ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਵਿਸ਼ੇਸ਼ ਬੱਚਿਆਂ ਲਈ ਸਹਾਇਤਾ ਰਾਸ਼ੀ ਭੇਟ
ਪਠਾਨਕੋਟ, 1 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਖਾਨਪੁਰ ਸਥਿਤ ਆਸ਼ਾ ਕਿਰਣ ਮੰਦਬੁੱਧੀ ਸਕੂਲ ਦੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵਲੋਂ ਸਹਾਇਤਾ ਰਾਸ਼ੀ ਸਕੂਲ ਦੀ ਸੰਚਾਲਿਕਾ ਸੁਮਨ ਦੇਵੀ ਨੂੰ ਸੌਂਪੀ ਗਈ ।
ਪਠਾਨਕੋਟ, 1 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਖਾਨਪੁਰ ਸਥਿਤ ਆਸ਼ਾ ਕਿਰਣ ਮੰਦਬੁੱਧੀ ਸਕੂਲ ਦੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵਲੋਂ ਸਹਾਇਤਾ ਰਾਸ਼ੀ ਸਕੂਲ ਦੀ ਸੰਚਾਲਿਕਾ ਸੁਮਨ ਦੇਵੀ ਨੂੰ ਸੌਂਪੀ ਗਈ । ਇਸ ਮੌਕੇ ਨਰਿੰਦਰ ਮਹਾਜਨ ਅਤੇ ਵਿਜੇ ਪਾਸੀ ਨੇ ਕਿਹਾ ਕਿ ਵਿਸ਼ੇਸ਼ ਬੱਚੇ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨਾ ਸਾਡਾ ਸਾਂਝਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਇਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਨਰਿੰਦਰ ਮਹਾਜਨ, ਵਿਜੇ ਪਾਸੀ, ਕੇਵਲ ਕ੍ਰਿਸ਼ਨ ਮਹਾਜਨ, ਨਰਿੰਦਰ ਗੁਪਤਾ, ਰਾਕੇਸ਼ ਅਗਰਵਾਲ, ਸਮੀਰ ਗੁਪਤਾ ਆਦਿ ਹਾਜ਼ਰ ਸਨ ।