ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਸੇਵਾ ਸਮਿਤੀ ਵਲੋਂ ਘਰੋਟਾ ਵਿਚ ਵਿਸ਼ਾਲ ਸ਼ੋਭਾ ਯਾਤਰਾ
ਘਰੋਟਾ, 4 ਸਤੰਬਰ (ਸੰਜੀਵ ਗੁਪਤਾ)-ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਸੇਵਾ ਸਮਿਤੀ ਮੰਦਿਰ ਕਮੇਟੀ ਘਰੋਟਾ ਵਲੋਂ ਧਾਰਮਿਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਸ਼ੋਭਾ ਯਾਤਰਾ ਵਿਚ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ ।
ਗ
ਗੋਗਾ ਮੇੜੀ ਸੇਵਾ ਸਮਿਤੀ ਘਰੋਟਾ ਵਲੋਂ ਆਯੋਜਿਤ ਸ਼ੋਭਾ ਯਾਤਰਾ । ਤਸਵੀਰ: ਸੰਜੀਵ ਗੁਪਤਾ
05-09-2026
ਘਰੋਟਾ, 4 ਸਤੰਬਰ (ਸੰਜੀਵ ਗੁਪਤਾ)-ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਸੇਵਾ ਸਮਿਤੀ ਮੰਦਿਰ ਕਮੇਟੀ ਘਰੋਟਾ ਵਲੋਂ ਧਾਰਮਿਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਸ਼ੋਭਾ ਯਾਤਰਾ ਵਿਚ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ । ਪੂਰੇ ਇਲਾਕੇ ਵਿਚ ਧਾਰਮਿਕ ਉਤਸ਼ਾਹ ਤੇ ਭਗਤੀ ਦਾ ਮਾਹੌਲ ਬਣਿਆ ਰਿਹਾ । ਪ੍ਰੋਗਰਾਮ ਦੀ ਅਗਵਾਈ ਮਹੰਤ ਰਮੇਸ਼ ਨਾਥ ਵਲੋਂ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਰਪੰਚ ਸੰਜੀਵ ਕੁਮਾਰ ਤੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ । ਸ਼ੋਭਾ ਯਾਤਰਾ ਤੋਂ ਪਹਿਲਾਂ ਸ੍ਰੀ ਗੋਗਾ ਮੇੜੀ ਮੰਦਿਰ ਵਿਖੇ ਵਿਧੀ-ਵਿਧਾਨ ਨਾਲ ਹਵਨ ਯੱਗ ਕਰਵਾਇਆ ਗਿਆ ਅਤੇ ਪੂਜਾ-ਅਰਚਨਾ ਕੀਤੀ ਗਈ ।ਉਪਰੰਤ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ । ਸ਼ੋਭਾ ਯਾਤਰਾ ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਮੰਦਿਰ, ਗੁਰੂ ਨਾਭਾ ਦਾਸ ਮੰਦਿਰ, ਛੋਟਾ ਬਾਜ਼ਾਰ, ਹਸਪਤਾਲ ਰੋਡ ਤੇ ਬੱਸ ਸਟੈਂਡ ਤੋਂ ਹੁੰਦੀ ਹੋਈ ਸ਼ੀਤਲਾ ਮਾਤਾ ਮੰਦਿਰ, ਸ੍ਰੀ ਰਾਮ ਮੰਦਿਰ, ਸ਼ਿਵਾਲਿਆ ਮੰਦਿਰ ਸਮੇਤ ਵੱਖ-ਵੱਖ ਗਲੀਆਂਅਤੇ ਮੁਹੱਲਿਆਂ ਵਿਚੋਂ ਗੁਜ਼ਰੀ । ਇਸ ਦੌਰਾਨ ਰਸਤੇ ਵਿਚ ਸ਼ਰਧਾਲੂਆਂ ਵਲੋਂ ਧਾਰਮਿਕ ਭਜਨ-ਕੀਰਤਨ ਕੀਤੇ ਗਏ । ਗੋਗਾ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਨਾਲ ਪੂਰਾ ਵਾਤਾਵਰਨ ਭਗਤੀਮਈ ਹੋ ਗਿਆ । ਸ਼ੋਭਾ ਯਾਤਰਾ ਦੇ ਵੱਖ-ਵੱਖ ਥਾਵਾਂ ’ਤੇ ਪਹੁੰਚਣ ’ਤੇ ਇਲਾਕਾ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਸ਼ਰਧਾਲੂਆਂ ਨੇ ਧਾਰਮਿਕ ਭਾਵਨਾ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ ਅਤੇ ਮੰਦਿਰਾਂ ਵਿਚ ਮੱਥਾ ਟੇਕ ਕੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ । ਇਸ ਮੌਕੇ ਸਰਪੰਚ ਸੰਜੀਵ ਕੁਮਾਰ ਅਤੇ ਪੰਚ ਯਸ਼ਪਾਲ ਸਮੇਤ ਪ੍ਰੇਮ ਕੁਮਾਰ, ਸਰਬਜੀਤ ਕੁਮਾਰ, ਬਲਬੀਰ ਕੁਮਾਰ, ਕਸ਼ਮੀਰ ਸਿੰਘ, ਨਰੇਸ਼ ਕੁਮਾਰ, ਗੋਰਾ, ਹੀਰਾ ਲਾਲ, ਮੰਗਲ ਨਾਥ, ਬੰਟੀ, ਕੁਲਦੀਪ, ਬਲਦੇਵ ਰਾਜ, ਰਾਘਵ, ਖੰਨਾ ਆਦਿ ਸ਼ਰਧਾਲੂ ਹਾਜ਼ਰ ਰਹੇ ।