ਅੱਜ ਭੋਗ ’ਤੇ ਵਿਸ਼ੇਸ਼:- ਜੋਗਿੰਦਰ ਸਿੰਘ ਕਾਹਲੋਂ ਭਾਗੋਵਾਲ
ਕਿਲ੍ਹਾ ਲਾਲ ਸਿੰਘ-ਜੋਗਿੰਦਰ ਸਿੰਘ ਕਾਹਲੋਂ ਦਾ ਜਨਮ 1933 ਨੂੰ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਸੰਤੋ ਦੀ ਕੁੱਖੋਂ ਭਾਗੋਵਾਲ ਤਹਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਸ: ਕਾਹਲੋਂ 4 ਭਰਾ ਦਲੀਪ ਸਿੰਘ, ਬਚਨ ਸਿੰਘ, ਮਹਿੰਦਰ ਸਿੰਘ ਅਤੇ 2 ਭੈਣਾਂ ਸੁਵਿੰਦਰ ਕੌਰ ਤੇ ਮਹਿੰਦਰ ਕੌਰ ਸਨ।
ਕਿਲ੍ਹਾ ਲਾਲ ਸਿੰਘ-ਜੋਗਿੰਦਰ ਸਿੰਘ ਕਾਹਲੋਂ ਦਾ ਜਨਮ 1933 ਨੂੰ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਸੰਤੋ ਦੀ ਕੁੱਖੋਂ ਭਾਗੋਵਾਲ ਤਹਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਸ: ਕਾਹਲੋਂ 4 ਭਰਾ ਦਲੀਪ ਸਿੰਘ, ਬਚਨ ਸਿੰਘ, ਮਹਿੰਦਰ ਸਿੰਘ ਅਤੇ 2 ਭੈਣਾਂ ਸੁਵਿੰਦਰ ਕੌਰ ਤੇ ਮਹਿੰਦਰ ਕੌਰ ਸਨ। ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਖਾਲਸਾ ਹਾਈ ਸਕੂਲ ਭਾਗੋਵਾਲ ਤੋਂ ਪ੍ਰਾਪਤ ਕੀਤੀ। ਜੋਗਿੰਦਰ ਸਿੰਘ ਕਾਹਲੋਂ 1955 ’ਚ ਇਨਕਮ ਟੈਕਸ ਵਿਭਾਗ ਵਿਚ ਭਰਤੀ ਹੋਏ, ਉਨ੍ਹਾਂ ਵੱਖ-ਵੱਖ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਹਸਾਰ ਅਤੇ ਬਟਾਲਾ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। 1995 ਨੂੰ ਉਹ ਬਤੌਰ ਹੈੱਡ ਕਲਰਕ ਬਟਾਲਾ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਦਾ ਵਿਆਹ 6 ਜਨਵਰੀ 1963 ਨੂੰ ਲਾਭ ਸਿੰਘ ਤੇ ਹਰਬੰਸ ਕੌਰ ਦੀ ਪੁੱਤਰੀ ਜਸਬੀਰ ਕੌਰ ਵਾਸੀ ਰੱਤਾ ਨਾਲ ਹੋਇਆ। ਉਨ੍ਹਾਂ ਦੇ ਘਰ 5 ਧੀਆਂ ਜਸਵੰਤ ਕੌਰ, ਖੁਸ਼ਵੰਤ ਕੌਰ, ਸੁਖਵੰਤ ਕੌਰ, ਪਰਮਜੀਤ ਕੌਰ, ਕਵਲਜੀਤ ਕੌਰ ਅਤੇ ਪੁੱਤਰ ਗੁਰਪ੍ਰੀਤ ਸਿੰਘ ਨੇ ਜਨਮ ਲਿਆ। ਸ: ਕਾਹਲੋਂ ਦਾ ਪੁੱਤਰ ਗੁਰਪ੍ਰੀਤ ਸਿੰਘ ਇਸ ਵੇਲੇ ਪਿੰਡ ਭਾਗੋਵਾਲ ਪੱਤੀ ਖਾਸਾ ਦਾ ਬਤੌਰ ਸਰਪੰਚ ਹੈ ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਯੂਥ ਪ੍ਰਧਾਨ ਵਜੋਂ ਲਗਾਤਾਰ 10 ਸਾਲ ਆਪਣੀਆਂ ਸੇਵਾਵਾਂ ਨਿਭਾ ਚੁੱਕਾ ਹੈ ਤੇ ਹੁਣ ਪਿੰਡ ਦਾ ਮੌਜ਼ੂਦਾ ਸਰਪੰਚ ਹੈ ਅਤੇ ਰਾਜਨੀਤੀ ਵਿਚ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਸ: ਜੋਗਿੰਦਰ ਸਿੰਘ ਕਾਹਲੋਂ 20 ਸਤੰਬਰ 2026 ਨੂੰ ਸੰਖੇਪ ਬਿਮਾਰੀ ਮਗਰੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 29 ਸਤੰਬਰ 2026 ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ, ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਗੁਰਦੁਆਰਾ ਪੱਤੀ ਖਾਸਾ ਭਾਗੋਵਾਲ ਵਿਖੇ ਹੋਵੇਗੀ। -ਬਲਬੀਰ ਸਿੰਘ ਭਾਗੋਵਾਲ