01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਾਂਝਾ ਮੁਲਾਜ਼ਮ ਮੰਚ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦੇ ਤਬਾਦਲੇ ਦਾ ਮਾਸਟਰ ਕੇਡਰ ਯੂਨੀਅਨ ਪਠਾਨਕੋਟ ਵਲੋਂ ਵਿਰੋਧ

ਪਠਾਨਕੋਟ, 1 ਸਤੰਬਰ (ਸੰਧੂ)-ਮਾਸਟਰ ਕੇਡਰ ਯੂਨੀਅਨ ਪਠਾਨਕੋਟ ਨੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦੇ ਤਬਾਦਲੇ ਨੂੰ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਹੈ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਰਨਲ ਸਕੱਤਰ ਪਵਨ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਕੇਸ਼ ਮਹਾਜਨ, ਸਟੇਟ ਬੋਡੀ ਮੈਂਬਰ ਰਕੇਸ਼ ਸ਼ਰਮਾ, ਬਲਾਕ ਪ੍ਰਧਾਨ ਭੋਆ ਰਾਜੀਵ ਸਲਾਰੀਆ, ਬਲਾਕ ਘਰੋਟਾ ਪ੍ਰਧਾਨ ਲਲਿਤ ਤਰੇਹਨ, ਬਲਾਕ ਧਾਰ ਪ੍ਰਧਾਨ ਸੰਜੀਵ ਮਾਹੀ, ਬਲਾਕ ਪਠਾਨਕੋਟ ਪ੍ਰਧਾਨ ਰਾਜੀਵ ਕੁਮਾਰ, ਬਲਾਕ ਸੁਜਾਨਪੁਰ ਪ੍ਰਧਾਨ ਪੁਸ਼ਤਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਅਜੇ ਭੋਗਲ, ਵਿਵੇਕ ਗੁਪਤਾ, ਪ੍ਰੇਮ ਭੜੋਲੀ ਆਦਿ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਪਠਾਨਕੋਟ, 1 ਸਤੰਬਰ (ਸੰਧੂ)-ਮਾਸਟਰ ਕੇਡਰ ਯੂਨੀਅਨ ਪਠਾਨਕੋਟ ਨੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦੇ ਤਬਾਦਲੇ ਨੂੰ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਹੈ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਰਨਲ ਸਕੱਤਰ ਪਵਨ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਕੇਸ਼ ਮਹਾਜਨ, ਸਟੇਟ ਬੋਡੀ ਮੈਂਬਰ ਰਕੇਸ਼ ਸ਼ਰਮਾ, ਬਲਾਕ ਪ੍ਰਧਾਨ ਭੋਆ ਰਾਜੀਵ ਸਲਾਰੀਆ, ਬਲਾਕ ਘਰੋਟਾ ਪ੍ਰਧਾਨ ਲਲਿਤ ਤਰੇਹਨ, ਬਲਾਕ ਧਾਰ ਪ੍ਰਧਾਨ ਸੰਜੀਵ ਮਾਹੀ, ਬਲਾਕ ਪਠਾਨਕੋਟ ਪ੍ਰਧਾਨ ਰਾਜੀਵ ਕੁਮਾਰ, ਬਲਾਕ ਸੁਜਾਨਪੁਰ ਪ੍ਰਧਾਨ ਪੁਸ਼ਤਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਅਜੇ ਭੋਗਲ, ਵਿਵੇਕ ਗੁਪਤਾ, ਪ੍ਰੇਮ ਭੜੋਲੀ ਆਦਿ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ ਸਮੇਂ ਵਿਚ ਮੁਲਾਜ਼ਮ ਆਗੂ ਦਾ ਤਬਾਦਲਾ ਕਰਨਾ ਸਰਕਾਰ ਵਲੋਂ ਮਸਲੇ ਦਾ ਹੱਲ ਕਰਨ ਦੀ ਬਜਾਏ ਟਕਰਾਅ ਦਾ ਰਾਹ ਅਖਤਿਆਰ ਕਰਨ ਦੇ ਬਰਾਬਰ ਹੈ । ਮਾਸਟਰ ਕੇਡਰ ਯੂਨੀਅਨ ਪਠਾਨਕੋਟ ਦੀ ਪੰਜਾਬ ਸਰਕਾਰ ਤੋਂ ਸਪੱਸ਼ਟ ਮੰਗ ਹੈ ਕਿ ਸੁਖਚੈਨ ਸਿੰਘ ਖਹਿਰਾ ਸਮੇਤ ਮੁਲਾਜ਼ਮ ਆਗੂਆਂ ਨਾਲ ਕੀਤੀਆਂ ਗਈਆਂ ਤਬਾਦਲਾ ਕਾਰਵਾਈਆਂ ਨੂੰ ਤੁਰੰਤ ਵਾਪਸ ਲਿਆ ਜਾਵੇ, ਮੁਲਾਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਵਾਲੀ ਕਾਰਵਾਈ ਨਾ ਕੀਤੀ ਜਾਵੇ ਤੇ ਸਾਂਝਾ ਮੁਲਾਜ਼ਮ ਮੰਚ ਨਾਲ ਬੈਠ ਕੇ ਸਾਰੀਆਂ ਮੰਗਾਂ ਦਾ ਗੱਲਬਾਤ ਰਾਹੀਂ ਸਥਾਈ ਹੱਲ ਕੱਢਿਆ ਜਾਵੇ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਅਤੇ ਟਕਰਾਅ ਵਾਲੀ ਨੀਤੀ ਜਾਰੀ ਰੱਖੀ ਤਾਂ ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਪੂਰੀ ਦ੍ਰਿੜਤਾ ਅਤੇ ਏਕਤਾ ਨਾਲ ਕੰਮ ਕਰੇਗੀ। ਇਸ ਮੌਕੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ, ਮਨਿਸਟਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਜਿਲ੍ਹਾ ਪ੍ਰਧਾਨ ਰਾਜਦੀਪਕ ਗੁਪਤਾ, ਰਾਕੇਸ਼ ਸੈਣੀ, ਲੈਕਚਰਾਰ ਯੂਨੀਅਨ ਤੋਂ ਰਾਕੇਸ਼ ਪਠਾਨੀਆ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਮ ਰੋਜ਼ਿਸ ਇੰਗਲਿਸ਼ ਸਕੂਲ ਦੀਆਂ ਖੋ-ਖੋ ਟੀਮਾਂ ਨੇ ਜ਼ਿਲ੍ਹਾ ਪੱਧਰ ’ਤੇ ਮਾਰੀਆਂ ਮੱਲਾਂ ਅਗਲੀ ਖ਼ਬਰ ਇੰਜੀਨੀਅਰ ਕੁਲਦੀਪ ਸ਼ਰਮਾ ਨੂੰ ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
Ad Position 24