25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਬੜੋਏ ਵਿਖੇ ਐੱਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ

ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਪਿੰਡ-ਪਿੰਡ ਲਗਾਤਾਰ ਮੀਟਿੰਗਾਂ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਹੋਇਆਂ ਐੱਸ. ਸੀ.

Ad Position 21
No active advertisement
ਅਜੀਤ ਡੈਸਕ 24-09-2026
ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਪਿੰਡ-ਪਿੰਡ ਲਗਾਤਾਰ ਮੀਟਿੰਗਾਂ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਹੋਇਆਂ ਐੱਸ.ਸੀ./ ਬੀ.ਸੀ. ਏਕਤਾ ਮੰਚ ਪੰਜਾਬ ਦੀ ਟੀਮ ਵਲੋਂ ਪਿੰਡ ਬੜੋਏ ਵਿਖੇ ਗੁਲਜ਼ਾਰ ਸਿੰਘ ਦੀ ਦੇਖ-ਰੇਖ ਹੇਠ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ’ਚ ਪੰਜਾਬ ਦੇ ਸਾਰੇ ਸੀਨੀਅਰ ਅਹੁਦੇਦਾਰਾਂ ਨੇ ਭਾਗ ਲਿਆ। ਜਥੇਬੰਦੀ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੇ.ਪੀ., ਸਰਪ੍ਰਸਤ ਜਸਪਾਲ ਸਿੰਘ ਕਲਿਆਣਪੁਰ ਤੇ ਚੇਅਰਮੈਨ ਬਾਊ ਹੰਸ ਰਾਜ ਤੇ ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਐੱਸ.ਸੀ./ਬੀ.ਸੀ. ਭਾਈਚਾਰਾ ਸਿਰਫ਼ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦੀ ਸ਼ੋਭਾ ਬਣਦਾ ਹੈ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਸ ਨੂੰ ਸਿਫ਼ਫ ਵੋਟ ਬੈਂਕ ਦੇ ਤੌਰ ’ਤੇ ਹੀ ਵਰਤਦੀਆਂ ਹਨ, ਅੰਗਰੇਜ਼ਾਂ ਦੀ ਬਣਾਈ ਗਈ ਨੀਤੀ ‘ਯੂਜ ਐਂਡ ਥਰੂ’ ’ਤੇ ਕੰਮ ਕਰਦੇ ਹਨ, ਪਿੰਡਾਂ ਵਿਚ ਗਰੀਬ ਦੱਬੇ ਕੁਚਲੇ ਲੋਕਾਂ ਦੀ ਸੁਣਵਾਈ ਕਿਤੇ ਵੀ ਸਰਕਾਰੇ ਦਰਬਾਰੇ ਨਹੀਂ ਹੁੰਦੀ, ਬਹੁ ਗਿਣਤੀ ਭਾਈਚਾਰਾ ਹੋਣ ਦੇ ਬਾਵਜੂਦ ਵੀ ਸਰਕਾਰਾਂ ਵਿਚ ਇਨ੍ਹਾਂ ਨੂੰ ਕੋਈ ਵੀ ਯੋਗ ਨਮਾਇੰਦਗੀ ਨਹੀਂ ਮਿਲਦੀ। ਇਨ੍ਹਾਂ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਹੀ ਐੱਸ.ਸੀ/ਬੀ.ਸੀ. ਏਕਤਾ ਮੰਚ ਪੰਜਾਬ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਭਾਈਚਾਰੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਰਾਜਨੀਤੀ ’ਚ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਕੋ ਇਕ ਮੂਲ ਅਧਿਕਾਰ ਵੋਟ ਦਾ ਹੈ ਜੋ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਜੋ ਸਾਡੇ ਹੱਕਾਂ ਦੀ ਰਾਖੀ ਕਰੇ ਅਤੇ ਸਾਨੂੰ ਬਣਦਾ ਮਾਣ-ਸਨਮਾਨ ਦੇਵੇ। ਇਸ ਮੌਕੇ ਐੱਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਟੀਮ ਵਲੋਂ ਪਿੰਡ ਬੜੋਏ ਦਾ ਪ੍ਰਧਾਨ ਗੁਲਜਾਰ ਸਿੰਘ ਨੂੰ ਲਗਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਾਮਪਾਲ ਬੱਲ ਨੇ ਨਿਭਾਈ। ਇਸ ਮੌਕੇ ਜਥੇਬੰਦੀ ਦੇ ਪੰਜਾਬ ਦੇ ਸਰਪ੍ਰਸਤ ਜਸਪਾਲ ਸਿੰਘ ਕਲਿਆਣਪੁਰ, ਚੇਅਰਮੈਨ ਬਾਊ ਹੰਸ ਰਾਜ, ਪੰਜਾਬ ਪ੍ਰਧਾਨ ਇੰਜੀਨੀਅਰ ਜੇ.ਪੀ. ਸਿੰਘ, ਜਨਰਲ ਸਕੱਤਰ ਰਾਮਪਾਲ ਬੱਲ, ਉਪ ਪ੍ਰਧਾਨ ਰਜੇਸ਼ ਕੁਮਾਰ ਸੋਹਲ, ਸਕੱਤਰ ਦਲਜੀਤ ਸਿੰਘ ਛੋਟੇਪੁਰ, ਡਾ. ਇਮੈਨੁਅਲ ਸਹੋਤਾ, ਰਾਮ ਸਿੰਘ, ਸਾ. ਇੰਸਪੈਕਟਰ ਰਾਮ ਸਿੰਘ, ਗੁਰਮੀਤ ਮਸੀਹ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਨੇ ਪਿੰਡ ਦੀ ਫਿਰਨੀ ’ਤੇ ਇੰਟਰਲਾਕ ਲਗਵਾਈਆਂ ਅਗਲੀ ਖ਼ਬਰ ਪਿੰਡ ਤਰੀਜ਼ਾ ਨਗਰ ਵਿਖੇ ਸਾਂਝਾ ਮਸੀਹ ਸੰਮੇਲਨ ਸੰਬੰਧੀ ਮੀਟਿੰਗ
Ad Position 24