ਹਰਪ੍ਰੀਤ ਸਿੰਘ ਰਾਣੂ ਦੀ ਯਾਦ ’ਚ ਲੱਗਾ ਖ਼ੂਨਦਾਨ ਕੈਂਪ, 135 ਲੋਕਾਂ ਨੇ ਕੀਤਾ ਖੂਨਦਾਨ
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਅੱਜ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ ਜ਼ਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਉਰਫ ਰਾਣੂ ਦੀ ਨਿੱਘੀ ਯਾਦ ’ਚ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ’ਚ 136 ਖੂਨਦਾਨੀਆਂ ਨੇ ਖੂਨਦਾਨ ਕਰਕੇ ਕੈਂਪ ’ਚ ਅਹਿਮ ਭੂਮਿਕਾ ਨਿਭਾਈ ।
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਅੱਜ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ ਜ਼ਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਉਰਫ ਰਾਣੂ ਦੀ ਨਿੱਘੀ ਯਾਦ ’ਚ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ’ਚ 136 ਖੂਨਦਾਨੀਆਂ ਨੇ ਖੂਨਦਾਨ ਕਰਕੇ ਕੈਂਪ ’ਚ ਅਹਿਮ ਭੂਮਿਕਾ ਨਿਭਾਈ । ਕੈਂਪ ’ਚ ਹਰਪ੍ਰੀਤ ਸਿੰਘ ਮਾਨ ਉਰਫ ਰਾਣੂ ਦੇ ਪੂਰੇ ਪਰਿਵਾਰ ਤੇ ਸਹੁਰਾ ਪਰਿਵਾਰ ਵਲੋਂ ਸ਼ਿਰਕਤ ਕੀਤੀ । ਅੱਜ ਦਾ ਇਹ ਕੈਂਪ ਬੀ.ਡੀ.ਐਸ. ਦੇ ਸ਼ਹਿਰੀ ਪ੍ਰਧਾਨ ਅਭੇ ਮਹਾਜਨ ਦੀ ਅਗਵਾਈ ਹੇਠ ਲਗਾਇਆ ਗਿਆ । ਕੈਂਪ ’ਚ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੀ ਪੂਰੀ ਕੋਰ ਕਮੇਟੀ ਨੇ ਆਪਣਾ ਭਰਪੂਰ ਯੋਗਦਾਨ ਪਾਇਆ । ਕੈਂਪ ’ਚ ਗੁਰਦਾਸਪੁਰ ਦੀਆਂ ਵੱਖ-ਵੱਖ ਸਿਆਸਤੀ ਸ਼ਖਸ਼ੀਅਤਾਂ ਨੇ ਹਿੱਸਾ ਲਿਆ । ਕੈਂਪ ਵਿਚ ਕੇ.ਪੀ.ਐਸ. ਪਾਹੜਾ (ਜਨਰਲ ਸੈਕਟਰੀ ਯੂਥ ਕਾਂਗਰਸ ਪੰਜਾਬ) ਨੇ ਖੂਨਦਾਨੀਆਂ ਨਾਲ ਗ਼ੱਲਬਾਤ ਕਰਕੇ ਹੌਂਸਲਾ ਅਫਜ਼ਾਈ ਕੀਤੀ । ਕੇ.ਪੀ.ਐਸ. ਪਾਹੜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਬਲੱਡ ਡੋਨਰਜ਼ ਸੁਸਾਇਟੀ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਨਾਲ ਇਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਉਣਗੇ । ਕੈਂਪ ’ਚ ਆਮ ਆਦਮੀ ਪਾਰਟੀ ਤੋਂ ਅਜੇ ਬਹਿਲ ਤੇ ਕਬੀਰ ਬਹਿਲ ਨੇ ਅਾਪਣਾ ਖੂਨਦਾਨ ਕਰਕੇ ਵਿਸ਼ੇਸ਼ ਭੂਮਿਕਾ ਨਿਭਾਈ । ਕੈਂਪ ’ਚ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਵੀ ਅਟੁੱਟ ਭੂਮਿਕਾ ਨਿਭਾਈ ਤੇ ਸੁਸਾਇਟੀ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ । ਖੂਨਦਾਨ ਕੈਂਪ ’ਚ ਹਰਪ੍ਰੀਤ ਮਾਨ ਉਰਫ ਰਾਣੂ ਦੀ ਧਰਮ ਪਤਨੀ ਗੁਰਿੰਦਰ ਕੌਰ ਮਾਨ ਤੇ ਹੋਰ ਵੀ ਰਿਸ਼ਤੇਦਾਰਾਂ ਨੇ ਖੂਨਦਾਨ ਕਰਕੇ ਬਾਖੂਬੀ ਯੋਗਦਾਨ ਪਾਇਆ । ਕੈਂਪ ’ਚ ਹਰਪ੍ਰੀਤ ਮਾਨ ਉਰਫ ਰਾਣੂ ਦੇ ਪਿਤਾ ਨਿਰਮਲ ਸਿੰਘ ਮਾਨ ਤੇ ਭਰਾ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਅੰਤ ’ਚ ਸੁਸਾਇਟੀ ਨੇ 31 ਜਨਵਰੀ 2027 ਨੂੰ ਹਰਪ੍ਰੀਤ ਮਾਨ ਉਰਫ ਰਾਣੂ ਦੇ ਜਨਮ ਦਿਹਾੜੇ ’ਤੇ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਹਰ ਸਾਲ ਹਰਪ੍ਰੀਤ ਮਾਨ ਉਰਫ ਰਾਣੂ ਦੀ ਨਿੱਘੀ ਯਾਦ ’ਚ ਖੂਨਦਾਨ ਕੈਂਪ ਲਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ । ਕੈਂਪ ’ਚ ਯੂਨਾਈਟਡ ਸਿੱਖਸ ਟੀਮ ਦੇ ਜ਼ਿਲ੍ਹਾ ਪ੍ਰਧਾਨ ਵੀ ਆਪਣੀ ਟੀਮ ਦੇ ਵੱਡੀ ਗਿਣਤੀ ’ਚ ਮੈਂਬਰ ਭੇਜ ਕੇ ਕੈਂਪ ਦੀ ਸਫ਼ਲਤਾ ’ਚ ਆਪਣਾ ਯੋਗਦਾਨ ਪਾਇਆ । ਇਸ ਮੌਕੇ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਾਜੇਸ਼ ਬੱਬੀ, ਪ੍ਰਧਾਨ ਆਦਰਸ਼ ਕੁਮਾਰ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਯੂਥ ਪ੍ਰਧਾਨ ਕੇ.ਪੀ.ਐਸ. ਬਾਜਵਾ, ਸੀਨੀਅਰ ਮੀਤ ਪ੍ਰਧਾਨ ਮਧੂ ਸੂਧਨ ਸ਼ਰਮਾ, ਸੀਨੀਅਰ ਸਕੱਤਰ ਨਵੀਨ ਕੁਮਾਰ, ਸਹਾਇਕ ਵਿੱਤ ਸਕੱਤਰ ਮੋਨੂੰ ਵਨਡੇ, ਯੂਥ ਕੋਆਡੀਨੇਟਰ ਸੁਨੀਲ ਹੰਸ, ਉਪ ਸਕੱਤਰ ਕਨੂੰ ਸੰਧੂ, ਕਾਨੂੰਨੀ ਸਲਾਹਕਾਰ ਗੁਰਦੀਪ ਸਿੰਘ ਗੁੰਝੀਆਂ, ਰਿਸ਼ਭ ਮਹਾਜਨ, ਕਾਨੂੰਨੀ ਸਲਾਹਕਾਰ ਐਡਵੋਕੇਟ ਮੁਨੀਸ਼ ਕੁਮਾਰ, ਸਾਬਕਾ ਪ੍ਰਧਾਨ ਠਾਕੁਰ ਪ੍ਰੇਮ ਕੁਮਾਰ, ਹਰਦੀਪ ਸਿੰਘ ਕਹਲੋਂ, ਪੁਸ਼ਪਿੰਦਰ ਸਿੰਘ, ਸੁਖਰਾਜ ਰਾਜਾ ਅਤੇ ਗੁਰਜੀਤ ਸਿੰਘ ਝਾਵਰ ਆਦਿ ਮੈਂਬਰ ਹਾਜ਼ਰ ਹੋਏ ।