ਪਿੰਡ ਢੰਡੇ ਵਿਖੇ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ
ਹਰਚੋਵਾਲ/ਊਧਨਵਾਲ, 27 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਪਿੰਡ ਢੰਡੇ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਪਾਰਟੀ ਦੇ ਮੈਂਬਰ ਪੰਚਾਇਤ ਅਮਰੀਕ ਸਿੰਘ ਮੀਕਾ, ਦਲਬੀਰ ਸਿੰਘ ਮੈਂਬਰ ਪੰਚਾਇਤ ਤੇ ਹੋਰ ਕਾਂਗਰਸੀ ਵਰਕਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਕਾਂਗਰਸੀ ਆਗੂ ਅਮਰੀਕ ਸਿੰਘ ਮੀਕਾ, ਸਿਮਰਜੀਤ ਸਿੰਘ ਸਿੰਮਾ, ਜਸਵਿੰਦਰ ਸਿੰਘ ਜੱਸੂ, ਪ੍ਰੇਮ ਸਿੰਘ, ਦਲਬੀਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਸਿੰਘ, ਭੋਲਾ ਸਿੰਘ, ਜਸਵੰਤ ਸਿੰਘ ਜੱਸਾ, ਆਕਾਸਦੀਪ ਸਿੰਘ ਕਾਂਸ਼ੀ, ਤਰਲੋਕ ਸਿੰਘ, ਗੁਰਮੇਲ ਸਿੰਘ, ਸਤਪਾਲ ਸਿੰਘ, ਸ਼ਿੰਗਾਰਾ ਸਿੰਘ, ਕਸ਼ਮੀਰ ਸਿੰਘ ਆਦਿ ਕਾਂਗਰਸੀ ਵਰਕਰਾਂ ਨੂੰ ਬਲਵਿੰਦਰ ਸਿੰਘ ਲਾਡੀ ਵਲੋਂ ਸਿਰੋਪਾਓ ਦੇ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਕੀਤਾ ਗਿਆ।
ਹਰਚੋਵਾਲ/ਊਧਨਵਾਲ, 27 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਪਿੰਡ ਢੰਡੇ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਪਾਰਟੀ ਦੇ ਮੈਂਬਰ ਪੰਚਾਇਤ ਅਮਰੀਕ ਸਿੰਘ ਮੀਕਾ, ਦਲਬੀਰ ਸਿੰਘ ਮੈਂਬਰ ਪੰਚਾਇਤ ਤੇ ਹੋਰ ਕਾਂਗਰਸੀ ਵਰਕਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਕਾਂਗਰਸੀ ਆਗੂ ਅਮਰੀਕ ਸਿੰਘ ਮੀਕਾ, ਸਿਮਰਜੀਤ ਸਿੰਘ ਸਿੰਮਾ, ਜਸਵਿੰਦਰ ਸਿੰਘ ਜੱਸੂ, ਪ੍ਰੇਮ ਸਿੰਘ, ਦਲਬੀਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਸਿੰਘ, ਭੋਲਾ ਸਿੰਘ, ਜਸਵੰਤ ਸਿੰਘ ਜੱਸਾ, ਆਕਾਸਦੀਪ ਸਿੰਘ ਕਾਂਸ਼ੀ, ਤਰਲੋਕ ਸਿੰਘ, ਗੁਰਮੇਲ ਸਿੰਘ, ਸਤਪਾਲ ਸਿੰਘ, ਸ਼ਿੰਗਾਰਾ ਸਿੰਘ, ਕਸ਼ਮੀਰ ਸਿੰਘ ਆਦਿ ਕਾਂਗਰਸੀ ਵਰਕਰਾਂ ਨੂੰ ਬਲਵਿੰਦਰ ਸਿੰਘ ਲਾਡੀ ਵਲੋਂ ਸਿਰੋਪਾਓ ਦੇ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਕੀਤਾ ਗਿਆ। ਸ: ਲਾਡੀ ਨੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਛੱਡ ਕੇ ਆਉਣ ਵਾਲੇ ਵਰਕਰਾਂ ਤੇ ਮੁਹਤਬਰਾਂ ਨੂੰ ਪੂਰਾ ਮਾਣ-ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਹਲਕਾ ਸ੍ਰੀ ਹਰਗੋਬਿੰਦਪੁਰ ਵਿਧਾਇਕ ਵਜੋਂ ਜੋ ਸੇਵਾ ਕੀਤੀ ਸੀ, ਜੋ ਵਿਕਾਸ ਕੀਤਾ ਸੀ, ਉਸੇ ਤਹਿਤ ਹੀ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਇਸ ਮੌਕੇ ਗੁਰਮੰਗਤ ਸਿੰਘ ਮੱਲ੍ਹੀ ਖੁਜਾਲਾ, ਦਿਲਬਾਗ ਸਿੰਘ ਰਿਆੜ ਨੰਗਲ ਝੌਰ, ਅਵਤਾਰ ਸਿੰਘ, ਗੁਰਮੀਤ ਸਿੰਘ ਪੰਨੂ ਹਰਧਾਨ, ਸੁਰਜੀਤ ਸਿੰਘ ਸਰਪੰਚ ਮਨੇਸ, ਜਗਜੀਵਨ ਸਿੰਘ ਸਰਪੰਚ ਅਰਾਈਆਂ, ਸਾਹਿਬ ਸਿੰਘ ਸਰਪੰਚ ਘੱਸ, ਬਲਜਿੰਦਰ ਸਿੰਘ ਨੰਗਲ ਝੌਰ, ਡਿੰਪਲ ਪੀ.ਏ., ਚਰਨਜੀਤ ਸਿੰਘ ਸਰਪੰਚ ਖੁਜਾਲਾ, ਅਮਨਦੀਪ ਸਿੰਘ ਅਮਨ, ਖੁਸਕਿਸਮਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਬਿੱਲਾ, ਲਖਵਿੰਦਰ ਸਿੰਘ ਲੱਖਾ, ਸਤਪਾਲ ਸਿੰਘ, ਮੁਖਤਾਰ ਸਿੰਘ, ਲਖਬੀਰ ਸਿੰਘ ਲੱਖਾ, ਦਲਬੀਰ ਸਿੰਘ ਬੀਰਾ ਫੌਜੀ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਭਿੰਦਾ, ਰਵਿੰਦਰ ਸਿੰਘ ਰਵੀ, ਸਤਨਾਮ ਸਿੰਘ ਆਦਿ ਹਾਜ਼ਰ ਸਨ।