ਮਿਸ਼ਨ 2027 ਨੂੰ ਲੈ ਕੇ ਪਿੰਡ ਸਰਾਵਾਂ ਵਿਖੇ ਮੀਟਿੰਗ
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਮਿਸ਼ਨ 2027 ਨੂੰ ਲੈ ਕੇ ਪਿੰਡ ਸਰਾਵਾਂ ਵਿਖੇ ਭਰਵੀਂ ਮੀਟਿੰਗ ਹੋਈ । ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਮਿਸ਼ਨ 2027 ਨੂੰ ਲੈ ਕੇ ਪਿੰਡ ਸਰਾਵਾਂ ਵਿਖੇ ਭਰਵੀਂ ਮੀਟਿੰਗ ਹੋਈ । ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪਿੰਡ ਵਾਸੀਆਂ ਨੇ ਰਣਜੀਤ ਸਿੰਘ ਕਾਹਲੋਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕੱਚੀਆਂ ਛੱਤਾਂ, ਪਿੰਡ ਦੀ ਫਿਰਨੀ ਦਾ ਖਸਤਾ ਹਾਲਤ, ਸਿਹਤ ਡਿਸਪੈਂਸਰੀ ਤੇ ਪ੍ਰਾਚੀਨ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਚ ਟਾਈਲਾਂ ਲਗਾਉਣ ਆਦਿ ਮੰਗਾਂ ਬਾਰੇ ਦੱਸਿਆ। ਜਿਸ ’ਤੇ ਰਣਜੀਤ ਸਿੰਘ ਕਾਹਲੋਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਲਦ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ’ਚ ਟਾਇਲਾਂ ਲਗਾਉਣ ਦੀ ਸੇਵਾ ਕਾਹਲੋਂ ਪਰਿਵਾਰ ਵਲੋਂ ਨਿਭਾਈ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਨੇ ਮਿਸ਼ਨ 2027 ਦੇ ਤਹਿਤ ਰਣਜੀਤ ਸਿੰਘ ਕਾਹਲੋਂ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਅਮਰਬੀਰ ਸਿੰਘ, ਪੰਕਜ ਕੁਮਾਰ, ਅਰਵਿੰਦਰਪਾਲ ਸਿੰਘ ਮਦਨ ਲਾਲ, ਰਾਜ ਕੁਮਾਰ, ਮਿਸ਼ਨ 2027 ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਬਲਾਕ ਪ੍ਰਧਾਨ ਹਿੱਤਪਾਲ ਸਿੰਘ, ਬਲਾਕ ਪ੍ਰਧਾਨ ਕਰਮਜੀਤ ਸਿੰਘ, ਅਮਰੀਕ ਸਿੰਘ ਸਰਸਪੁਰ, ਟੋਨੀ ਭੋਪਰ, ਹਰਮਨ ਵੜੈਚ ਆਦਿ ਹਾਜਰ ਸਨ।