07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਮਨ ਬਹਿਲ ਨੇ 80 ਪਰਿਵਾਰਾਂ ਨੂੰ ਘਰਾਂ ਦੀਆਂ ਛੱਤਾਂ ਬਦਲਣ ਲਈ 28 ਲੱਖ ਰੁਪਏ ਦੇ ਚੈੱਕ ਵੰਡੇ

ਗੁਰਦਾਸਪੁਰ, 6 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ, ਸ਼ਹਿਰਾਂ ਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋੜਵੰਦ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਚਨਬੱਧ ਹੈ। ਜਿਸ ਨਾਲ ਲੋਕਾਂ ਦੇ ਜੀਵਨ ਕਾਫੀ ਖੁਸ਼ਹਾਲ ਹੋਇਆ ਹੈ।

Ad Position 21
repet_subhas-goyals [Copy P29]
ਪ੍ਰੈੱਸ ਵਾਰਤਾ ਦੌਰਾਨ ਸੰਬੋਧਨ ਕਰਦੇ ਹੋਏ ਰਮਨ ਬਹਿਲ। ਤਸਵੀਰ: ਵਿਸ਼ਾਲ ਮੁੰਨਾ 07-09-2026
ਗੁਰਦਾਸਪੁਰ, 6 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ, ਸ਼ਹਿਰਾਂ ਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋੜਵੰਦ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਚਨਬੱਧ ਹੈ। ਜਿਸ ਨਾਲ ਲੋਕਾਂ ਦੇ ਜੀਵਨ ਕਾਫੀ ਖੁਸ਼ਹਾਲ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਆਪਣੇ ਗ੍ਰਹਿ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਸਾਲ ਗੁਰਦਾਸਪੁਰ ਸ਼ਹਿਰ ਅੰਦਰ ਗਰੀਬ ਲੋਕਾਂ ਦੇ ਘਰ ਭਾਰੀ ਮੀਂਹ ਨਾਲ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਮੁਰੰਮਤ ਲਈ 80 ਪਰਿਵਾਰਾਂ ਨੂੰ 28 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਵਿਕਾਸ ਦਰ ਵਧਾਈ ਹੈ ਅਤੇ ਪਿਛਲੇ ਕਈ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕੇ ਅੰਦਰ ਹਮੇਸ਼ਾ ਵਿਕਾਸ ਬਾਰੇ ਸੋਚਿਆ ਅਤੇ ਵਿਕਾਸ ਦੇ ਨਾਅ ’ਤੇ ਕੋਈ ਖੇਡ ਨਹੀਂ ਖੇਡੀ ਗਈ। ਉਨ੍ਹਾਂ ਸਪਸਟ ਕੀਤਾ ਕਿ ਸ਼ਹਿਰ ਅੰਦਰ ਕੂੜੇ ਦਾ ਪ੍ਰਬੰਧ ਨਗਰ ਕੌਂਸਲ ਨੇ ਕਰਨਾ ਹੈ। ਪਰ ਇਹ 9 ਸਾਲ ਦੇ ਅਰਸੇ ਵਿਚ ਇਸ ਦਾ ਕੋਈ ਸਥਾਈ ਹੱਲ ਨਹੀਂ ਕੱਢ ਸਕੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਮਾਨ ਸਰਕਾਰ ਨੇ 9 ਕਰੋੜ ਭੇਜੇ ਹਨ, ਫਿਰ ਵੀ ਸੜਕਾਂ ਦੀ ਹਾਲਤ ਬਦਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਬਣਾ ਦਿੱਤੀਆਂ ਹਨ ਅਤੇ ਰਹਿੰਦੀਆਂ ਸੜਕਾਂ ਬਣਾਉਣ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲੋਕਾਂ ਨੇ ਸੜਕਾਂ ’ਤੇ ਨਜਾਇਜ ਕਬਜੇ ਕੀਤੇ ਹਨ, ਸਟਰੀਟ ਲਾਈਟਾਂ ਬੰਦ ਹਨ, ਉਸ ਦਾ ਨਗਰ ਕੌਸਲ ਹੱਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਸ ֹ’ ਤੇ ਇੰਨਬਿੰਨ ਉਤਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਗੁਰਦਾਸਪੁਰ ਫੇਰੀ ’ਤੇ ਆਏ ਸਨ। ਪਰ ਪੰਜਾਬ ਦੀ ਸਥਿਤੀ ’ਤੇ ਕੁਝ ਵੀ ਨਹੀਂ ਕਹਿ ਸਕੇ ਅਤੇ ਨਾ ਹੋ ਕੋਈ ਫੰਡ ਜਾਰੀ ਕਰ ਸਕੇ। ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਪੰਜਾਬ ਦੇ ਹਿਤਾਂ ਲਈ ਕਿੰਨੀ ਖੜੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਬੋਰਡਾਂ ਦੇ ਚੇਅਰਮੈਨ ਆਮ ਆਦਮੀ ਪਾਰਟੀ ਨੇ ਬਣਾਏ ਹਨ, ਉਹ ਆਮ ਘਰਾਂ ਦੇ ਲੋਕਾਂ ਵਿਚੋਂ ਬਣਾਏ ਹਨ। ਪਰ ਵਿਧਾਇਕ ਨੇ ਆਪਣੇ ਪਰਿਵਾਰਾਂ ਨੂੰ ਬਣਾ ਕੇ ਹੋਰਨਾਂ ਆਗੂਆਂ ਨੂੰ ਅੱਖੋਂ ਪਰੋਖੇ ਕੀਤਾ ਹੈ। ਜਿਸ ਤੋਂ ਸਾਬਤ ਹੁੰਦਾ ਹੈ ਉਹ ਸਿਆਸਤ ਲੋਕਾਂ ਲਈ ਨਹੀਂ, ਆਪਣੇ ਪਰਿਵਾਰ ਲਈ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਤੇ ਨਗਰ ਕੌਂਸਲ ਦੇ ਚੇਅਰਮੈਨ ਨੇ ਕੂੜੇ ’ਤੇ ਸਿਅਸਤ ਖੇਡਦੇ ਹੋਏ ਕਿਹਾ ਸੀ ਕਿ ਉਹ ਦਸਤਾਨੇ ਪਾ ਕੇ ਆਪ ਕੂੜਾ ਚੁੱਕਣਗੇ। ਪਰ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋੜਵੰਦ ਲੋਕਾਂ ਦੇ ਭਲਾਈ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਗੰਭੀਰ ਹੈ। ਇਸ ਮੌਕੇ ਟਰੱਸਟੀ ਹਿਤੇਸ਼ ਮਹਾਜਨ, ਟਰੱਸਟੀ ਰਘੁਬੀਰ ਖਾਲਸਾ, ਉਪ ਚੇਅਰਮੈਨ ਅਸ਼ਵਨੀ ਸ਼ਰਮਾ, ਬਲਾਕ ਪ੍ਰਧਾਨ ਹੇਮਰਾਜ, ਸੁੱਚਾ ਸਿੰਘ ਮੁਲਤਾਨੀ, ਨੀਰਜ ਸਲਹੋਤਰਾ, ਸਮਿੰਦਰ ਮੋਂਟੂ, ਯੋਗੇਸ਼ ਸ਼ਰਮਾ, ਰੁਪੇਸ਼ ਕੁਮਾ ਰ, ਸ਼ਰਨਜੀਤ ਸਿੰਘ, ਰੋਬਿਨ ਸਿੰਘ, ਦਵਿੰਦਰ ਲੌਂਗੀਆ, ਜਗਜੀਤ ਸਿੰਘ, ਜੱਸਾ, ਕੁਲਦੀਪ ਕੁਮਾਰ ਬਲਾਕ ਪ੍ਰਧਾਨ, ਰਜਿੰਦਰ ਨਈਅਰ, ਪ੍ਰਭਦੀਪ ਸਿੰਘ ਸੋਨੂ, ਮਨਦੀਪ ਸਿੰਘ, ਗਗਨ ਮਹਾਜਨ, ਅਜੀਤ ਮਸੀਹ, ਮੋਹਨ ਲਾਲ, ਕਾਲਾ ਐਮ.ਸੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਮੰਦਰ ’ਚ ਨਤਮਸਤਕ ਹੋਏ ਅਗਲੀ ਖ਼ਬਰ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24