11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਖੇਡਾਂ ਵਤਨ ਪੰਜਾਬ ਦੀਆਂ ’ਚ ਮਾਸਟਰ ਰਮਨ ਤੇ ਪੂਜਾ ਨੇ ਜਿੱਤੇ ਸੋਨ ਤਗਮੇ

ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ’ਚ ਬਲਾਕ ਦੀਨਾਨਗਰ ਅਧੀਨ ਆਉਂਦੇ ਪਿੰਡ ਭੋਲਾ ਤੋਂ ਅੰਗਰੇਜ਼ੀ ਮਾਸਟਰ ਰਮਨ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਈ. ਟੀ.

Ad Position 21
No active advertisement
ਅਜੀਤ ਡੈਸਕ 11-10-2026
ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ’ਚ ਬਲਾਕ ਦੀਨਾਨਗਰ ਅਧੀਨ ਆਉਂਦੇ ਪਿੰਡ ਭੋਲਾ ਤੋਂ ਅੰਗਰੇਜ਼ੀ ਮਾਸਟਰ ਰਮਨ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਈ.ਟੀ.ਟੀ ਅਧਿਆਪਕਾ ਪੂਜਾ ਸ਼ਰਮਾ ਨੇ ਸੋਨ ਤਗਮੇ ਜਿੱਤ ਕੇ ਆਪਣੇ ਬਲਾਕ ਅਤੇ ਸਿੱਖਿਆ ਵਿਭਾਗ ਦਾ ਨਾਂਅ ਉਚਾ ਕੀਤਾ ਹੈ। ਰਮਨ ਸ਼ਰਮਾ ਨੇ ਆਪਣੀ ਉਮਰ ਵਰਗ ਵਿਚ 100 ਅਤੇ 400 ਮੀਟਰ ਦੌੜ ਤੇ ਪੂਜਾ ਸ਼ਰਮਾ ਨੇ 100 ਮੀਟਰ ਅਤੇ ਲੰਮੀ ਛਾਲ ਵਿਚ ਸੋਨ ਤਗਮੇ ਜਿੱਤੇ ਹਨ। ਦੋ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿਚ ਰਮਨ ਸ਼ਰਮਾ ਨੇ 5 ਕਿਲੋਮੀਟਰ ਦੌੜ ਵਿਚ ਭਾਗ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਕਠੂਆ ਦੇ ਡਿਪਟੀ ਕਮਿਸ਼ਨਰ ਰਾਜੇਸ਼ ਸ਼ਰਮਾ ਤੇ ਐਸ.ਐਸ.ਪੀ ਮੈਡਮ ਮੋਹਿਤਾ ਵਲੋਂ ਰਮਨ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਦੋਨੋਂ ਦੌੜਾਕ ਪਤੀ-ਪਤਨੀ ਪੇਸ਼ੇ ਵਜੋਂ ਅਧਿਆਪਕ ਹਨ। ਉਨ੍ਹਾਂ ਨੇ ਬੱਚਿਆਂ ਨੂੰ ਮੋਬਾਈਲ ਦੀ ਵਰਤੋ ਘੱਟ ਕਰਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼ ਦਿੱਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਯੂਥ ਖੇਡਾਂ ਇੰਡੋ ਨਿਪਾਲ ਯੁਵਾ ਸੀਰੀਜ ’ਚੋਂ ਭਾਗ ਸਿੰਘ ਤੇ ਬਲਜਿੰਦਰ ਸਿੰਘ ਨੇ ਜਿੱਤੇ ਤਗਮੇ ਅਗਲੀ ਖ਼ਬਰ ਪਿੰਡ ਚੱਕਰਾਜਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ
Ad Position 24