ਮਨੀਸ਼ ਸਿਸੋਦੀਆ ਵਲੋਂ ਕਾਦੀਆਂ ਵਿਖੇ ਬੂਥ ਇੰਚਾਰਜਾਂ ਨਾਲ ਮੀਟਿੰਗ
2027 ਚੋਣਾਂ ਨੂੰ ਲੈ ਕੇ ਬੂਥ ਇੰਚਾਰਜਾਂ ਨੂੰ ਲਾਮਬੰਦ ਕੀਤਾ
ਕਾਦੀਆਂ, 14 ਸਤੰਬਰ (ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਕਾਦੀਆਂ ਵਿਖੇ ਪਾਰਟੀ ਦੇ ਬੂਥ ਇੰਚਾਰਜਾਂ ਨਾਲ ਅਹਿਮ ਮੀਟਿੰਗ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਉਪ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀ ਅਗਵਾਈ ਹੇਠ ਹੋਈ।
ਕਾਦੀਆਂ, 14 ਸਤੰਬਰ (ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਕਾਦੀਆਂ ਵਿਖੇ ਪਾਰਟੀ ਦੇ ਬੂਥ ਇੰਚਾਰਜਾਂ ਨਾਲ ਅਹਿਮ ਮੀਟਿੰਗ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਉਪ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮਨੀਸ਼ ਸਿਸੋਦੀਆ ਨੇ ਬੂਥ ਇੰਚਾਰਜਾਂ ਨਾਲ ਪਾਰਟੀ ਦੀ ਜਥੇਬੰਦਕ ਸਥਿਤੀ, ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਪਾਰਟੀ ਦੇ ਵਰਕਰਾਂ ਤੇ ਬੂਥ ਇੰਚਾਰਜਾਂ ਨੂੰ ਪੂਰੀ ਤਨਦੇਹੀ ਨਾਲ ਮੈਦਾਨ ’ਚ ਸਰਗਰਮ ਹੋ ਕੇ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਾਮਬੰਦ ਕੀਤਾ। ਸ: ਮਾਹਲ ਨੇ ਕਿਹਾ ਕਿ ਕਾਦੀਆਂ ਹਲਕੇ ਵਿਚ ‘ਆਪ’ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਬੂਥ ਪੱਧਰ ਤੱਕ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ, ਬੂਥ ਇੰਚਾਰਜਾਂ ਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗਾਇਤਰੀ ਮਹਿਲਾ ਵਿੰਗ ਇੰਚਾਰਜ, ਰੰਜੀਵ ਸ਼ਰਮਾ ਚੇਅਰਮੈਨ ਗੁਰਦਾਸਪੁਰ, ਚੇਅ. ਗੁਰਦੇਵ ਸਿੰਘ ਲਖਾਣਾ, ਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ‘ਆਪ’, ਚੇਅ. ਬਲਵਿੰਦਰ ਸਿੰਘ ਸੋਨਾ ਬਾਜਵਾ, ਸਰਬਜੀਤ ਸਿੰਘ ਭੱਤੂ ਮਾਹਲ, ਉਪ ਪ੍ਰਧਾਨ ਗੁਰਦਿਲਬਾਗ ਸਿੰਘ ਮਾਹਲ, ਚੇਅ. ਮੁਖਦੇਵ ਸਿੰਘ ਆਲੋਵਾਲ, ਸਰਪੰਚ ਹਰਪਾਲ ਸਿੰਘ ਕੰਗ, ਮਨਿੰਦਰਪਾਲ ਸਿੰਘ ਘੁੰਮਣ ਬਲਾਕ ਪ੍ਰਧਾਨ, ਸੰਗਠਨ ਇੰਚਾਰਜ ਜਸਪਾਲ ਸਿੰਘ ਪੰਧੇਰ, ਜਤਿੰਦਰ ਕੌਰ ਖੁੰਡੀ ਜ਼ਿਲ੍ਹਾ ਪ੍ਰੀਸ਼ਦ ਮੈਬਰ, ਸਰਬਜੀਤ ਸਿੰਘ ਭੱਤੂ ਮਾਹਲ, ਉਪ ਪ੍ਰਧਾਨ ਗੁਰਦਿਲਬਾਗ ਸਿੰਘ ਮਾਹਲ, ਸੁਖਜੀਤ ਸਿੰਘ ਵੜੈਚ ਸਰਪੰਚ, ਬਿਕਰਮ ਪਾਲ ਸਿੰਘ ਸਰਪੰਚ ਸਠਿਆਲੀ, ਸ਼ਮਸ਼ੇਰ ਸਿੰਘ ਸ਼ੇਰਾ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਸੰਧਵਾਂ, ਓਂਕਾਰ ਸਿੰਘ ਸਹਾਰੀ, ਸਰਪੰਚ ਸੁਖਦੇਵ ਸਿੰਘ ਕਾਹਲਵਾਂ, ਬਿਕਰਮਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਗਿੰਨੀ ਭਾਟੀਆ, ਵਿਜੈ ਕੁਮਾਰ, ਰਾਜ ਕੁਮਾਰ ਜੀਟਰ ਸੀਨੀਅਰ ਉਪ ਪ੍ਰਧਾਨ, ਜਸਵਿੰਦਰ ਸਿੰਘ, ਸੁਲੱਖਣ ਸਿੰਘ, ਹਰਦੇਵ ਸਿੰਘ ਦੇਬੀ ਸੰਧਵਾਂ, ਸੰਨਦੀਪ ਸਿੰਘ ਠੱਕਰਵਾਲ, ਕਰਨ ਮਾਹਲ, ਸਾਗਰ ਮਾਹਲ, ਪ੍ਰੇਮ ਸਿੰਘ ਘੁੰਮਣ, ਗੁਰਭੇਜ ਸਿੰਘ ਪਸਨਾਵਾਲ ਆਦਿ ਹਾਜ਼ਰ ਸਨ ।