15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁੱਡਵਿਲ ਸਕੂਲ ’ਚ ਰਾਸ਼ਟਰੀ ਹਿੰਦੀ ਦਿਵਸ ’ਤੇ ਵਿੱਦਿਅਕ ਮੁਕਾਬਲੇ

ਬਟਾਲਾ, 14 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ’ਚ ਰਾਸ਼ਟਰੀ ਹਿੰਦੀ ਦਿਵਸ ਦੇ ਸਬੰਧ ’ਚ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਵਲੋਂ ਰਾਸ਼ਟਰੀ ਭਾਸ਼ਾ ਹਿੰਦੀ ਦੀ ਮਹੱਤਤਾ ਬਾਰੇ ਆਪਣੀਆਂ ਰਚਨਾਵਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਬਟਾਲਾ, 14 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ’ਚ ਰਾਸ਼ਟਰੀ ਹਿੰਦੀ ਦਿਵਸ ਦੇ ਸਬੰਧ ’ਚ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਵਲੋਂ ਰਾਸ਼ਟਰੀ ਭਾਸ਼ਾ ਹਿੰਦੀ ਦੀ ਮਹੱਤਤਾ ਬਾਰੇ ਆਪਣੀਆਂ ਰਚਨਾਵਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ। ਲਵਲੀਨਦੀਪ ਕੌਰ ਜਮਾਤ 6ਵੀਂ ਨੇ ਆਪਣੀ ਪ੍ਰਭਾਵਸ਼ਾਲੀ ਰਚਨਾ ਪੇਸ਼ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਇੰਚਾਰਜ ਅਧਿਆਪਕ ਰਾਜਬੀਰ ਕੌਰ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਭਾਸ਼ਾ ਹਿੰਦੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1949 ’ਚ ਸੰਵਿਧਾਨਕ ਪੱਖੋਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਤੇ 14 ਸਤੰਬਰ 1953 ਨੂੰ ਪਹਿਲੀ ਵਾਰ ਰਾਸ਼ਟਰੀ ਹਿੰਦੀ ਦਿਵਸ ਮਨਾਉਣ ਦੀ ਪ੍ਰੰਪਰਾ ਸ਼ੁਰੂ ਹੋਈ। ਆਪਣੇ ਭਾਸ਼ਣ ’ਚ ਪ੍ਰਿੰਸੀਪਲ ਜਸਬਿੰਦਰ ਕੌਰ ਵਲੋਂ ਪੇਸ਼ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਤੇ ਸੀਨੀਅਰ ਅਧਿਆਪਕ ਰਾਜਬੀਰ ਕੌਰ ਦੇ ਇਸ ਪ੍ਰੋਗਰਾਮ ਲਈ ਕੀਤੇ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਦੇ ਸੰਬੰਧ ’ਚ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਸੰਗਤਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਮਜ਼ਬੂਤ- ਅਮਨਦੀਪ ਗਿੱਲ, ਸਤਿੰਦਰ ਰਿਆੜ
Ad Position 24