ਵਿਆਹ ਪੁਰਬ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਬਟਾਲਾ ਵਲੋਂ ਗੁਰਮਤਿ ਸਮਾਗਮ ਕੱਲ੍ਹ
ਬਟਾਲਾ, 14 ਸਤੰਬਰ (ਹਰਦੇਵ ਸਿੰਘ ਸੰਧੂ): ਵਿਆਹ ਪੁਰਬ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਬਟਾਲਾ ਵਲੋਂ ਗੁਰਮਤਿ ਸਮਾਗਮ 16 ਸਤੰਬਰ ਬਟਾਲਾ ਕਚਿਹਰੀ ਵਿਖੇ ਬਾਰ ਰੂਮ ਵਿਖੇ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਰ ਐਸ਼ੋਸਿਏਸ਼ਨ ਦੇ ਪ੍ਰਧਾਨ ਵਕੀਲ ਸਤਿੰਦਰਪਾਲ ਸਿੰਘ ਕਾਹਲੋਂ (ਸੱਤੀ) ਨੇ ਦੱਸਿਆ ਕਿ ਹਰ ਸਾਲ ਵਿਆਹ ਪੁਰਬ ਮੌਕੇ ਬਾਰ ਐਸ਼ੋਸਿਏਸ਼ਨ ਵਲੋਂ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ।
ਬਟਾਲਾ, 14 ਸਤੰਬਰ (ਹਰਦੇਵ ਸਿੰਘ ਸੰਧੂ): ਵਿਆਹ ਪੁਰਬ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਬਟਾਲਾ ਵਲੋਂ ਗੁਰਮਤਿ ਸਮਾਗਮ 16 ਸਤੰਬਰ ਬਟਾਲਾ ਕਚਿਹਰੀ ਵਿਖੇ ਬਾਰ ਰੂਮ ਵਿਖੇ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਰ ਐਸ਼ੋਸਿਏਸ਼ਨ ਦੇ ਪ੍ਰਧਾਨ ਵਕੀਲ ਸਤਿੰਦਰਪਾਲ ਸਿੰਘ ਕਾਹਲੋਂ (ਸੱਤੀ) ਨੇ ਦੱਸਿਆ ਕਿ ਹਰ ਸਾਲ ਵਿਆਹ ਪੁਰਬ ਮੌਕੇ ਬਾਰ ਐਸ਼ੋਸਿਏਸ਼ਨ ਵਲੋਂ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਾਰ 16 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ’ਚ ਪੰਥ ਪ੍ਸਿੱਧ ਰਾਗੀ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਭੋਗ ਉਪਰੰਤ ਲੰਗਰ ਵਰਤਾਏ ਜਾਣਗੇ। ਇਸ ਮੌਕੇ ਵਕੀਲ ਰਘਬੀਰ ਸਿੰਘ ਸੰਧੂ, ਮਨਜੀਤ ਸਿੰਘ ਜਨਰਲ ਸਕੱਤਰ, ਗੁਰਕ੍ਰਿਪਾਲ ਸਿੰਘ, ਭੁਪਿੰਦਰ ਸਿੰਘ ਬਾਜਵਾ, ਭਰਤ ਅਗਰਵਾਲ, ਸ਼ਿਵਤੇਜ ਸਿੰਘ ਭੁੱਲਰ, ਰੁਪਿੰਦਰ ਸਿੰਘ, ਦੀਪਕ ਮੋਹਨਾ, ਪਾਰਸ ਭਗਤ, ਅਭੀਨਵ ਸ਼ਰਮਾ, ਬਿਕਰਮਜੀਤ ਸਿੰਘ ਸਿੰਬਲ, ਸਚਿਨ ਤਰਗੋਤਰਾ ਖਜਾਨਚੀ, ਸਿਮਰਜੀਤ ਸਿੰਘ ਬਾਜਵਾ ਮੀਤ ਸਕੱਤਰ , ਤਮੰਨਾ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।