28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜਿਲ੍ਹਾ ਗੁਰਦਾਸਪੁਰ ’ਚ ਡੇਂਗੂ ਦਾ ਕਹਿਰ ਜਾਰੀ-ਸਿਹਤ ਵਿਭਾਗ ਬੇਖ਼ਬਰ

ਗੁਰਦਾਸਪੁਰ, 28 ਸਤੰਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪਿੰਡ ਜੀਵਨਵਾਲ ਬੱਬਰੀ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਾਏ ਜਿਲ੍ਹਾ ਸਿਵਲ ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਵਿਚ ਡੇਂਗੂ ਤੇ ਟਾਈਫਾਈਡ ਵਰਗੀਆਂ ਭਿਆਨਕ ਬੀਮਾਰੀਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਸਥਾਨਿਕ ਲੋਕ ਵੱਡੀ ਗਿਣਤੀ ਵਿਚ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ।

Ad Position 21
No active advertisement
ਸੇਖਵਾਂ ਸਕੂਲ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਥਾਣਾ ਸੇਖਵਾਂ ਪੁਲਿਸ ਅਤੇ ਸਕੂਲ ਅਧਿਆਪਕ। ਤਸਵੀਰ: ਹਰਦੀਪ ਸਿੰਘ ਸੰਧੂ 29-09-2026
ਗੁਰਦਾਸਪੁਰ, 28 ਸਤੰਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪਿੰਡ ਜੀਵਨਵਾਲ ਬੱਬਰੀ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਾਏ ਜਿਲ੍ਹਾ ਸਿਵਲ ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਵਿਚ ਡੇਂਗੂ ਤੇ ਟਾਈਫਾਈਡ ਵਰਗੀਆਂ ਭਿਆਨਕ ਬੀਮਾਰੀਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਸਥਾਨਿਕ ਲੋਕ ਵੱਡੀ ਗਿਣਤੀ ਵਿਚ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਪਰ ਵਿਭਾਗ ਵਲੋਂ ਮੱਛਰਾਂ ਦੇ ਖ਼ਾਤਮੇ ਜਾਂ ਸਪਰੇਅ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਹਸਪਤਾਲ ਦੇ ਆਸ-ਪਾਸ ਦੇ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਲਾਕੇ ਵਿਚ ਡੇਂਗੂ ਸਬੰਧੀ ਨਾ ਤਾਂ ਕੋਈ ਜਾਗਰੂਕਤਾ ਕੈਂਪ ਲਗਾਇਆ ਅਤੇ ਨਾ ਬੀਮਾਰੀ ਫੈਲਣ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਘਰਾਂ ਵਿਚ ਸਪਰੇਅ ਕਰਵਾਈ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਕੋਈ ਪਰਵਾਹ ਨਹੀਂ ਹੈ। ਪਿੰਡਾਂ ਦੇ ਛੱਪੜਾਂ ਅਤੇ ਸਾਂਝੀਆਂ ਥਾਵਾਂ ’ਤੇ ਖੜ੍ਹੇ ਪਾਣੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੱਛਰਾਂ ਦਾ ਲਾਰਵਾ ਲਗਾਤਾਰ ਪਨਪ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਆਪੋ-ਆਪਣੇ ਘਰਾਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ। ਪਰ ਪਿੰਡ ਦੇ ਛੱਪੜਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਜਮ੍ਹਾ ਪਾਣੀ ਤੋਂ ਪੈਦਾ ਹੋਏ ਮੱਛਰ ਘਰਾਂ ਤੱਕ ਪਹੁੰਚ ਕੇ ਬਿਮਾਰੀਆਂ ਫੈਲਾ ਰਹੇ ਹਨ। ਲੋਕਾਂ ਨੇ ਖੁਲਾਸਾ ਕੀਤਾ ਕਿ ਸਰਕਾਰੀ ਡਿਸਪੈਂਸਰੀਆਂ ਵਿਚ ਡੇਂਗੂ ਦੇ ਟੈਸਟ ਦੀ ਕੋਈ ਸਹੂਲਤ ਉਪਲਬਧ ਨਹੀਂ ਹੈ, ਜਿਸ ਕਰਕੇ ਮਰੀਜ਼ਾਂ ਨੂੰ ਨਿੱਜੀ ਲੈਬਾਰਟਰੀਆਂ ਤੋਂ ਮਹਿੰਗੇ ਭਾਅ ਦੇ ਟੈਸਟ ਕਰਵਾਉਣੇ ਪੈ ਰਹੇ ਹਨ। ਅਕਸਰ ਡਾਕਟਰਾਂ ਵਲੋਂ ਨਿੱਜੀ ਲੈਬਾਂ ਤੋਂ ਹੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਨਿੱਜੀ ਪੱਧਰ ’ਤੇ ਟੈਸਟ ਹੋਣ ਕਾਰਨ ਸਿਹਤ ਵਿਭਾਗ ਕੋਲ ਇਸ ਗੱਲ ਦਾ ਕੋਈ ਸਰਕਾਰੀ ਅੰਕੜਾ ਹੀ ਨਹੀਂ ਹੁੰਦਾ ਕਿ ਕਿਸ ਪਿੰਡ ਜਾਂ ਘਰ ਵਿਚ ਡੇਂਗੂ ਦੇ ਕਿੰਨੇ ਮਰੀਜ਼ ਹਨ। ਡੇਂਗੂ ਦੇ ਵੱਧਦੇ ਪ੍ਰਕੋਪ ਕਾਰਨ ਕਈ ਪਰਿਵਾਰ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਲੋਕ ਮਹਿੰਗੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜਬੂਰ ਹਨ। ਕੀ ਕਹਿੰਦੇ ਹਨ ਐਸ.ਐਮ.ਓ ਡਾ: ਗੁਰਪ੍ਰੀਤ ਸਿੰਘ ਜਦੋਂ ਇਸ ਸਬੰਧੀ ਐਸ.ਐਮ.ਓ ਡਾ: ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਵਿਚ ਸਪਰੇਅ ਕਰਵਾਉਣ ਲਈ ਟੀਮਾਂ ਲਗਾਈਆਂ ਹਨ। ਜਦੋਂ ਉਨ੍ਹਾਂ ਤੋਂ ਹੁਣ ਤੱਕ ਸਾਹਮਣੇ ਆਏ ਡੇਂਗੂ ਦੇ ਕੁੱਲ ਕੇਸਾਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਉਨਾਂ ਵਲੋਂ ਇਹ ਅੰਕੜੇ ਪੁੱਛ ਕੇ ਦੱਸਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਲਈ ਬੇਹੱਦ ਜ਼ਰੂਰੀ ਸੈੱਲਾਂ ਅਤੇ ਪਲੇਟਲੇਟਸ ਦੇ ਪ੍ਰਬੰਧਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜੋ ਸਹੂਲਤ ਹਸਪਤਾਲ ਵਿਚ ਮੌਜੂਦ ਹੁੰਦੀ ਹੈ, ਉਹ ਦਿੱਤੀ ਜਾਂਦੀ ਹੈ ਅਤੇ ਬਾਕੀ ਪ੍ਰਬੰਧ ਬਾਹਰੋਂ ਕਰਵਾ ਕੇ ਦਿੱਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼:- ਜੋਗਿੰਦਰ ਸਿੰਘ ਕਾਹਲੋਂ ਭਾਗੋਵਾਲ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਨਸ਼ਿਆਂ ਵਿਰੁਧ ਥਾਣਾ ਸੇਖਵਾਂ ਪੁਲੀਸ ਵਲੋ ਜਾਗਰੂਕਤਾ ਕੈਂਪ
Ad Position 24