ਲਾਇਨਜ਼ ਕਲੱਬ ਸਟਾਰ ਵਲੋਂ ਅਬਰੋਲ ਨਗਰ ਨਵਾਂ ਪੁਲ ਸੈਰਗਾਹ ਸਥਾਨ ’ਤੇ 5 ਸੋਲਰ ਲਾਈਟਾਂ ਸਥਾਪਤ
ਪਠਾਨਕੋਟ, 14 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਐਮ. ਜੇ.
ਪਠਾਨਕੋਟ, 14 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਐਮ.ਜੇ.ਐਫ. ਰਣਬੀਰ ਸਿੰਘ ਵਾਲੀਆ ਦੀ ਅਗਵਾਈ ਹੇਠ ਅਬਰੋਲ ਨਗਰ ਨਵਾਂ ਪੁਲ ਸਥਿਤ ਵਣ ਵਿਭਾਗ ਤੋਂ ਪਿਛਲੇ ਕਈ ਸਾਲਾਂ ਤੋਂ ਗੋਦ ਲਏ ਸੈਰਗਾਹ ਸਥਾਨ ’ਤੇ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ 5 ਸੋਲਰ ਲਾਈਟਾਂ ਲਗਾਈਆਂ ਗਈਆਂ । ਇਸ ਤੋਂ ਪਹਿਲਾਂ ਵੀ ਕਲੱਬ ਵਲੋਂ ਸੈਰ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਸ਼ੈਡ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਚੇਅਰਮੈਨ ਇਨਵਾਇਰਮੈਂਟ ਲਾਇਨ ਭਾਰਤ ਗੁਪਤਾ ਤੇ ਜੀ.ਐਮ.ਟੀ. ਕੋਆਰਡੀਨੇਟਰ ਪੀ.ਡੀ.ਜੀ. ਲਾਇਨ ਸੁਦੀਪ ਗਰਗ ਵਿਸ਼ੇਸ਼ ਤੌਰ ’ਤੇ ਪਹੁੰਚੇ । ਪ੍ਰੋਜੈਕਟ ਚੇਅਰਮੈਨ ਦੀ ਜ਼ਿੰਮੇਵਾਰੀ ਰਮੇਸ਼ ਮਹਾਜਨ ਨੇ ਨਿਭਾਈ । ਇਸ ਮੌਕੇ ਰਣਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਸਟਾਰ ਵਲੋਂ ਸੈਰਗਾਹ ਸਥਾਨ ’ਤੇ ਲੋਕਾਂ ਦੇ ਬੈਠਣ ਲਈ 20 ਬੈਂਚ ਲਗਾਏ ਗਏ ਹਨ । ਵਾਤਾਵਰਨ ਸੰਭਾਲ ਦੇ ਮਕਸਦ ਨਾਲ ਇੱਥੇ 650 ਬੂਟੇ ਵੀ ਲਗਾਏ ਗਏ ਹਨ । ਪਾਰਕ ਦੇ ਪ੍ਰਵੇਸ਼ ਦੁਆਰ ’ਤੇ ਗੇਟ ਬਣਾਇਆ ਗਿਆ ਹੈ, ਤਾਂ ਜੋ ਕੋਈ ਵੀ ਮੋਟਰਸਾਈਕਲ, ਸਕੂਟਰ ਜਾਂ ਕਾਰ ਅੰਦਰ ਨਾ ਲਿਆ ਸਕੇ । ਸੈਰਗਾਹ ਸਥਾਨ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਵਾਈਸ ਪ੍ਰਧਾਨ ਐਮ.ਜੇ.ਐਫ. ਇੰਦਰਜੋਤ ਸਿੰਘ ਤੇ ਪ੍ਰੋਜੈਕਟ ਚੇਅਰਮੈਨ ਅਰੁਣ ਜੌਲੀ ਖੁਦ ਟਰੈਕ ਦੀ ਸਾਂਭ-ਸੰਭਾਲ ਕਰਦੇ ਹਨ । ਹੁਣ ਕਲੱਬ ਵਲੋਂ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ । ਰਣਬੀਰ ਸਿੰਘ ਵਾਲੀਆ ਨੇ ਕਿਹਾ ਕਿ ਕਲੱਬ ਦਾ ਮੁੱਖ ਮਕਸਦ ਸਮਾਜਿਕ ਤੇ ਧਾਰਮਿਕ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਹੈ । ਮੁੱਖ ਮਹਿਮਾਨ ਭਾਰਤ ਗੁਪਤਾ ਤੇ ਪੀ.ਡੀ.ਜੀ. ਲਾਇਨ ਸੁਦੀਪ ਗਰਗ ਨੇ ਲਾਇਨਜ਼ ਕਲੱਬ ਸਟਾਰ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸੈਕਟਰੀ ਐਮ.ਜੇ.ਐਫ. ਹਰਜੀਤ ਸੈਣੀ, ਖ਼ਜ਼ਾਨਚੀ ਪ੍ਰਦੀਪ ਖੋਸਲਾ, ਪੀ.ਆਰ.ਓ. ਰਾਜੇਸ਼ ਵਰਮਾ, ਵਾਈਸ ਪ੍ਰਧਾਨ ਐਮ.ਜੇ.ਐਫ. ਇੰਦਰਜੋਤ ਸਿੰਘ, ਵਾਈਸ ਪ੍ਰਧਾਨ ਐਮ.ਜੇ.ਐਫ. ਪਰਮਪਾਲ ਸਿੰਘ ਕਾਹਲੋਂ, ਸੁਨੀਲ ਸ਼ਰਮਾ, ਅਰੁਣ ਜੌਲੀ, ਸੋਨੂੰ ਵਰਮਾ, ਰਮੇਸ਼ ਮਹਾਜਨ, ਤਰਨਜੀਤ ਸਿੰਘ, ਹਰਸ਼ ਮਹਾਜਨ, ਪ੍ਰਭਦੀਪ ਮਾਂਗਟ, ਜਗਮੋਹਨ ਘੁੰਮਣ ਅਤੇ ਬੰਟੀ ਵਾਲੀਆ ਆਦਿ ਹਾਜ਼ਰ ਸਨ ।