ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ਦੀਆਂ ਯੋਜਨਾਵਾਂ ਦੱਸ ਕੇ ਗੁੰਮਰਾਹ ਕਰ ਰਹੀ ਆਮ ਆਦਮੀ ਪਾਰਟੀ-ਵਿਸ਼ਵਜੀਤ ਤਰਨਾਚ
ਪਠਾਨਕੋਟ, 13 ਅਕਤੂਬਰ (ਵਿਨੋਦ)-ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੱਸ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਮੈਡੀਕਲ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ਵਜੀਤ ਤਰਨਾਚ ਵਲੋਂ ਕੀਤਾ ਗਿਆ ।
ਪਠਾਨਕੋਟ, 13 ਅਕਤੂਬਰ (ਵਿਨੋਦ)-ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੱਸ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਮੈਡੀਕਲ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ਵਜੀਤ ਤਰਨਾਚ ਵਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪੰਜਾਬ ’ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਆਮ ਆਦਮੀ ਪਾਰਟੀ ਦੇ ਨੇਤਾ ਕਰੈਡਿਟ ਲੈਣ ਲਈ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਪੱਤਰ ਲੈ ਕੇ ਲੋਕਾਂ ਨੂੰ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ । ਜਦਕਿ ਸਾਰਾ ਪੈਸਾ ਕੇਂਦਰ ਸਰਕਾਰ ਵਲੋਂ ਆ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ’ਚ ਜ਼ਿਆਦਾਤਰ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਬਣਾਈਆਂ ਜਾ ਰਹੀਆਂ ਹਨ । ਪਰ ਆਮ ਆਦਮੀ ਪਾਰਟੀ ਦੇ ਨੇਤਾ ਇਸ ਨੂੰ ਆਪਣੀ ਉਪਲੱਬਧੀ ਦੱਸ ਰਹੇ ਹਨ, ਜੋ ਕਿ ਸਰਾਸਰ ਗਲਤ ਹੈ । ਉਨ੍ਹਾਂ ਕਿਹਾ ਕਿ 2027 ’ਚ ਪੰਜਾਬ ਵਿਚ ਵੀ ਡਬਲ ਇੰਜਨ ਸਰਕਾਰ ਬਣਨ ਜਾ ਰਹੀ ਹੈ । ਜਿਸ ਦੇ ਬਣਨ ’ਤੇ ਪੰਜਾਬ ’ਚ ਖੁਸ਼ਹਾਲੀ ਆਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਵਰਗ ਨਾਲ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ । ਉਨ੍ਹਾਂ ਕਿਹਾ ਕਿ ਚਾਹੇ ਮੁਲਾਜ਼ਮ ਹੋਣ, ਵਪਾਰੀ ਹੋਣ, ਕਿਸਾਨ ਹੋਣ ਜਾਂ ਆਮ ਲੋਕ ਸਾਰੇ ਹੀ ਵਰਗ ਇਸ ਸਰਕਾਰ ਤੋਂ ਦੁਖੀ ਹਨ ਤੇ ਮਾਤਰ ਚੋਣ ਨੂੰ ਹੀ ਉਡੀਕ ਰਹੇ ਹਨ ਤੇ ਚੋਣਾਂ ਦੇ ਵੇਲੇ ਇਹ ਸਰਕਾਰ ਨੂੰ ਥੱਲੇ ਸੁੱਟ ਕੇ ਡਬਲ ਇੰਜਨ ਸਰਕਾਰ ਬਣਾਉਣਗੇ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਜੋ ਕਿ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਅਸੀਂ ਭਾਜਪਾ ਹਾਈਕਮਾਂਡ ਨੂੰ ਅਪੀਲ ਕਰਾਂਗੇ ਕਿ ਭਾਜਪਾ ਸਰਕਾਰ ਵਿਚ ਉਨ੍ਹਾਂ ਨੂੰ ਕੋਈ ਵੱਡਾ ਵਜ਼ੀਰ ਲਗਾਇਆ ਜਾਵੇ ।