13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਪ੍ਰਬੰਧਕ ਕਮੇਟੀ ਦੀ ਮੀਟਿੰਗ

ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਵਿਖੇ 17ਵਾਂ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਸਿਹੋੜਾ ਕਲਾਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਕਰਵਾਇਆ ਜਾਵੇਗਾ । ਜਿਸ ਤਹਿਤ ਪ੍ਰਬੰਧਕ ਕਮੇਟੀ ਹਲਕਾ ਭੋਆ ਦੀ ਮੀਟਿੰਗ ਤਾਰਾਗੜ੍ਹ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਕੇਸ਼ ਮਾਜਰਾ ਤੇ ਮੈਂਬਰਾਂ ਦੀ ਪ੍ਰਧਾਨਗੀ ਹੇਠ ਹੋਈ ।

Ad Position 21
No active advertisement
ਅਜੀਤ ਡੈਸਕ 14-10-2026
ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਵਿਖੇ 17ਵਾਂ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਸਿਹੋੜਾ ਕਲਾਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਕਰਵਾਇਆ ਜਾਵੇਗਾ । ਜਿਸ ਤਹਿਤ ਪ੍ਰਬੰਧਕ ਕਮੇਟੀ ਹਲਕਾ ਭੋਆ ਦੀ ਮੀਟਿੰਗ ਤਾਰਾਗੜ੍ਹ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਕੇਸ਼ ਮਾਜਰਾ ਤੇ ਮੈਂਬਰਾਂ ਦੀ ਪ੍ਰਧਾਨਗੀ ਹੇਠ ਹੋਈ । ਜਿਸ ’ਚ ਮਹੰਤ ਸਾਂਵਰੀਆ ਦਾਸ, ਮਹੰਤ ਜੋਗਾ ਬਾਬਾ, ਸਮਿਤੀ ਦੇ ਚੀਫ ਆਰਗੇਨਾਈਜ਼ਰ ਸੇਵਾ ਮੁਕਤ ਪ੍ਰਿੰਸੀਪਲ ਪ੍ਰਸ਼ੋਤਮ ਭਜੂਰਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ । ਜਾਣਕਾਰੀ ਦਿੰਦੇ ਹੋਏ ਮੈਂਬਰਾਂ ਨੇ ਦੱਸਿਆ ਕਿ ਸੰਤ ਸੰਮੇਲਨ ਸਿਹੋੜਾ ਕਲਾਂ ਦੇ ਗੋਲਡਨ ਪੈਲੇਸ ਵਿਖੇ 25 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ । ਜਿਸ ਵਿਚ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਪਰੰਪਰਾ ਦੇ ਸੰਤ ਗਲਤਾਧਾਮ ਵਰਿੰਦਾਵਨ ਕੁਲੂ ਧਾਮ ਜਗਨਾਨਪੁਰੀ ਤੋਂ ਸੰਤ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਣਗੇ, ਜੋ ਸ੍ਰੀ ਗੁਰੂ ਨਾਭਾ ਦਾਸ ਦੇ ਜੀਵਨ ’ਤੇ ਲਿਖੇ ਸ੍ਰੀ ਭਗਤ ਮਾਲ ਗ੍ਰੰਥ ਦੀ ਮਹਿਮਾ ਸੁਣਾਉਣਨਗੇ । ਕਮੇਟੀ ਵਲੋਂ ਸਮੂਹ ਸੰਗਤ ਨੂੰ ਅਪੀਲ ਹੈ ਕਿ ਉਹ ਸੰਤ ਸਿਮਰਨ ਵਿਚ ਪਹੁੰਚ ਕੇ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਆਏ ਸੰਤ ਮਹੰਤ ਦੇ ਪ੍ਰਵਚਨ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੋ । ਇਸ ਮੌਕੇ ਸੁਰਿੰਦਰ ਕੁਮਾਰ ਬਕਨੌਰ, ਮਾਸਟਰ ਰਣਜੀਤ ਨੱਕੀਆਂ ਅਤੇ ਅਰੁਣ ਗੋੜ ਕਿਲਪੁਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਓਵਰਲੋਡ ਟਰੈਕਟਰ-ਟਰਾਲੀਆਂ ਨਾਲ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਪੰਜਾਬ ਦਾ ਪਹਿਲਾ ‘ਸੁਰੱਖਿਅਤ ਜ਼ਿਲ੍ਹਾ’ ਬਣਿਆ ਪਠਾਨਕੋਟ, 95-95-95 ਦੇ ਤਿੰਨੋਂ ਟੀਚੇ ਕੀਤੇ ਹਾਸਿਲ
Ad Position 24