ਗੁਰਦਾਸਪੁਰ ਵਿਖੇ 5 ਰੋਜ਼ਾ ਸ੍ਰੀ ਰਾਮ ਕਥਾਮ੍ਰਿਤ ਮਹਾਂਉਤਸਵ ਦਾ ਆਯੋਜਨ
ਗੁਰਦਾਸਪੁਰ, 21 ਸਤੰਬਰ (ਪੰਕਜ ਸ਼ਰਮਾ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਰਵਭੌਮ ਸੰਤ ਆਸ਼ੂਤੋਸ਼ ਮਹਾਰਾਜ ਜੀ ਦੀ ਅਸੀਮ ਕ੍ਰਿਪਾ ਨਾਲ 5 ਰੋਜ਼ਾ ਭਵਿਆ ਸ੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਪਾਵਨ ਕਥਾ 22 ਸਤੰਬਰ ਤੋਂ 26 ਸਤੰਬਰ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਵਰਮਾ ਪੈਲੇਸ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਕਰਵਾਈ ਜਾਵੇਗੀ ।
ਸ
ਸੁਸ੍ਰੀ ਸ਼ਚੀ ਭਾਰਤੀ
22-09-2026
ਗੁਰਦਾਸਪੁਰ, 21 ਸਤੰਬਰ (ਪੰਕਜ ਸ਼ਰਮਾ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਰਵਭੌਮ ਸੰਤ ਆਸ਼ੂਤੋਸ਼ ਮਹਾਰਾਜ ਜੀ ਦੀ ਅਸੀਮ ਕ੍ਰਿਪਾ ਨਾਲ 5 ਰੋਜ਼ਾ ਭਵਿਆ ਸ੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਪਾਵਨ ਕਥਾ 22 ਸਤੰਬਰ ਤੋਂ 26 ਸਤੰਬਰ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਵਰਮਾ ਪੈਲੇਸ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਕਰਵਾਈ ਜਾਵੇਗੀ । ਇਸ ਮੌਕੇ ਕਥਾ ਵਿਆਸ ਪ੍ਰਗਿਆਚਕਸ਼ੁ ਸਾਧਵੀ ਸੁਸ੍ਰੀ ਸ਼ਚੀ ਭਾਰਤੀ (ਸ਼ਿਸ਼ਿਆ ਆਸ਼ੂਤੋਸ਼ ਮਹਾਰਾਜ) ਆਪਣੇ ਮੁਖਾਰਬਿੰਦ ਤੋਂ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਦਿਵਯ ਜੀਵਨ ਚਰਿੱਤਰ, ਉਨ੍ਹਾਂ ਦੇ ਆਦਰਸ਼ਾਂ ਅਤੇ ਰਾਮ ਰਾਜ ਦੀ ਸੰਕਲਪਨਾ ’ ਤੇ ਚਾਨਣਾ ਪਾਉਣਗੇ । ਸੰਸਥਾਨ ਦੇ ਪ੍ਰਚਾਰਕ ਸਵਾਮੀ ਰੰਜੀਤਾਨੰਦ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਹਰ ਰੋਜ਼ ਲੰਗਰ-ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ ।