25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਤਰੀਜ਼ਾ ਨਗਰ ਵਿਖੇ ਸਾਂਝਾ ਮਸੀਹ ਸੰਮੇਲਨ ਸੰਬੰਧੀ ਮੀਟਿੰਗ

ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਧਾਰੀਵਾਲ ਬਲਾਕ ਦੇ ਤਰੀਜ਼ਾ ਨਗਰ ਵਿਖੇ ਮੀਟਿੰਗ ਪੰਜਾਬ ਚਰਚ ਪ੍ਰੋਟੈਕਸ਼ਨ ਕੈਥੋਲਿਕ ਦੇ ਪ੍ਰਧਾਨ ਰਾਕੇਸ਼ ਵਿਲੀਅਮ ਦੀ ਪ੍ਰਧਾਨਗੀ ’ਚ ਕੀਤੀ ਗਈ। ਮੀਟਿੰਗ ’ਚ ਖੇਤਰ ਦੇ ਵੱਖ-ਵੱਖ ਕੈਥੋਲਿਕ ਧਾਰਮਿਕ ਆਗੂਆਂ, ਬੁੱਧੀਜੀਵੀਆਂ, ਪਾਦਰੀ ਸਾਹਿਬਾਨਾਂ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਇਸ ਸਮਾਗਮ ਨੂੰ ਸਫਲ ਬਣਾਇਆ।

Ad Position 21
No active advertisement
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਪੰਜਾਬੀ ਦਿਵਸ ਮਨਾਉਂਦੇ ਹੋਏ। ਤਸਵੀਰ: ਸਵਰਨ ਸਿੰਘ 24-09-2026
ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਧਾਰੀਵਾਲ ਬਲਾਕ ਦੇ ਤਰੀਜ਼ਾ ਨਗਰ ਵਿਖੇ ਮੀਟਿੰਗ ਪੰਜਾਬ ਚਰਚ ਪ੍ਰੋਟੈਕਸ਼ਨ ਕੈਥੋਲਿਕ ਦੇ ਪ੍ਰਧਾਨ ਰਾਕੇਸ਼ ਵਿਲੀਅਮ ਦੀ ਪ੍ਰਧਾਨਗੀ ’ਚ ਕੀਤੀ ਗਈ। ਮੀਟਿੰਗ ’ਚ ਖੇਤਰ ਦੇ ਵੱਖ-ਵੱਖ ਕੈਥੋਲਿਕ ਧਾਰਮਿਕ ਆਗੂਆਂ, ਬੁੱਧੀਜੀਵੀਆਂ, ਪਾਦਰੀ ਸਾਹਿਬਾਨਾਂ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਇਸ ਸਮਾਗਮ ਨੂੰ ਸਫਲ ਬਣਾਇਆ। ਸਮੂਹ ਹਾਜ਼ਰੀਨ ਨੇ ਭਾਈਚਾਰਕ ਏਕਤਾ ਤੇ ਧਾਰਮਿਕ ਸਦਭਾਵਨਾ ਨੂੰ ਬਣਾਈ ਰੱਖਣ ਦੇ ਸਾਂਝੇ ਸੰਕਲਪ ਨਾਲ ਵਿਚਾਰ-ਵਟਾਂਦਰਾ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਪੁੱਜੇ। ਬਾਊ ਮੁਨੱਵਰ ਮਸੀਹ ਨੇ ਕਿਹਾ ਕਿ 28 ਸਤੰਬਰ ਤੋਂ 1 ਅਕਤੂਬਰ ਤੱਕ ਬਿਧੀਪੁਰ ਚਰਚ ਗਰਾਊਂਡ, ਧਾਰੀਵਾਲ ਵਿਖੇ ਸਾਂਝਾ ਮਸੀਹ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਨ੍ਹਾਂ ਸਮੂਹ ਸੰਗਤ ਨੂੰ ਦਿਲੋਂ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਸੰਮੇਲਨ ਵਿੱਚ ਪਹੁੰਚ ਕੇ ਏਕਤਾ ਦਾ ਪ੍ਰਗਟਾਵਾ ਕਰਨ ਅਤੇ ਬਾਈਬਲ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ, ਤਾਂ ਜੋ ਸਮਾਜ ਵਿੱਚ ਸ਼ਾਂਤੀ, ਪ੍ਰੇਮ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਸੈਂਟਰਲ ਪਾਦਰੀ ਸ਼ਾਮ ਸੁੰਦਰਮ (ਟੀ.ਪੀ.ਐਮ) ਦੀ ਯੋਗ ਅਗਵਾਈ ਹੇਠ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਗੁਰਦਾਸਪੁਰ, ਧਾਰੀਵਾਲ , ਕਲਾਨੌਰ, ਬਟਾਲਾ ਤੇ ਡੇਰਾ ਬਾਬਾ ਨਾਨਕ ਸਮੇਤ ਵੱਖ-ਵੱਖ ਥਾਵਾਂ ’ਚੋਂ ਲੰਘੇਗੀ। ਮੀਟਿੰਗ ਵਿਚ ਪ੍ਰਧਾਨ ਰਾਕੇਸ਼ ਵਿਲੀਅਮ ਤੇ ਹੋਰ ਆਗੂਆਂ ਨੇ ਸਮੂਹ ਹਾਜ਼ਰੀਨ ਅਤੇ ਖੇਤਰ ਦੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵਕ ਸੋਨੂੰ ਸੰਘਰ, ਪਾਸਟਰ ਪ੍ਰੇਮ ਮਸੀਹ, ਐਡਵੋਕੇਟ ਪੌਲ ਅਗਸਟਿਨ, ਜੋਜਫ ਮਸੀਹ, ਪ੍ਰਕਾਸ਼ ਮਸੀਹ, ਜੈਕਬ ਮਸੀਹ, ਮਾਸਟਰ ਸਤਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੜੋਏ ਵਿਖੇ ਐੱਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਮਨਾਇਆ ਵਿਸ਼ਵ ਪੰਜਾਬੀ ਦਿਵਸ ਸਮਾਗਮ
Ad Position 24