09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰਦਾਸਪੁਰ ਮੁਕੇਰੀਆਂ ਮਾਰਗ ਦੀ ਚੌੜਾਈ ਘੱਟ ਹੋਣ ਕਾਰਨ ਹਾਦਸਿਆਂ ’ਚ ਨਿਰੰਤਰ ਹੋ ਰਿਹਾ ਵਾਧਾ-ਚਾਵਲਾ

ਗੁਰਦਾਸਪੁਰ, 8 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ਦੀ ਚੌੜਾਈ ਘੱਟ ਹੋਣ ਨਾਲ ਨਿੱਤ ਹਾਦਸੇ ਵਿਚ ਕਈ ਜਾਨਾਂ ਜਾ ਰਹੀਆਂ ਹਨ, ਜਿਸ ਨਾਲ ਇਲਾਕੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ। ਇਸ ਸੰਬੰਧੀ ਹਲਕਾ ਦੀਨਾਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਕਮਲਜੀਤ ਚਾਵਲਾ ਨੇ ਕਿਹਾ ਕਿ ਕੋਈ ਦਿਨ ਖਾਲੀ ਨਹੀਂ ਜਾਂਦਾ, ਜਿਸ ਦਿਨ ਕੋਈ ਹਾਦਸਾ ਨਾ ਵਾਪਰਿਆ ਹੋਵੇ।

Ad Position 21
No active advertisement
ਅਜੀਤ ਡੈਸਕ 09-10-2026
ਗੁਰਦਾਸਪੁਰ, 8 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ਦੀ ਚੌੜਾਈ ਘੱਟ ਹੋਣ ਨਾਲ ਨਿੱਤ ਹਾਦਸੇ ਵਿਚ ਕਈ ਜਾਨਾਂ ਜਾ ਰਹੀਆਂ ਹਨ, ਜਿਸ ਨਾਲ ਇਲਾਕੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ। ਇਸ ਸੰਬੰਧੀ ਹਲਕਾ ਦੀਨਾਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਕਮਲਜੀਤ ਚਾਵਲਾ ਨੇ ਕਿਹਾ ਕਿ ਕੋਈ ਦਿਨ ਖਾਲੀ ਨਹੀਂ ਜਾਂਦਾ, ਜਿਸ ਦਿਨ ਕੋਈ ਹਾਦਸਾ ਨਾ ਵਾਪਰਿਆ ਹੋਵੇ। ਉਨ੍ਹਾਂ ਕਿਹਾ ਕਿ ਪਿੰਡ ਚਾਵਾ ਨੇੜੇ ਟੇਢਾ ਮੋੜ ਹੋਣ ਕਾਰਨ ਤੇਜ਼ ਰਫਤਾਰ ਵਾਹਨ ਸੰਤੁਲਨ ਗਵਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ ਕਰਾਸ ਬੈਰੀਅਰ ਵੀ ਲਗਾਏ ਹਨ ਪਰ ਉਨ੍ਹਾਂ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਲਿਆਂਦਾ ਹੈ ਕਿ ਸੜਕ ਦੀ ਚੌੜਾਈ 5-5 ਫੁੱਟ ਵਧਾਈ ਜਾਵੇ ਪਰ ਮਹਿਕਮਾ ਇਸ ਪਾਸੇ ਬਿਲਕੁਲ ਗੌਰ ਨਹੀਂ ਕਰ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਗੁਰਦਾਸਪੁਰ ਮੁਕੇਰੀਆਂ ਮਾਰਗ ਦੀ ਚੌੜਾਈ ਵਧਾਉਣ ਲਈ ਲੋਕ ਨਿਰਮਾਣ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਹਾਦਸਿਆਂ ’ਤੇ ਰੋਕ ਲੱਗ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਲਾਲ ਸ਼ਰਮਾ ਨਮਿਤ ਰਸਮ ਚੌਥਾ ਕਿਰਿਆ ਉਠਾਲਾ ਅੱਜ ਅਗਲੀ ਖ਼ਬਰ ਕੱਲ੍ਹ ਦੀ ਸੰਗਰੂਰ ਮਹਾਂਰੈਲੀ ’ਚ ਗੁਰਦਾਸਪੁਰ ਤੋਂ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ’ਚ ਕਰਨਗੇ ਸ਼ਮੂਲੀਅਤ-ਕਾਮਰੇਡ ਅਮਰਜੀ...
Ad Position 24