05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਚੱਕ ਅਮੀਰ ’ਚ ਵਿਕਾਸ ਨੂੰ ਲੈ ਕੇ ਭੜਕਿਆ ਰੋਸ, ਸਰਪੰਚ ਖ਼ਿਲਾਫ਼ ਪਿੰਡ ਵਾਸੀਆਂ ਦਾ ਪ੍ਰਦਰਸ਼ਨ

ਬਮਿਆਲ, 4 ਸਤੰਬਰ (ਰਾਕੇਸ਼ ਸ਼ਰਮਾ)-ਬਾਰਡਰ ਏਰੀਏ ਦੇ ਪਿੰਡ ਚੱਕ ਅਮੀਰ ਵਿਚ ਵਿਕਾਸ ਕਾਰਜਾਂ ਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ । ਗ੍ਰਾਮ ਪੰਚਾਇਤ ਦੇ ਸਰਪੰਚ ’ਤੇ ਵਿਕਾਸ ਕਾਰਜਾਂ ਵਿਚ ਅਣਗਹਿਲੀ ਕਰਨ ਦੇ ਦੋਸ਼ ਲਗਾਉਂਦਿਆਂ ਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਬਮਿਆਲ, 4 ਸਤੰਬਰ (ਰਾਕੇਸ਼ ਸ਼ਰਮਾ)-ਬਾਰਡਰ ਏਰੀਏ ਦੇ ਪਿੰਡ ਚੱਕ ਅਮੀਰ ਵਿਚ ਵਿਕਾਸ ਕਾਰਜਾਂ ਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ । ਗ੍ਰਾਮ ਪੰਚਾਇਤ ਦੇ ਸਰਪੰਚ ’ਤੇ ਵਿਕਾਸ ਕਾਰਜਾਂ ਵਿਚ ਅਣਗਹਿਲੀ ਕਰਨ ਦੇ ਦੋਸ਼ ਲਗਾਉਂਦਿਆਂ ਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ 2 ਸਾਲਾਂ ਤੋਂ ਪਿੰਡ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਬੇਹੱਦ ਮੱਠੀ ਹੈ, ਜਦਕਿ ਪਹਿਲਾਂ ਕਰਵਾਏ ਗਏ ਵਿਕਾਸ ਕਾਰਜ ਵੀ ਸੰਭਾਲ ਦੀ ਘਾਟ ਕਾਰਨ ਬਦਹਾਲ ਹੁੰਦੇ ਜਾ ਰਹੇ ਹਨ । ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਤੇ ਮੌਜੂਦਾ ਭਾਜਪਾ ਮੰਡਲ ਪ੍ਰਧਾਨ ਵਿਸ਼ਾਲ ਸਿੰਘ ਰਿੰਕੂ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਵੱਲ ਢੁੱਕਵਾਂ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਨੌਜਵਾਨਾਂ ਲਈ ਬਣਾਇਆ ਗਿਆ ਖੇਡ ਮੈਦਾਨ ਕਦੇ ਬੱਚਿਆਂ ਤੇ ਨੌਜਵਾਨਾਂ ਦੀਆਂ ਖੇਡ ਗਤੀਵਿਧੀਆਂ ਦਾ ਕੇਂਦਰ ਹੁੰਦਾ ਸੀ । ਅੱਜ ਸੰਭਾਲ ਦੀ ਘਾਟ ਕਾਰਨ ਇਹ ਮੈਦਾਨ ਤਲਾਬ ਦਾ ਰੂਪ ਧਾਰ ਚੁੱਕਾ ਹੈ । ਮੈਦਾਨ ਦੀ ਮਾੜੀ ਹਾਲਤ ਕਾਰਨ ਨੌਜਵਾਨਾਂ ਦੀ ਖੇਡ ਪ੍ਰੈਕਟਿਸ ਵੀ ਪ੍ਰਭਾਵਿਤ ਹੋ ਰਹੀ ਹੈ । ਪਿੰਡ ਦੇ ਨੌਜਵਾਨ ਜਤਿਨ ਸਿੰਘ ਨੇ ਦੱਸਿਆ ਕਿ ਉਸ ਨੇ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਕਬੱਡੀ ਖੇਡ ਕੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ । ਉਸ ਨੇ ਕਿਹਾ ਕਿ ਜੇਕਰ ਪਿੰਡ ਵਿਚ ਖੇਡ ਮੈਦਾਨ ਦੀ ਹੀ ਸਹੀ ਸੰਭਾਲ ਨਾ ਹੋਵੇ ਤਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਨੂੰ ਝਟਕਾ ਲੱਗਦਾ ਹੈ । ਉਸ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਵਿਕਾਸ ਕਾਰਜ ਠੱਪ ਪਏ ਹਨ । ਪਾਰਕ ’ਤੇ ਘਾਹ-ਬੂਟੀ ਦਾ ਕਬਜ਼ਾ, ਗਲੀਆਂ ਤੇ ਸ਼ਮਸ਼ਾਨਘਾਟ ਵੀ ਬਦਹਾਲ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਵਿਚ ਬਣੇ ਪਾਰਕ ਦੀ ਹਾਲਤ ਵੀ ਖ਼ਰਾਬ ਹੋ ਚੁੱਕੀ ਹੈ ਅਤੇ ਉੱਥੇ ਘਾਹ-ਬੂਟੀ ਦਾ ਕਬਜ਼ਾ ਹੈ । ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ, ਸ਼ਮਸ਼ਾਨਘਾਟ, ਵਾਟਰ ਸਪਲਾਈ ਟੈਂਕੀ ਅਤੇ ਬਿਜਲੀ ਦੇ ਟਰਾਂਸਫਾਰਮਰਾਂ ਦੀ ਸੰਭਾਲ ਸਬੰਧੀ ਵੀ ਲੋਕਾਂ ਨੇ ਸਵਾਲ ਖੜ੍ਹੇ ਕੀਤੇ । ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤ ਦੋ ਵੱਡੇ ਮੁਹੱਲਿਆਂ ਵਿਚ ਪੈਂਦੀ ਹੈ, ਪਰ ਵਿਕਾਸ ਕਾਰਜਾਂ ਵਿਚ ਉਨ੍ਹਾਂ ਦੇ ਮੁਹੱਲੇ ਨਾਲ ਕਥਿਤ ਤੌਰ ’ਤੇ ਪੱਖਪਾਤ ਕੀਤਾ ਜਾ ਰਿਹਾ ਹੈ । ਆਂਗਣਵਾੜੀ ਕੇਂਦਰ ਦੇ ਟੋਇਆਂ ’ਚ ਪਾਣੀ, ਬੱਚਿਆਂ ਦੀ ਸੁਰੱਖਿਆ ’ਤੇ ਸਵਾਲ ਪਿੰਡ ਵਾਸੀਆਂ ਨੇ ਆਂਗਣਵਾੜੀ ਕੇਂਦਰ ਦੇ ਆਲੇ-ਦੁਆਲੇ ਬਣੇ ਵੱਡੇ ਟੋਇਆਂ ਵਿਚ ਖੜ੍ਹੇ ਪਾਣੀ ਦਾ ਮੁੱਦਾ ਵੀ ਚੁੱਕਿਆ । ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਟੋਇਆਂ ਨੂੰ ਤੁਰੰਤ ਭਰਵਾਉਣ ਜਾਂ ਸੁਰੱਖਿਅਤ ਕਰਨ ਦੀ ਲੋੜ ਹੈ । ਵਿਸ਼ਾਲ ਸਿੰਘ ਰਿੰਕੂ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਿੰਡ ਦੀਆਂ ਗਲੀਆਂ, ਪਾਰਕ, ਖੇਡ ਮੈਦਾਨ ਅਤੇ ਸ਼ਮਸ਼ਾਨਘਾਟ ਦੀ ਮੌਜੂਦਾ ਹਾਲਤ ਦੇਖੀ ਜਾਵੇ ਤਾਂ ਵਿਕਾਸ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਸਾਹਮਣੇ ਆ ਜਾਂਦੀ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਇਆ ਜਾਵੇ । ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਖੇਡ ਮੈਦਾਨ ਦੀ ਤੁਰੰਤ ਸਫ਼ਾਈ ਤੇ ਮੁਰੰਮਤ ਕਰਵਾਈ ਜਾਵੇ, ਪਾਰਕ ਵਿਚੋਂ ਘਾਹ-ਬੂਟੀ ਹਟਾ ਕੇ ਇਸ ਦੀ ਸੰਭਾਲ ਕੀਤੀ ਜਾਵੇ, ਆਂਗਣਵਾੜੀ ਕੇਂਦਰ ਦੇ ਆਲੇ-ਦੁਆਲੇ ਪਾਣੀ ਵਾਲੇ ਟੋਇਆਂ ਦਾ ਹੱਲ ਕੀਤਾ ਜਾਵੇ, ਪਿੰਡ ਦੀਆਂ ਗਲੀਆਂ ਅਤੇ ਸ਼ਮਸ਼ਾਨਘਾਟ ਦੀ ਹਾਲਤ ਸੁਧਾਰੀ ਜਾਵੇ, ਵਾਟਰ ਸਪਲਾਈ ਟੈਂਕੀ ਅਤੇ ਬਿਜਲੀ ਟਰਾਂਸਫਾਰਮਰਾਂ ਦੀ ਸੰਭਾਲ ਯਕੀਨੀ ਬਣਾਈ ਜਾਵੇ, ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਬਚਿਆ ਜਾਵੇ । ਇਸ ਸਬੰਧੀ ਜਦੋਂ ਗ੍ਰਾਮ ਪੰਚਾਇਤ ਦੇ ਸਰਪੰਚ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪਿੰਡ ਵਾਸੀਆਂ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਪਿੰਡ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਜਿੱਥੇ ਵੀ ਕੋਈ ਦਿੱਕਤ ਹੈ, ਉਸ ਦਾ ਹੱਲ ਵੀ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਬੇਵਜ੍ਹਾ ਰਾਜਨੀਤੀ ਕਰ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਸੇਵਾ ਸਮਿਤੀ ਵਲੋਂ ਘਰੋਟਾ ਵਿਚ ਵਿਸ਼ਾਲ ਸ਼ੋਭਾ ਯਾਤਰਾ ਅਗਲੀ ਖ਼ਬਰ ਕੰਦ੍ਰੋਰੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਜਾਨ ਜੋਖ਼ਮ ’ਚ
Ad Position 24