14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜੀ.ਜੀ.ਐਸ. ਬਾਕਸਿੰਗ ਕਲੱਬ ਬਖਤਪੁਰ ਦਾ ਖਿਡਾਰੀ ਬਣਿਆ ਨੈਸ਼ਨਲ ਚੈਂਪੀਅਨ

ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿਖੇ ਚੱਲ ਰਹੇ ਜੀ. ਜੀ.

Ad Position 21
No active advertisement
ਅਜੀਤ ਡੈਸਕ 14-10-2026
ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿਖੇ ਚੱਲ ਰਹੇ ਜੀ.ਜੀ.ਐਸ. ਬਾਕਸਿੰਗ ਕਲੱਬ ਦਾ ਖਿਡਾਰੀ ਜਗਤੇਸ਼ਵਰ ਸਿੰਘ ਗਿੱਲ ਰਿਜ਼ਨਲ ਤੋਂ ਬਾਅਦ ਹੁਣ ਨੈਸ਼ਨਲ ਚੈਂਪੀਅਨ ਵੀ ਬਣ ਗਿਆ ਹੈ । ਇਸ ਬਾਬਤ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਸੀ.ਆਈ.ਐਸ.ਸੀ.ਈ. ਵਲੋਂ ਰੈਨੀਤਾਲ ਸਟੇਡੀਅਮ ਜਬਲਪੁਰ ਮੱਧ ਪ੍ਰਦੇਸ਼ ਵਿਖੇ ਮਿਤੀ 27 ਤੋਂ 30 ਸਤੰਬਰ ਤੱਕ 7ਵੀਂ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ 60-63 ਕਿੱਲੋ ਭਾਰ ਵਰਗ ਵਿਚ ਕਲੱਬ ਦੇ ਖਿਡਾਰੀ ਜਗਤੇਸ਼ਵਰ ਸਿੰਘ ਗਿੱਲ ਨੇ ਸਾਰੇ ਖਿਡਾਰੀਆਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਤੇ ਕੋਚ ਸਾਹਿਬਾਨਾਂ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਇਸ ਖਿਡਾਰੀ ਦਾ ਕਲੱਬ ਪਹੁੰਚਣ ’ਤੇ ਭਰਪੂਰ ਸਵਾਗਤ ਕੀਤਾ ਗਿਆ । ਇਹ ਖਿਡਾਰੀ ਹੁਣ ਫੈਡਰੇਸ਼ਨ ਆਫ ਨੈਸ਼ਨਲ ਸਕੂਲ ਗੇਮਜ਼ ਵਲੋਂ ਮਨੀਪੁਰ ਵਿਖੇ ਕਰਵਾਈਆਂ ਜਾਣ ਵਾਲੀਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਵੀ ਕਲੱਬ ਦੀ ਨੁਮਾਇੰਦਗੀ ਕਰੇਗਾ । ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਮੈਡਮ ਰਣਜੀਤ ਕੌਰ, ਮਾਸਟਰ ਅਜਮੇਰ ਸਿੰਘ ਅਤੇ ਮੈਡਮ ਸੁਖਮੀਤ ਕੌਰ ਵਲੋਂ ਜਗਤੇਸ਼ਵਰ ਸਿੰਘ ਗਿੱਲ ਅਤੇ ਕੋਚ ਨਵਤੇਜ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 30,000 ਐਮ.ਐਲ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੇ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਇਤਿਹਾਸ ਰਚਿਆ
Ad Position 24