ਇੰਜੀਨੀਅਰ ਕੁਲਦੀਪ ਸ਼ਰਮਾ ਨੂੰ ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਪਠਾਨਕੋਟ, 1 ਸਤੰਬਰ (ਵਿਨੋਦ)- ਜਲ ਸਪਲਾਈ ਸੈਨੀਟੇਸ਼ਨ ਡਵੀਜ਼ਨ-1 ਪਠਾਨਕੋਟ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਕੁਲਦੀਪ ਸ਼ਰਮਾ ਦੀ ਸੇਵਾ ਮੁਕਤੀ ਦਾ ਜਸ਼ਨ ਮਨਾਉਣ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿਚ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ, ਐਸ.
ਪਠਾਨਕੋਟ, 1 ਸਤੰਬਰ (ਵਿਨੋਦ)- ਜਲ ਸਪਲਾਈ ਸੈਨੀਟੇਸ਼ਨ ਡਵੀਜ਼ਨ-1 ਪਠਾਨਕੋਟ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਕੁਲਦੀਪ ਸ਼ਰਮਾ ਦੀ ਸੇਵਾ ਮੁਕਤੀ ਦਾ ਜਸ਼ਨ ਮਨਾਉਣ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿਚ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ, ਐਸ.ਡੀ.ਓ. ਸੰਜੀਵ ਸੈਣੀ, ਐਸ.ਡੀ.ਓ. ਪ੍ਰਦੀਪ ਸ਼ਰਮਾ ਨੇ ਸ਼ਿਰਕਤ ਕੀਤੀ । ਰਜਿੰਦਰ ਕੁਮਾਰ, ਸਤੀਸ਼ ਸ਼ਰਮਾ ਚੇਅਰਮੈਨ, ਸੁਰੇਸ਼ ਕੁਮਾਰ ਜਨਰਲ ਸਕੱਤਰ, ਪ੍ਰਦੀਪ ਕੁਮਾਰ ਸਹਾਇਕ ਇੰਜੀਨੀਅਰ ਨੇ ਕਿਹਾ ਕਿ ਕੁਲਦੀਪ ਸ਼ਰਮਾ ਜੂਨੀਅਰ ਇੰਜੀਨੀਅਰ ਨੇ ਗੁਰਦਾਸਪੁਰ/ਪਠਾਨਕੋਟ ਦੋਵਾਂ ਜ਼ਿਲ੍ਹਾ ਟੀਮਾਂ ’ਚ ਚੰਗਾ ਕੰਮ ਕੀਤਾ ਹੈ ਤੇ ਕਰਮਚਾਰੀਆਂ ਦੇ ਭਲੇ ਲਈ ਕੰਮ ਕੀਤਾ ਹੈ, ਜਿਸ ਨੂੰ ਇਸ ਮੌਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ । ਕੋਆਰਡੀਨੇਟਰ ਭੁਪਿੰਦਰ ਸਿੰਘ, ਰਮਨ ਕੁਮਾਰ, ਪ੍ਰਸ਼ੋਤਮ ਸਿੰਘ, ਵਿਸ਼ਾਲ ਜੂਨੀਅਰ ਇੰਜੀਨੀਅਰ, ਸੁਰੇਂਦਰ ਸੈਣੀ, ਸੁਰੇਸ਼ ਕੁਮਾਰ, ਰਾਜਨ ਮਨੀ ਸੀਨੀਅਰ ਸਹਾਇਕ, ਰਵਿੰਦਰ ਕੁਮਾਰ, ਵਿਜੇ ਕੁਮਾਰ, ਪਿਆਰ ਸਿੰਘ, ਗੁਰਮੀਤ ਸੈਣੀ ਅਤੇ ਸੌਰਵ ਯੂਨੀਅਨ ਜੂਨੀਅਰ ਆਦਿ ਮੌਜੂਦ ਸਨ ।