12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਟੀ.ਬੀ ਮੁਕਤ ਆਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਦਾ ਸਨਮਾਨ

ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਬਲਾਕ ਦੀਨਾਨਗਰ ਅੰਦਰ ਆਉਂਦੇ 143 ਪਿੰਡਾਂ ਵਿਚੋਂ ਨਰੈਣੀਪੁਰ ਤੇ ਸੁੰਦੜਾ ਟੀ. ਬੀ ਮੁਕਤ ਆਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਏ.

Ad Position 21
No active advertisement
ਅਜੀਤ ਡੈਸਕ 12-10-2026
ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਬਲਾਕ ਦੀਨਾਨਗਰ ਅੰਦਰ ਆਉਂਦੇ 143 ਪਿੰਡਾਂ ਵਿਚੋਂ ਨਰੈਣੀਪੁਰ ਤੇ ਸੁੰਦੜਾ ਟੀ.ਬੀ ਮੁਕਤ ਆਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਏ.ਡੀ.ਸੀ ਗੁਰਦਾਸਪੁਰ ਤੇ ਸਬ ਡਵੀਜ਼ਨ ਦੇ ਅਧਿਕਾਰੀਆਂ ਵਲੋਂ ਬਲਾਕ ਸੰਮਤੀ ਮੈਂਬਰ ਸੰਨੀ ਤੇ ਸਰਪੰਚ ਸੁੰਦੜਾ ਬਲਵਿੰਦਰ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੰਨੀ ਤੇ ਸਰਪੰਚ ਸੁੰਦੜਾ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਈ ਹੈ, ਪਿੰਡਾਂ ਦਾ ਸਰਵਪੱਖੀ ਵਿਕਾਸ ਹੋਣ ਦੇ ਨਾਲ ਨਾਲ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਲੋਂ ਪਿੰਡ ਅੰਦਰ ਕਰਵਾਏ ਵਿਸ਼ੇਸ਼ ਸਰਵੇ ਦੌਰਾਨ ਦੀਨਾਨਗਰ ਬਲਾਕ ’ਚੋਂ ਪਹਿਲੇ ਨੰਬਰ ’ਤੇ ਆਏ ਹਨ। ਇਸ ਨਾਲ ਪਿੰਡ ਵਾਸੀਆਂ ਦਾ ਸਿਰ ਉੱਚਾ ਹੋਇਆ ਹੈ ਅਤੇ ਇਸ ਦੀ ਬਦੌਲਤ ਹੀ ਉਨ੍ਹਾਂ ਨੂੰ ਇਹ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਅੰਦਰ ਅਹਿਮ ਪ੍ਰੋਜੈਕਟ ਚੱਲਣ ਨਾਲ ਲੋਕ ਬਿਮਾਰੀ ਮੁਕਤ ਹੋ ਰਹੇ ਹਨ ਤੇ ਉਨ੍ਹਾਂ ਦੇ ਕਾਰਜਾਂ ਦੀ ਪਿੰਡਾਂ ਅੰਦਰ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਬ ਡਵੀਜਨ ਦੀਨਾਨਗਰ ਵਿਖੇ ਰੱਖੇ ਸਮਾਗਮ ਦੌਰਾਨ ਏ.ਡੀ.ਸੀ ਵਿਕਾਸ ਗੁਰਪ੍ਰੀਤ ਸਿੰਘ ਗਿੱਲ ਅਤੇ ਸਬ ਡਵੀਜਨ ਦੀਨਾਨਗਰ ਦੇ ਏ.ਡੀ.ਸੀ, ਐਸ.ਡੀ.ਐਮ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਹੈ, ਜਿਸ ਨਾਲ ਉਨ੍ਹ੍ਹਾਂ ਦਾ ਮਨੋਬਲ ਹੋਰ ਉਚਾ ਹੋਣ ਨਾਲ ਉਤਸ਼ਾਹ ’ਚ ਹੋਰ ਵਾਧਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਾਗੋਕਾਵਾਂ ਦੀ ਪੰਚਾਇਤ ਵਲੋਂ ਆਂਗਣਵਾੜੀ ਸੈਂਟਰ ਨੂੰ ਇਨਵਰਟਰ ਤੇ ਅਲਮਾਰੀ ਭੇਟ ਅਗਲੀ ਖ਼ਬਰ ਐੱਸ.ਡੀ.ਐਮ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਚੁਣੇ ਖਿਡਾਰੀਆਂ ਦਾ ਸਨਮਾਨ
Ad Position 24