ਵਿਸ਼ਵ ਹਿੰਦੂ ਸੁਰੱਖਿਆ ਦਲ ਵਲੋਂ ਕੀਤੀਆਂ ਅਹਿਮ ਨਿਯੁਕਤੀਆਂ
ਪਠਾਨਕੋਟ, 1 ਸਤੰਬਰ (ਆਸ਼ੀਸ਼ ਸ਼ਰਮਾ)-ਵਿਸ਼ਵ ਹਿੰਦੂ ਸੁਰੱਖਿਆ ਦਲ ਵਲੋਂ ਪਠਾਨਕੋਟ ਦੇ ਪਿੰਡ ਸਮਰਾਲਾ ਰਾਜਪੁਰਾ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਠਨ ਵਲੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ।
ਪਠਾਨਕੋਟ, 1 ਸਤੰਬਰ (ਆਸ਼ੀਸ਼ ਸ਼ਰਮਾ)-ਵਿਸ਼ਵ ਹਿੰਦੂ ਸੁਰੱਖਿਆ ਦਲ ਵਲੋਂ ਪਠਾਨਕੋਟ ਦੇ ਪਿੰਡ ਸਮਰਾਲਾ ਰਾਜਪੁਰਾ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਠਨ ਵਲੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਸਮਾਗਮ ਵਿਚ ਵਿਸ਼ਵ ਹਿੰਦੂ ਸੁਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਅਨਿਲ ਤਾਰਾ ਭਾਰਦਵਾਜ ਮੁੱਖ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਅਮਨ ਸ਼ਰਮਾ ਨੂੰ ਵਿਸ਼ਵ ਹਿੰਦੂ ਸੁਰੱਖਿਆ ਦਲ ਦਾ ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ। ਜਦੋਂ ਕਿ ਜ਼ਿਲ੍ਹਾ ਪਠਾਨਕੋਟ ਤੋਂ ਮਹਿਲਾ ਵਿੰਗ ਪ੍ਰਧਾਨ ਰਮਨ ਤੇ ਸਾਰਿਕਾ ਨੂੰ ਸਕੱਤਰ ਨਿਯੁਕਤ ਕਰਨ ਸਮੇਤ ਨਵੀਆਂ ਨਿਯੁਕਤੀਆਂ ਕੀਤੀਆਂ। ਰਾਸ਼ਟਰੀ ਪ੍ਰਧਾਨ ਅਨਿਲ ਤਾਰਾ ਭਾਰਦਵਾਜ ਨੇ ਕਿਹਾ ਕਿ ਵਿਸ਼ਵ ਹਿੰਦੂ ਸੁਰੱਖਿਆ ਦਲ ਦਾ ਉਦੇਸ਼ ਸਨਾਤਨ ਧਰਮ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਨਵ- ਨਿਯੁਕਤ ਰਾਸ਼ਟਰੀ ਉਪ-ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਮਜ਼ਬੂਤ ਕਰਨ ਲਈ ਯਤਨ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਬੀਰਬਲ ਕੁਮਾਰ, ਐਕਸ-ਸਰਵਿਸਮੈਨ ਵਿੰਗ ਦੇ ਪ੍ਰਧਾਨ ਬਲਵਿੰਦਰ ਸਲਾਰੀਆ, ਸਕੱਤਰ ਸਤਪਾਲ ਕੁਮਾਰ, ਪੰਜਾਬ ਪ੍ਰਧਾਨ ਰਾਕੇਸ਼ ਸੂਰੀ, ਸ਼ੇਰ ਸਿੰਘ, ਸੰਜੀਵ ਕੁਮਾਰ ਆਦਿ ਮੌਜੂਦ ਸਨ।