11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ- ਝੋਨੇ ਦੀ ਵਾਢੀ ’ਤੇ ਸੰਕਟ

ਘੱਲੂਘਾਰਾ ਸਾਹਿਬ, 11 ਅਕਤੂਬਰ (ਪਰਮ ਮਿਨਹਾਸ)-ਅਚਨਚੇਤ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਘੱਲੂਘਾਰਾ ਸਾਹਿਬ ਤੇ ਆਸ-ਪਾਸ ਦੇ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਆਰੰਭ ਹੋਈ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਖੇਤਾਂ ’ਚ ਖੜ੍ਹੀ ਤੇ ਮੰਡੀਆ ’ਚ ਪਈ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨ ਗਹਿਰੀ ਫਿਕਰ ਵਿਚ ਹਨ।

Ad Position 21
No active advertisement
ਅਜੀਤ ਡੈਸਕ 12-10-2026
ਘੱਲੂਘਾਰਾ ਸਾਹਿਬ, 11 ਅਕਤੂਬਰ (ਪਰਮ ਮਿਨਹਾਸ)-ਅਚਨਚੇਤ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਘੱਲੂਘਾਰਾ ਸਾਹਿਬ ਤੇ ਆਸ-ਪਾਸ ਦੇ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਆਰੰਭ ਹੋਈ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਖੇਤਾਂ ’ਚ ਖੜ੍ਹੀ ਤੇ ਮੰਡੀਆ ’ਚ ਪਈ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨ ਗਹਿਰੀ ਫਿਕਰ ਵਿਚ ਹਨ। ਲਗਭਗ 3 ਘੰਟੇ ਤੋਂ ਵੱਧ ਹੋਈ ਤੇਜ਼ ਬਾਰਸ਼ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਹੈ। ਕੁਝ ਥਾਈਂ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਕਈ ਕਿਸਾਨਾਂ ਦਾ ਝੋਨਾ ਅਜੇ ਖੇਤਾਂ ’ਚ ਵਾਢੀ ਅਧੀਨ ਹੈ ਤੇ ਕਈਆਂ ਦਾ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਪਿਆ ਹੈ, ਜਿਸ ਨਾਲ ਨੁਕਸਾਨ ਦਾ ਖਦਸ਼ਾ ਵਧ ਗਿਆ ਹੈ। ਝੋਨੇ ਦੇ ਨਾਲ-ਨਾਲ ਪਸ਼ੂਆਂ ਦੇ ਹਰੇ ਚਾਰੇ ਲਈ ਕਿਸਾਨਾਂ ਵਲੋਂ ਇਸ ਸਮੇਂ ਬੀਜੀ ਜਾ ਰਹੀ ਬਰਸੀਨ ਦੀ ਫ਼ਸਲ ’ਤੇ ਵੀ ਇਸ ਬਰਸਾਤ ਦਾ ਅਸਰ ਪਵੇਗਾ। ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਤਾਜ਼ੀ ਬੀਜੀ ਗਈ ਬਰਸੀਨ ਦੇ ਬੀਜ ਗਲਣ ਤੇ ਉਗਾਅ ਘੱਟ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਨਾਲ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਸਬੰਧੀ ਕਿਸਾਨ ਜਗਜੀਤ ਸਿੰਘ ਭੈਣੀ ਪਸਵਾਲ, ਬਲਜੀਤ ਸਿੰਘ ਗੁੰਨੋਪੁਰ ਤੇ ਸਰਵਣ ਸਿੰਘ ਗੁੰਨੋਪੁਰ ਨੇ ਦੱਸਿਆ ਕਿ ਇਹ ਲਗਾਤਾਰ ਦੂਸਰੀ ਵਾਰ ਹੋਈ ਬਰਸਾਤ ਹੈ। ਇਸ ਨਾਲ ਬੇਟ ਇਲਾਕੇ ’ਚ ਝੋਨੇ ਦੀ ਵਾਢੀ ਬਹੁਤ ਮਹਿੰਗੀ ਪਵੇਗੀ। ਖੇਤਾਂ ’ਚ ਚਿੱਕੜ ਹੋਣ ਕਾਰਨ ਹੁਣ ਆਮ ਕੰਬਾਇਨਾਂ ਨਹੀਂ ਚੱਲ ਸਕਣਗੀਆਂ, ਜਿਸ ਕਰਕੇ ਚੈਨ ਵਾਲੀਆਂ ਕੰਬਾਇਨਾਂ ਨਾਲ ਕਟਾਈ ਕਰਵਾਉਣੀ ਪਵੇਗੀ, ਜਿਸ ਦਾ ਖਰਚਾ ਦੁੱਗਣਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਡੀਆਂ ’ਚ ਪਏ ਝੋਨੇ ਦੀ ਸਾਂਭ-ਸੰਭਾਲ ਤੇ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੀ ਦਾਣਾ ਮੰਡੀ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ * ਖੁੱਲ੍ਹੇ ਅਸਮਾਨ ਹੇਠਾਂ ਰੁਲ ਰਹੀ ਕ... ਅਗਲੀ ਖ਼ਬਰ ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਸਵਾਗਤ
Ad Position 24