ਪਿੰਡ ਝੰਗੀ ਸਰੂਪ ਦਾਸ ਬਾਪੂ ਆਸ਼ਰਮ ਦਾ ਸਥਾਪਨਾ ਦਿਵਸ ਕੱਲ੍ਹ ਮਨਾਇਆ ਜਾਵੇਗਾ
ਘਰੋਟਾ, 1 ਸਤੰਬਰ (ਸੰਜੀਵ ਗੁਪਤਾ)-ਪਿੰਡ ਝੰਗੀ ਸਰੂਪ ਦਾਸ ਆਸ਼ਰਮ ’ਚ ਆਉਣ ਵਾਲੀ 2 ਸਤੰਬਰ ਨੂੰ ਆਸ਼ਰਮ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ । ਸਮਾਗਮ ਨੂੰ ਲੈ ਕੇ ਆਸ਼ਰਮ ਪਰਿਸਰ ’ਚ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ ।
ਘਰੋਟਾ, 1 ਸਤੰਬਰ (ਸੰਜੀਵ ਗੁਪਤਾ)-ਪਿੰਡ ਝੰਗੀ ਸਰੂਪ ਦਾਸ ਆਸ਼ਰਮ ’ਚ ਆਉਣ ਵਾਲੀ 2 ਸਤੰਬਰ ਨੂੰ ਆਸ਼ਰਮ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ । ਸਮਾਗਮ ਨੂੰ ਲੈ ਕੇ ਆਸ਼ਰਮ ਪਰਿਸਰ ’ਚ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਬੰਧੀ ਯੋਗ ਵੇਦਾਂਤ ਸੇਵਾ ਸਮਿਤੀ ਦੇ ਪ੍ਰਧਾਨ ਪ੍ਰੇਮ ਲਾਲ ਸ਼ਰਮਾ ਤੇ ਕੀਮਤੀ ਲਾਲ ਸ਼ਰਮਾ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਰਮ ਸਥਾਪਨਾ ਦਿਵਸ ਦੇ ਸਬੰਧ ’ਚ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ । ਇਸ ਦੌਰਾਨ ਭਜਨ ਸੰਧਿਆ, ਕੀਰਤਨ ਤੇ ਆਸ਼ਰਮ ਸੇਵਾ ਕਾਰਜ ਕੀਤੇ ਜਾਣਗੇ । ਉਨ੍ਹਾਂ ਇਲਾਕਾ ਵਾਸੀਆਂ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ’ਚ ਪਹੁੰਚ ਕੇ ਧਾਰਮਿਕ ਆਯੋਜਨ ਦਾ ਲਾਭ ਪ੍ਰਾਪਤ ਕਰਨ ਤੇ ਆਸ਼ਰਮ ਸਥਾਪਨਾ ਦਿਵਸ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ। ਇਸ ਮੌਕੇ ਪ੍ਰੇਮ ਨਾਥ, ਸੱਤਪਾਲ ਸ਼ਰਮਾ, ਸੁਰੇਸ਼ ਸੈਣੀ, ਵਿਨੋਦ ਸ਼ਰਮਾ, ਪ੍ਰੀਤਮ ਸਿੰਘ, ਰਮੇਸ਼ ਲਾਲ, ਰਾਮ ਲੁਭਾਇਆ, ਮਿਲਖੀ ਰਾਮ, ਅਮਨ ਸ਼ਰਮਾ, ਊਸ਼ਾ ਸ਼ਰਮਾ ਅਤੇ ਨੀਲਮ ਡੋਗਰਾ ਆਦਿ ਹਾਜ਼ਰ ਸਨ ।