ਵਡਾਲਾ ਬਾਂਗਰ ਵਿਖੇ ਇਕੋ ਰਾਤ 10 ਦੁਕਾਨਾਂ ’ਚ ਚੋਰੀ
ਰੋਸ ’ਚ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਧਰਨਾ
ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)- ਵਡਾਲਾ ਬਾਂਗਰ ਦੇ ਮੇਨ ਅੱਡੇ ’ਤੇ 10 ਦੁਕਾਨਾਂ ਦੇ ਇਕ ਚੋਰ ਗਿਰੋਹ ਵਲੋਂ ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।
ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)- ਵਡਾਲਾ ਬਾਂਗਰ ਦੇ ਮੇਨ ਅੱਡੇ ’ਤੇ 10 ਦੁਕਾਨਾਂ ਦੇ ਇਕ ਚੋਰ ਗਿਰੋਹ ਵਲੋਂ ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਰੋਸ ’ਚ ਆਏ ਦੁਕਾਨਦਾਰਾਂ ਨੇ ਵਡਾਲਾ ਬਾਂਗਰ ਮੇਨ ਸੜਕ ’ਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੀਤ ਦੁਕਾਨਦਾਰਾਂ ਨੇ ਦੱਸਿਆ ਕਿ ਵਡਾਲਾ ਬਾਂਗਰ ਚੋਰ ਗਿਰੋਹ ਸਰਗਰਮ ਹੈ, ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਤੋਂ ਪਤਾ ਚਲਿਆ ਹੈ ਕਿ 7-8 ਕਰੀਬ ਵਿਅਕਤੀਆਂ ਦਾ ਚੋਰ ਗਿਰੋਹ ਵਲੋਂ ਬੀਤੀ ਰਾਤ ਵਡਾਲਾ ਬਾਂਗਰ ਮੇਨ ਬੱਸ ਅੱਡੇ ’ਤੇ ਪੈਂਦੀਆਂ ਕਰੀਬ 10-12 ਦੁਕਾਨਾਂ ’ਤੋ ਚੋਰੀ ਕੀਤੀ ਗਈ ਹੈ ਜਿਸ ਨਾਲ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਹੀ ਇਹ ਸਭ ਕੁੱਝ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਡਾਲਾ ਬਾਂਗਰ ਵਿਖੇ ਪੁਲਿਸ ਚੌਕਸੀ ਨੂੰ ਵਧਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਸਕੇ।