰ ਪਾਲ ਅਰੋੜਾ, ਪੀ.ਡੀ.ਜੀ. ਦਵਿੰਦਰ ਕਾਲੜਾ, ਪੀ.ਡੀ.ਜੀ. ਰਾਜੀਵ ਕੂਕਰੇਜਾ, ਡਿਸਟ੍ਰਿਕਟ ਕੈਬਨਿਟ ਸਕੱਤਰ ਲਾਇਨ ਪੀ.ਬੀ. ਕਦ ਤੇ ਡਿਸਟ੍ਰਿਕਟ ਕੈਬਨਿਟ ਖ਼ਜ਼ਾਨਚੀ ਲਾਇਨ ਰਾਜਨ ਬਹਲ ਹਾਜ਼ਰ ਸਨ । ਇਸ ਮੌਕੇ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਭਾਟੀਆ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਡਿਸਟ੍ਰਿਕਟ ਦੀਆਂ ਗਤੀਵਿਧੀਆਂ ਤੇ ਭਵਿੱਖ ਦੇ ਸੇਵਾ ਪ੍ਰੋਜੈਕਟਾਂ ਦੀ ਰੂਪ-ਰੇਖਾ ਤੈਅ ਕਰਨਾ ਸੀ । ਵੱਖ-ਵੱਖ ਰਿਪੋਰਟਾਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਡਿਸਟ੍ਰਿਕਟ ਕੈਬਨਿਟ ਖ਼ਜ਼ਾਨਚੀ ਵਲੋਂ ਪੇਸ਼ ਬਜਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ । ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਰਾਜੀਵ ਖੋਸਲਾ ਨੇ ਕਿਹਾ ਕਿ ਲਾਇਨਜ਼ ਕਲੱਬ ਸੇਵਾ ਅਤੇ ਅਨੁਸ਼ਾਸਨ ’ਤੇ ਆਧਾਰਿਤ ਸੰਸਥਾ ਹੈ, ਜਿਸ ’ਚ ਨਿੱਜੀ ਸਵਾਰਥ ਤੇ ਰਾਜਨੀਤੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਰਾਜੀਵ ਵਿਗ ਨੇ ਮੀਟਿੰਗ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਦੀ ਮਜ਼ਬੂਤੀ ਲਈ ਲਏ ਗਏ ਫੈਸਲੇ ਸ਼ਲਾਘਾਯੋਗ ਹਨ । ਪੀ.ਡੀ.ਜੀ. ਲਾਇਨ ਸੁਦੀਪ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੇਵਾ ਕਾਰਜਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਵਿਜ਼ਨ ਚੇਅਰਮੈਨ ਡਾ: ਕੇ.ਡੀ. ਸਿੰਘ, ਗਵਰਨਰ ਐਡਵਾਈਜ਼ਰ ਜਨਕ ਸਿੰਘ ਸਮੇਤ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ।